ਭੀਖੀ/ਮਾਨਸਾ, 7 ਜਨਵਰੀ (ਪੰਜਾਬ ਪੋਸਟ- ਕਮਲ ਜਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਵਿਦਿਆਰਥੀਆਂ ਤੇ ਅਧਿਆਪਕ ਨੇ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਦੀ ਯੋਗ ਅਗਵਾਈ ਹੇਠ ਭੀਖੀ ਵਿਖੇ ਰੈਲੀ ਕੱਢੀ ਗਈ।ਜਿਸ ਤਹਿਤ ਉਹਨਾਂ ਵੱਲੋਂ ਵੋਟ ਦੇ ਅਧਿਕਾਰ ਸਬੰਧੀ ਪੇ੍ਰਰਿਤ ਕੀਤਾ ਗਿਆ।ਇਸ ਰੈਲੀ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਗਿਆ।
ਇਸ ਰੈਲੀ ਦੌਰਾਨ ਨਵੇਂ ਸੈਸ਼ਨ ਲਈ ਵਿਦਿਆਰਥੀਆਂ ਦਾ ਦਾਖਲਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ ਕਰਵਾਉਣ ਦੀ ਅਪੀਲ ਕੀਤੀ ਗਈ ਅਤੇ ਇਸ ਸਕੂਲ ਵਿੱਚ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਫਰੀ ਵਰਦੀਆਂ (ਛੇਵੀ ਤੋਂ ਅੱਠਵੀਂ ), ਫ਼ਰੀ ਕਿਤਾਬਾਂ, ਵਿਦਿਆਰਥੀਆਂ ਲਈ ਵਜੀਫ਼ੇ, ਸਇੰਸ ਲੈਬ, ਅਤਿ ਆਧੁਨਿਕ ਕੰਪਿਊਟਰ ਲੈਬ, ਮੈਥ ਲੈਬ, ਵਾਟਰ ਕੂਲਰ ਅਤੇ ਆਰ.ਓ ਦਾ ਪਾਣੀ, ਸਮਾਰਟ ਕਲਾਸ (੍ਰੌਠ ਲ਼ਅਭ) ਆਦਿ ਬਾਰੇ ਨਗਰ ਨਿਵਾਸੀਆਂ ਨੂੰ ਜਾਣੂ ਕਰਵਾਇਆ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media