ਅੰਮ੍ਰਿਤਸਰ ਸਾਹਿਤਕ ਮੰਚ ਦਾ ਗਠਨ
ਅੰਮ੍ਰਿਤਸਰ, 6 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਨਵੇਂ ਸਾਲ ਦੀ ਆਮਦ `ਤੇ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਡਾ. ਭਾਈ ਵੀਰ ਸਿੰਘ ਨੂੰ ਸਮਰਪਿਤ
ਮੁਸ਼ਾਇਰੇ ਦਾ ਅਯੋਜਨ ਕੀਤਾ ਗਿਆ।ਜਨਵਾਦੀ ਲੇਖਕ ਸੰਘ, ਏਕਮ ਸਾਹਿਤਕ ਮੰਚ, ਪੰਜਾਬੀ ਸਾਹਿਤ ਸੰਗਮ, ਸਾਹਿਤ ਸਭਾ ਚੌਗਾਵਾਂ, ਮਾਂ ਬੋਲੀ ਕਵੀ ਸਭਾ, ਸਾਹਿਤ ਸਭਾ ਬਾਬਾ ਬਕਾਲਾ ਅਤੇ ਪੰਜਾਬੀ ਸਭਿਆਚਾਰ ਸੱਥ ਵਲੋਂ ਅੰਮ੍ਰਿਤਸਰ ਸਾਹਿਤਕ ਮੰਚ ਦਾ ਗਠਨ ਵੀ ਕੀਤਾ ਗਿਆ।ਭਾਈ ਵੀਰ ਸਿੰਘ ਨਿਵਾਸ `ਤੇ ਸਥਾਨਕ ਲੇਖਕ ਸਭਾਵਾਂ ਵਲੋਂ ਸਾਂਝੇ ਤੌਰ `ਤੇ ਕਰਵਾਏ ਇਸ ਸਮਾਗਮ ਦੀ ਸਮੁੱਚੀ ਰੂਪ ਰੇਖਾ ਸ਼ਾਇਰਾ ਅਰਤਿੰਦਰ ਸੰਧੂ ਵਲੋਂ ਸਾਂਝੀ ਕੀਤੀ ਗਈ।
ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਾਹਿਤ, ਸਮਾਜ ਅਤੇ ਸਿਰਜਣਾ ਨੂੰ ਹੋਰ ਬੇਹਤਰ ਬਣਾਉਣ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ।ਡਾ. ਦੀਪਤੀ ਹੁਰਾਂ ਕਿਹਾ ਕਿ ਘਰ, ਪਰਿਵਾਰ ਅਤੇ ਭਾਈਚਾਰੇ `ਚ ਵੀ ਇੰਝ ਹੀ ਸੰਵਾਦ ਰਚਾਉਣ ਦੀ ਲੋੜ ਹੈ।ਨਿਰਮਲ ਅਰਪਣ, ਹਜਾਰਾ ਸਿੰਘ ਚੀਮਾ, ਧਰਵਿੰਦਰ ਔਲਖ ਤੇ ਸਰਬਜੀਤ ਸੰਧੂ ਨੇ ਕਾਇਮ ਕੀਤੇ ਗਠਨ ਦੀ ਮਜਬੂਤੀ ਲਈ ਅਹਿਮ ਸੁਝਾਅ ਦਿਤੇ।ਰਚਨਾਵਾਂ ਦੇ ਦੌਰ `ਚ ਜਗਤਾਰ ਗਿੱਲ, ਚੰਨ ਅਮਰੀਕ, ਗਾਇਕ ਹਰਦੀਪ ਰੰਧਾਵਾ, ਰਾਜ ਕੁਮਾਰ ਰਾਜ, ਡਾ. ਮੋਹਨ, ਰਾਜਵਿੰਦਰ ਕੌਰ, ਕੁਲਦੀਪ ਦਰਾਜਕੇ, ਹਰਭਜਨ ਖੇਮਕਰਨੀ, ਕਲਿਆਣ ਅਮ੍ਰਿਤਸਰੀ, ਜਸਵੰਤ ਧਾਪ, ਭੁਪਿੰਦਰ ਸਿੰਘ ਫੇਰੂਮਾਨ, ਡਾ. ਸਰਘੀ, ਮਨਮੋਹਨ ਬਾਸਰਕੇ, ਸੁਨੀਤਾ ਸ਼ਰਮਾ, ਹਰਪਾਲ ਸੰਧਾਵਾਲੀਆ, ਸਿਮਰਜੀਤ ਗਿੱਲ,ਜਸਪਾਲ ਕੌਰ, ਸੰਤੋਖ ਸਿੰਘ ਰਾਹੀ, ਸੁਖਦੇਵ ਸਿੰਘ ਪਾਂਧੀ, ਏਕਮਜੀਤ ਆਦਿ ਨੇ ਨਜ਼ਮਾਂ ਪੇਸ਼ ਕੀਤੀਆਂ।ਇਸ ਸਮੇਂ ਰਾਜ ਖੁਸ਼ਵੰਤ ਸਿੰਘ ਸੰਧੂ, ਡ ਕਸ਼ਮੀਰ ਸਿੰਘ, ਡਾ ਸਤਨਾਮ ਰੰਧਾਵਾ, ਤੇਜਿੰਦਰ ਬਾਵਾ ਡਾ ਵਿਸ਼ਾਲ, ਕਾਬਲ ਸਿੰਘ ਸੰਧੂ, ਡਾ. ਸਤਿੰਦਰ ਰੰਧਾਵਾ, ਮਨਦੀਪ ਤੇ ਹਰੀ ਸਿੰਘ ਗਰੀਬ ਆਦਿ ਹਾਜਰ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media