ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ
ਕਾਂਗਰਸੀ ਆਗੂ ਲਾਲੀ ਮਜੀਠਾ ਵਲੋਂ 105 ਪੰਚਾਇਤਾਂ ’ਤੇ ਕਾਂਗਰਸ ਦੀ ਜਿੱਤ ਦਾ ਦਾਅਵਾ ਕੋਰਾ ਝੂਠ ਹੈ।ਉਹਨਾਂ ਕਿਹਾ ਕਿ ਲਾਲੀ ਮਜੀਠਾ ਵਲੋਂ ਚੋਣਾਂ ’ਚ ਧਕੇਸ਼ਾਹੀ ਅਤੇ ਸਰਕਾਰੀ ਮਸ਼ੀਨਰੀ ਦੀ ਰੱਜ ਕੇ ਦੁਰਵਰਤੋਂ ਕਰਨ ਦੇ ਬਾਵਜੂਦ ਲੋਕਾਂ ਨੇ ਕਾਂਗਰਸ ਨੂੰ ਬੁਰੀ ਤਰਾਂ ਨਕਾਰ ਕੇ ਰੱਖ ਦਿਤਾ ਹੈ।ਜਾਅਲੀ ਵੋਟਾਂ, ਧਮਕੀਆਂ ਅਤੇ ਪੈਸੇ ਦੇ ਲੈਣ ਦੇਣ ਤੋਂ ਇਲਾਵਾ ਸਰਪੰਚੀ ਦੇ ਨਾਮਜਦਗੀ ਕਾਗਜ ਧੱਕੇ ਨਾਲ ਰੱਦ ਕਰਵਾਏ ਗਏ, ਜਿਥੇ ਪੰਚਾਇਤੀ ਜਮੀਨ ਜਾਂ ਸ਼ਾਮਲਾਟ ਜਮੀਨ ਨਹੀਂ ਉਥੇ ਵੀ ਇਸ ’ਤੇ ਕਬਜੇ ਦਾ ਝੂਠਾ ਬਹਾਨਾ ਬਣਾ ਕੇ ਪੇਪਰ ਰੱਦ ਕੀਤੇ ਗਏ।ਜਾਅਲੀ ਵੋਟਾਂ ਲਈ ਕਈਆਂ ਪਿੰਡਾਂ ਦੀਆਂ ਵੋਟਰ ਸੂਚੀਆਂ ਰਾਤੋਂ ਰਾਤ ਬਦਲ ਦਿੱਤੀਆਂ ਗਈਆਂ।ਗੈਗਸਟਰਾਂ ਰਾਹੀਂ ਲੋਕਾਂ ਨੂੰ ਡਰਾ ਧਮਕਾ ਕੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ।ਸਰਬਸੰਮਤੀਆਂ ਦਾ ਦਾਅਵਾ ਜੋ ਕਾਂਗਰਸ ਕਰ ਰਹੀ ਹੈ ਉਹ ਵੀ ਗਲਤ ਹੈ ਕਿਉਕਿ ਲੋਕਾਂ ਨੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡ ਪੱਧਰ ’ਤੇ ਸਰਬਸੰਮਤੀਆਂ ਦੇ ਫੈਸਲੇ ਕੀਤੇ ਹਨ।ਜਿਥੇ ਧੱਕੇਸ਼ਾਹੀ ਨਾਲ ਕਾਂਗਰਸ ਨੇ ਸਰਪੰਚੀ ਦੇ ਕਾਗਜ ਰੱਦ ਕਰਾਏ ਉਥੇ ਵੀ ਬਹੁਤੇ ਮੈਂਬਰ ਅਕਾਲੀ ਦਲ ਦੇ ਜੇਤੂ ਰਹੇ ਹਨ ਜਿਵੇਂ ਪਿੰਡ ਮਾਨ ’ਚ ਹੋਇਆ, ਜਿਥੇ ਸਰਪੰਚੀ ਦੇ ਨਾਮਜਦਗੀ ਰੱਦ ਕਰਾ ਦਿਤੀ, ਪਰ ਮੈਬਰਾਂ ਦੀ ਚੋਣ ’ਚ 7 ਵਿਚੋਂ 6 ਮੈਬਰ ਅਕਾਲੀ ਦਲ ਦੇ ਜੇਤੂ ਰਹੇ ਹਨ।ਜਿਸ ਲਈ ਅਕਾਲੀ ਵਰਕਰ ਅਤੇ ਹਲਕੇ ਦੇ ਲੋਕ ਵਧਾਈ ਦੇ ਪਾਤਰ ਹਨ।ਉਹਨਾਂ ਕਿਹਾ ਕਿ ਲਾਲੀ ਮਜੀਠਾ ਲੋਕਾਂ ਨੂੰ ਗਲਤ ਤੇ ਗੁਮਰਾਹਕੁੰਨ ਅੰਕੜੇ ਦੇਣ ਦੀ ਥਾਂ ਆਪਣੀ ਹਾਰ ਕਬੂਲ ਕਰਦਿਆਂ ਹਲਕੇ ਦੇ ਵਿਕਾਸ ਲਈ ਸੋਚਣ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media