ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੇਸਹਾਰਾ ਬੱਚਿਆਂ ਦੀ ਸੰਭਾਲ ਨੂੰ ਸਮਰਪਿਤ ਪਿੰਗਲਵਾੜਾ ਸੰਸਥਾ ਵਲੋਂ 31 ਦਸੰਬਰ 2018 ਦੀ
ਰਾਤ ਲਾਪਤਾ ਹੋਏ ਬੱਚੇ ਨੂੰ ਉਸ ਦੇ ਵਾਰਸਾ ਤੱਕ ਪਹੁੰਚਾਇਆ ਦਿੱਤਾ ਹੈ।ਨਵੇਂ ਸਾਲ ਮੌਕੇ ਰਾਜਪੁਰਾ ਦੀ ਸੰਸਥਾ ਐਸ.ਓ.ਐਸ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਈ 15 ਬੱਚਿਆਂ ਦੀ ਟੀਮ ਆਈ ਸੀ।ਜਿਸ ਵਿਚੋਂ ਪਹਿਲੀ ਜਨਵਰੀ 2019 ਨੂੰ ਇੱਕ ਬੱਚਾ ਲਾਪਤਾ ਹੋ ਗਿਆ।ਇਹ ਮੰਦਬੁੱਧੀ ਬੱਚਾ ਜਿਸ ਦਾ ਨਾਮ ਸੁਮਿਤ ਉਰਫ ਸੋਨੂੰ ਭੰਡਾਰੀ ਹੈ ਘੁਮੰਦਾ ਹੋਇਆ ਰੇਲਵੇ ਸਟੇਸ਼ਨ ਅੰਮ੍ਰਿਤਸਰ ਪਹੁੰਚ ਗਿਆ।
ਨੇ ਦਸਿਆ ਕਿ ਜਿਸ ਨੂੰ ਐਸ.ਓ.ਐਸ ਚਿਲਡਰਨ ਹੋਮ ਦੇ ਵਿਗਨੇਸ਼ ਵਰੁਣ ਕਾਂਸਲਰ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਨਹੀਂ ਮਿਲਿਆ।ਜਾਣਕਾਰੀ ਮਿਲਣ `ਤੇ ਪਿੰਗਲਵਾੜਾ ਦੀ ਟੀਮ ਨੇ ਇਸ ਬੱਚੇ ਨੂੰ 3 ਜਨਵਰੀ 2019 ਨੂੰ ਰੇਲਵੇ ਚਾਈਲਡ ਲਾਈਨ ਅਤੇ ਚਾਈਲਡ ਵੈਲਫੇਅਰ ਕਮੇਟੀ ਤੋਂ ਆਪਣੀ ਸ਼ਰਨ ਵਿਚ ਲੈ ਲਿਆ ਅਤੇ ਇਸ ਦੇ ਵਾਰਸਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।ਪਰ ਮੰਦਬੁੱਧੀ ਹੋਣ ਦੇ ਕਾਰਨ ਇਹ ਬੱਚਾ ਕੁੱਝ ਵੀ ਦੱਸਣ ਤੋਂ ਅਸਮਰਥ ਰਿਹਾ।ਟੀਮ ਵੱਲੋਂ ਹਾਲ ਹੀ ਵਿਚ ਗੁੰਮ ਹੋਏ ਬੱਚਿਆਂ ਦਾ ਡਾਟਾ ਇਕੱਠਾ ਕੀਤਾ ਗਿਆ, ਜਿਸ ਤੋਂ ਪਤਾ ਚਲਿਆ ਕਿ ਰਾਜਪੁਰਾ ਵਿਚ ਮੰਦਬੁੱਧੀ ਬੱਚਿਆਂ ਲਈ ਕੰਮ ਕਰ ਰਹੀ ਸੰਸਥਾ ਦਾ ਇਕ ਬੱਚਾ ਗਾਇਬ ਹੈ। ਸੰਸਥਾ ਨਾਲ ਗੱਲ ਕਰਕੇ ਇਸ ਬੱਚੇ ਦੀ ਪਹਿਚਾਣ ਕੀਤੀ ਗਈ।ਸ਼ਨੀਵਾਰ ਨੂੰ ਰਾਜਪੁਰਾ ਸੰਸਥਾ ਦੇ ਸੇਵਾਦਾਰ ਪਿੰਗਲਵਾੜਾ ਪਹੁੰਚੇ।ਪਿੰਗਲਵਾੜਾ ਸੰਸਥਾ ਵਲੋਂ ਪੁਲਿਸ ਚੌਂਕੀ ਗਲਿਆਰਾ, ਰੇਲਵੇ ਚਾਈਲਡ ਲਾਈਨ ਅੰਮ੍ਰਿਤਸਰ, ਡਾ. ਜਗਦੀਪਕ ਸਿੰਘ ਉਪ ਪ੍ਰਧਾਨ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸ਼ਕ, ਗੁਲਸ਼ਨ ਰੰਜਨ ਸੋਸ਼ਲ ਵਰਕਰ ਆਦਿ ਦੀ ਮੌਜੂਦਗੀ ਵਿਚ ਇਹ ਬੱਚਾ ਐਸ.ਓ.ਐਸ ਚਾਈਲਡ ਕੇਅਰ ਰਾਜਪੁਰਾ ਦੇ ਸੇਵਾਦਾਰਾਂ ਦੇ ਸਪੁੱਰਦ ਕਰ ਦਿੱਤਾ ਗਿਆ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media