Monday, April 6, 2026

ਵਿੱਤ ਮੰਤਰੀ ਬਾਦਲ ਨੂੰ ਕੂੜਾ ਡੰਪ ਹਟਾਓ ਮੋਰਚਾ ਮੈਂਬਰਾਂ ਨੇ `ਵਾਅਦੇ ਯਾਦ ਦੁਆਓ` ਮੰਗ ਪੱਤਰ ਸੌਂਪਿਆ

ਬਠਿੰਡਾ, 5 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬੀਤੇ ਦਿਨ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਸ਼ਹਿਰ ਦੇ ਦੌਰੇ ਦੌਰਾਨ ਲੋਕਾਂ ਦੀਆਂ PPN0501201825ਮੁਸ਼ਕਲਾਂ ਸੁਨਣ ਲਈ ਭਾਈ ਮਤੀ ਦਾਸ ਨਗਰ ਪਹੰੁਚੇ, ਜਿਸ ਦੌਰਾਨ ਕੂੜਾ ਡੰਪ ਹਟਾਓ ਮੋਰਚੇ ਦੇ ਮੈਂਬਰਾਂ ਨੇ ਚੋਣਾਂ ਸਮੇਂ ਉਨ੍ਹਾਂ ਵੱਲੋਂ ਕੀਤੇ ਵਾਅਦੇ ਯਾਦ ਦੁਆਉਂਦਿਆਂ ਮੰਗ ਪੱਤਰ ਸੌਂਪਿਆ। ਇਸ ਮੌਕੇ ਉਨ੍ਹਾਂ ਦੇ ਨਾਲ ਮੋਹਨ ਲਾਲ ਝੰੁਬਾ, ਕੇ.ਕੇ ਅਗਰਵਾਲ, ਟਹਿਲ ਸਿੰਘ ਸੰਧੂ, ਰਾਜਨ ਗਰਗ ਤੋਂ ਇਲਾਵਾ ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਵੀ ਮੌਜ਼ੂਦ ਸਨ।ਕੂੜਾ ਡੰਪ ਹਟਾਓ ਮੋਰਚਾ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੂੜਾ ਡੰਪ ਤਾਂ ਜਰੂਰ ਚੁੱਕਿਆ ਜਾਵੇਗਾ, ਪਰ ਇਸ ਕਾਰਜ਼ ਲਈ ਸਰਕਾਰ ਨੂੰ ਵੱਡੀ ਕੀਮਤ ਚੁਕਾਉਣੀ ਪਏਗੀ, ਨਗਰ ਨਿਗਮ ਅਤੇ ਸਰਕਾਰ ਵੱਲੋਂ ਭਾਰੀ ਕੀਮਤ ਚਕਾਏ ਜਾਣ ਦੇ ਤੌਖਲੇ ਦੇ ਪ੍ਰਤੀਕਰਮ ਵੱਲੋਂ ਮੋਰਚਾ ਮੈਂਬਰਾਂ ਨੇ ਸਾਲਿਡ ਵੇਸਟ ਪਲਾਂਟ ਦੀ ਸਥਾਪਨਾ ਅਤੇ ਸੰਚਾਲਣ ਦੌਰਾਨ ਹੋਈਆਂ ਬੇਨਿਯਮੀਆਂ ਅਤੇ ਫਰਜ਼ੀ ਕਾਰਜ਼ਾਂ ਦਾ ਕੱਚਾ ਚਿੱਠਾ ਖੋਲਣਾ ਆਰੰਭ ਕਰ ਦਿੱਤਾ।ਉਨ੍ਹਾਂ ਸਪੱਸ਼ਟ ਕੀਤਾ ਕਿ ਇਕਰਾਰਨਾਮੇ ’ਚ ਕੰਪਨੀ ਨੇ ਲਿਖਤੀ ਇਕਰਾਰ ਕੀਤਾ ਸੀ ਕਿ ਉਹ ਪ੍ਰਤੀ ਸਾਲ 5 ਲੱਖ ਰੁਪਏ ਧੂੜ ਘੱਟੇ ਨੂੰ ਕਾਬੂ ਕਰਨ ਲਈ, 25 ਲੱਖ ਮਸ਼ੀਨਾਂ ਦੀ ਸਾਂਭ ਸੰਭਾਲ ਲਈ, 5 ਲੱਖ ਵਾਤਾਵਰਣ ਦੀ ਸ਼ੁੱਧਤਾ ਲਈ, 5 ਲੱਖ ਹਰੀ ਪੱਟੀ ਲਈ, 25 ਲੱਖ ਟਰੀਟਮੈਂਟ ਪਲਾਂਟ ਲਈ, 5 ਲੱਖ ਕੀੜੇ ਮਕੌੜੇ ਖਤਮ ਕਰਨ ਲਈ, 25 ਲੱਖ ਜ਼ਮੀਨੀ ਗੈਸਾਂ ਦੇ ਸ਼ੁੱਧੀਕਰਨ ਲਈ, 5 ਲੱਖ ਜ਼ਮੀਨ ਹੇਠਲੇ ਪਾਣੀ ਨੂੰ ਸ਼ੁੱਧ ਕਰਨ ਲਈ ਖਰਚ ਕਰਿਆ ਕਰੇਗੀ, ਪਰ ਹੋਇਆ ਕੁੱਝ ਨਹੀਂ।ਉਨ੍ਹਾਂ ਕਿਹਾ ਕਿ ਕੰਪਨੀ ਦੇ ਸਾਰੇ ਕੰਮਾਂ ਦੀ ਪੜਤਾਲ ਕਰਕੇ ਜੁਰਮਾਨਾ ਕਰਨ ਦੀ ਲੋੜ ਹੈ।ਦੂਜੇ ਪਾਸੇ ਅਕਾਲੀ ਭਾਜਪਾ ਸਰਕਾਰ ਦੇ ਚਹੇਤੇ ਅਤੇ ਨਗਰ ਨਿਗਮ ਅਧਿਕਾਰੀ ਅਤੇ ਜਿਲ੍ਹਾ ਪ੍ਰਸਾਸਨ ਸਾਲਿਡ ਵੇਸਟ ਪਲਾਂਟ ਸਥਾਪਤ ਕਰਨ ਲਈ ਉਤਾਵਲੇ ਸਨ, ਜਿੰਨਾਂ ਨੇ ਪੰਜਾਬ ਪ੍ਰਦੂਸ਼ਣ ਬੋਰਡ ਦੀ ਵੀ ਪ੍ਰਵਾਹ ਨਹੀਂ ਸੀ ਕੀਤੀ, ਜਿਸ ’ਚ ਤਜਵੀਜ ਕੀਤਾ ਗਿਆ ਸੀ ਕਿ ਜ਼ਮੀਨ 100 ਮੀਟਰ ਦੇ ਘੇਰੇ ਅੰਦਰ ਸੰਘਣੀ ਅਬਾਦੀ ਹੈ, ਜਿਸ ਲਈ ਕੂੜਾ ਡੰਪ ਲਗਾਉਣਾ ਠੀਕ ਨਹੀਂ, ਪਰ ਸਰਕਾਰ ਇਹ ਜਹਿਰੀਲਾ ਖੂਹ ਸਥਾਪਤ ਕਰਕੇ ਹਟੀ, ਜਿਸ ਦਾ ਲੋਕਾਂ ਨੇ ਵਿਰੋਧ ਵੀ ਕੀਤਾ।ਮੋਰਚਾ ਮੈਂਬਰਾਂ ਨੇ ਮੰਗ ਕੀਤੀ ਕਿ ਇੰਨ੍ਹਾਂ ਸਾਰੇ ਕਾਰਜ਼ਾਂ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਦੋਸ਼ੀ ਨਾਮਜਦ ਕੀਤੇ ਜਾਣ ਨਾ ਕਿ ਲੋਕਾਂ ’ਤੇ ਵਿਤੀ ਬੋਝ ਪਾਇਆ ਜਾਵੇ।
ਇਸ ਮੌਕੇ ਐਡਵੋਕੇਟ ਰਣਜੀਤ ਸਿੰਘ ਜਲਾਲ, ਬਿਕਰਮ ਸਿੰਘ ਧਿੰਗੜ, ਸੁਖਦੇਵ ਸਿੰਘ ਗਿੱਲ, ਕੈਪਟਨ ਮੱਲ ਸਿੰਘ, ਸੋਹਣ ਸਿੰਘ, ਰੂਪ ਸਿੰਘ ਆਦਿ ਮੈਂਬਰ ਮੌਜ਼ੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply