ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੂਰਵ ਦੇ ਸੰਬੰਧ ਵਿੱਚ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਰੱਖੇ ਧਾਰਮਿਕ ਸਮਾਗਮਾਂ ਵਿੱਚ ਅੱਜ ਪਿੰਡ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਅਤੇ ਨਗਰ ਕੀਰਤਨ ਕੀਤਾ ਗਿਆ।ਇਸ ਮੌਕੇ ਢਾਡੀ ਸਿੰਘਾ ਅਤੇ ਸਿੱਖ ਧਰਮ ਦੇ ਪ੍ਰਚਾਰਕਾਂ ਵੱਲੋ ਗੁਰੂ ਸਾਹਿਬ ਦੇ ਜੀਵਨ ਦਰਸ਼ਨ ਨੂੰ ਬਿਆਨ ਕਰਦਿਆ ਢਾਡੀ ਵਾਰਾਂ ਦਾ ਗਾਇਨ ਕਰਕੇ ਹਾਜ਼ਰ ਸੰਗਤਾ ਵਿੱਚ ਜੋਸ਼ ਭਰ ਦਿੱਤਾ।ਆਯੋਜਿਤ ਸਮਾਗਮ ਵਿੱਚ ਕੁਲਵੰਤ ਸਿੰਘ, ਬਲਦੇਵ ਸਿੰਘ ਹਰੀਕਾ, ਬੰਤ ਸਿੰਘ ਧਾਲੀਵਾਲ, ਪੰਚ ਸੁਖਵਿੰਦਰ ਸਿੰਘ ਬਾਬੇ ਕਾ, ਪੰਚ ਹਾਕਮ ਸਿੰਘ, ਕੁਲਦੀਪ ਕੌਰ, ਮੋਹਨ ਸਿੰਘ, ਜਗਦੀਪ ਸਿੰਘ ਸੋਹੀ, ਸਰਪੰਚ ਗੁਰਮੇਲ ਕੌਰ, ਗੁਰਇਕਬਾਲ ਸਿੰਘ ਬਾਲੀ, ਬਿੱਕਰ ਸਿੰਘ, ਬਹਾਦਰ ਖਾਨ, ਸਾਬਕਾ ਪੰਚ ਬੌਰੀਆ ਖਾਨ, ਬਲਜਿੰਦਰ ਸਿੰਘ ਧਾਲੀਵਾਲ, ਕਾਕਾ ਕੂੰਨਰ, ਕੁੰਦਨ ਸਿੰਘ, ਕਲੱਬ ਪ੍ਰਧਾਨ ਪਰਮਿੰਦਰ ਸਿੰਘ ਕੂੰਨਰ, ਜਗਤਾਰ ਸਿੰਘ ਤਾਰਾ ਆਦਿ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media