Tuesday, November 24, 2026

ਅਵਤਾਰ ਪੁਰਬ ਦੇ ਸੰਬੰਧ `ਚ ਧਾਰਮਿਕ ਦੀਵਾਨ ਤੇ ਨਗਰ ਕੀਰਤਨ ਸਜ਼ਾਏ ਗਏ

PUNJ0701201909ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਦੇ ਸੰਬੰਧ ਵਿੱਚ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਧਾਰਮਿਕ ਦੀਵਾਨ ਸਜ਼ਾਏ ਗਏ ਅਤੇ ਨਗਰ ਕੀਰਤਨ ਕੱਢਿਆ ਗਿਆ।ਢਾਡੀ ਸਿੰਘਾਂ ਅਤੇ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਬਿਆਨ ਕਰਦਿਆਂ ਢਾਡੀ ਵਾਰਾਂ ਦਾ ਗਾਇਨ ਕਰਕੇ ਹਾਜ਼ਰ ਸੰਗਤਾਂ ਵਿੱਚ ਜੋਸ਼ ਭਰ ਦਿੱਤਾ।ਸਮਾਗਮ ਵਿੱਚ ਕੁਲਵੰਤ ਸਿੰਘ, ਬਲਦੇਵ ਸਿੰਘ ਹਰੀਕਾ, ਬੰਤ ਸਿੰਘ ਧਾਲੀਵਾਲ, ਪੰਚ ਸੁਖਵਿੰਦਰ ਸਿੰਘ ਬਾਬੇ ਕਾ, ਪੰਚ ਹਾਕਮ ਸਿੰਘ, ਕੁਲਦੀਪ ਕੌਰ, ਮੋਹਨ ਸਿੰਘ, ਜਗਦੀਪ ਸਿੰਘ ਸੋਹੀ, ਸਰਪੰਚ ਗੁਰਮੇਲ ਕੌਰ, ਗੁਰਇਕਬਾਲ ਸਿੰਘ ਬਾਲੀ, ਬਿੱਕਰ ਸਿੰਘ, ਬਹਾਦਰ ਖਾਨ, ਸਾਬਕਾ ਪੰਚ ਬੌਰੀਆ ਖਾਨ, ਬਲਜਿੰਦਰ ਸਿੰਘ ਧਾਲੀਵਾਲ, ਕਾਕਾ ਕੂੰਨਰ, ਕੁੰਦਨ ਸਿੰਘ, ਕਲੱਬ ਪ੍ਰਧਾਨ ਪਰਮਿੰਦਰ ਸਿੰਘ ਕੂੰਨਰ, ਜਗਤਾਰ ਸਿੰਘ ਤਾਰਾ ਆਦਿ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply