Thursday, September 24, 2026

ਅਖਿਲ ਭਾਰਤੀ ਤਰੁਣ ਸੰਗਮ ਧੂਰੀ ਨੇ ਪਰਿਵਾਰਕ ਮਿਲਣੀ ਸਮਾਰੋਹ ਕਰਵਾਇਆ

ਧੂਰੀ, 6 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਬੀਤੀ ਰਾਤ ਸਥਾਨਕ ਮੰਗਲਾ ਆਸ਼ਰਮ `ਚ ਅਖਿਲ ਭਾਰਤੀਯ ਤਰੁਣ ਸੰਗਮ ਧੂਰੀ ਵੱਲੋਂ ਨਵੇਂ ਸਾਲ 2019

???????????????????????????

ਨੂੰ ਖੁਸ਼ ਆਮਦੀਦ ਆਖਣ ਲਈ ਕਲੱਬ ਦੇ ਪ੍ਰਧਾਨ ਦਿਨੇਸ਼ ਸਿੰਗਲਾ ਦੀ ਅਗਵਾਈ ਹੇਠ ਪਰਿਵਾਰਿਕ ਮਿਲਣ ਸਮਾਰੋਹ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ “ਐ ਮਾਲਕ ਤੇਰੇ ਬੰਦੇ ਹਮ” ਪ੍ਰਾਰਥਨਾ ਨਾਲ ਹੋਈ।ਮੰਚ ਸੰਚਾਲਨ ਦੀ ਕਮਾਂਡ ਸੰਭਾਲਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਨੇ ਸੰਖੇਪ ਵਿੱਚ ਕਲੱਬ ਦੇ 40 ਸਾਲਾ ਇਤਿਹਾਸ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਮੇਂ-ਸਮੇਂ ਸਿਰ ਕਲੱਬ ਵੱਲੋਂ ਮਾਨਵਤਾ ਦੀ ਭਲਾਈ ਦੇ ਕਾਰਜ਼ ਵੀ ਕੀਤੇ ਜਾਂਦੇ ਹਨ, ਜਿਹਨਾਂ ਵਿੱਚ ਦੰਦਾਂ ਦੇ ਕੈਂਪ ਆਦਿ ਲਗਵਾਉਣਾ ਵੀ ਸ਼ਾਮਲ ਹੈ।
ਸਮਾਗਮ ਵਿੱਚ ਸੰਤ ਅਤਰ ਸਿੰਘ ਡਾਂਸ ਅਕੈਡਮੀ ਲੱਡਾ ਅਤੇ ਗੁਰੂਕੁਲ ਕਾਨਵੈਂਟ ਸਕੂਲ ਦੀਆਂ ਵਿਦਿਆਰਥਣਾਂ ਮਹਿਕਪ੍ਰੀਤ ਅਫਜ਼ਾ ਅਤੇ ਗੰਗਾ ਵਰਮਾਂ ਤੋਂ ਇਲਾਵਾ ਈਸ਼ਤਾ ਤੇ ਤਨੀਸ਼ਾ ਬਖਸ਼ੀ ਵੱਲੋਂ ਡਾਂਸ ਪੇਸ਼ ਕਰਕੇ ਸਭਨਾਂ ਨੂੰ ਮੰਤਰਮੁਗਧ ਕੀਤਾ ਗਿਆ।ਸਮਾਗਮ ਵਿੱਚ ਕੁੱਲ 37 ਮੈਂਬਰਾਂ ਵਿੱਚੋਂ ਹਰ ਮਹੀਨੇ ਦੀ ਹਰ ਮੀਟਿੰਗ ਅਟੈਂਡ ਕਰਨ ਵਾਲੇ 16 ਕਲੱਬ ਮੈਂਬਰਾਂ ਦੇੇ ਨਾਲ-ਨਾਲ ਕਲੱਬ ਨੂੰ ਹਰ ਸਮੇਂ ਪ੍ਰੈਸ ਕਵਰੇਜ਼ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਮਾਗਮ ਵਿੱਚ ਦੰਦਾਂ ਦੇ ਮਾਹਰ ਡਾ. ਮੀਨਾ ਸ਼ਰਮਾ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਤੋਂ ਇਲਾਵਾ ਮਨਮੋਹਨ ਵਰਮਾ ਨੂੰ ਬੈਸਟ ਕਲਾਕਾਰ ਤੇ ਦਿਨੇਸ਼ ਸਿੰਗਲਾ ਪ੍ਰਧਾਨ ਦੀਆਂ 2 ਸਾਲਾਂ ਦੀਆਂ ਕਲੱਬ ਪ੍ਰਤੀ ਨਿਭਾਈਆਂ ਜੁੰਮੇਵਾਰੀਆਂ ਬਦਲੇ ਬੈਸਟ ਪ੍ਰਧਾਨ ਚੁਣ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮਲਕੀਤ ਸਿੰਘ ਚਾਂਗਲੀ ਅਤੇ ਦਿਨੇਸ਼ ਸਿੰਗਲਾ ਵੱਲੋਂ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
 ਇਸ ਮੌਕੇ ਵਿਸ਼ਾਲ ਜੈਨ, ਵਿਵੇਕ ਗੁਪਤਾ, ਅਮਿਤ ਗਰਗ, ਤਾਰਾ ਚੰਦ ਗੋਇਲ, ਦੇਵ ਰਾਜ, ਸੁਰੇਸ਼ ਸਿੰਗਲਾ, ਤਰਸੇਮ ਮਿੱਤਲ, ਨਰੇਸ਼ ਕੁਮਾਰ ਮੰਗੀ ਅਤੇ ਸੁਰੇਸ਼ ਬਾਂਸਲ ਆਦਿ ਵੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply