Monday, March 16, 2026

ਮੈਨੀਫ਼ੈਸਟੋ ਪੈਨਲ ’ਚ ਸ਼ਾਮਿਲ ਕਰਨ `ਤੇ ਛੀਨਾ ਨੇ ਪ੍ਰਧਾਨ ਮੰਤਰੀ, ਸ਼ਾਹ ਤੇ ਜੇਤਲੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) -20 ਮੈਂਬਰੀ ਭਾਜਪਾ ਦੇ ਚੋਣ ਘੋਸ਼ਣਾ ਪੱਤਰ ਪੈਨਲ ’ਚ ਨਾਮ ਸ਼ਾਮਿਲ ਕੀਤੇ ਜਾਣ ’ਤੇ ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ, ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਅਵਾਜ਼, ਖ਼ਾਸਕਰ ਕਿਸਾਨਾਂ ਅਤੇ ਘੱਟ ਗਿਣਤੀ ਲੋਕਾਂ ਦੀ ਅਵਾਜ਼ ਬੁਲੰਦ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨਗੇ, ਜਿਹੜਾ ਲੋਕ ਸਭਾ 2019 ਦੇ ਚੋਣਾਂ ਦਾ ਏਜੰਡਾ ਤੈਅ ਕਰੇਗਾ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਛੀਨਾ ਨੇ ਕਿਹਾ ਕਿ ਚੋਣ ਘੋਸ਼ਣਾ ਪੱਤਰ ਸਮਿਤੀ ਦੇ ਮੈਂਬਰ ਵਜੋਂ ਰਾਸ਼ਟਰੀ ਪੱਧਰ ’ਤੇ ਪਾਰਟੀ ’ਚ ਯੋਗਦਾਨ ਦੇਣਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ।ਉਨ੍ਹਾਂ ਕਿਹਾ ਕਿ ਮੋਦੀ ਦੀ ਯੋਗ ਅਗਵਾਈ ’ਚ ਐਨ.ਡੀ.ਏ ਲੋਕ ਸਭਾ ਚੋਣ ਜਿੱਤੇਗੀ।ਉਨ੍ਹਾਂ ਕਿਹਾ ਕਿ ਸਮਾਜ ਦੇ ਗਰੀਬ ਅਤੇ ਹਰੇਕ ਵਰਗ ਨਾਲ ਜੁੜੇ ਮੁੱਦੇ ਭਾਜਪਾ ਦੇ ਅਗਲੇ ਚੋਣ ਮੁਹਿੰਮ ਦੇ ਏਜੰਡੇ ਹੋਣਗੇ।
ਦੱਸਣਯੋਗ ਹੈ ਕਿ ਦਿੱਲੀ ’ਚ ਰਾਸ਼ਟਰੀ ਭਾਜਪਾ ਦਫ਼ਤਰ ਤੋਂ ਜਾਰੀ ਇਕ ਪ੍ਰੈਸ ’ਚ ਐਤਵਾਰ ਨੂੰ 20 ਮੈਂਬਰੀ ਪੈਨਲ ਦਾ ਐਲਾਨ ਕੀਤਾ ਗਿਆ ਸੀ, ਜਿਸ ’ਚ ਛੀਨਾ ਨੂੰ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ ਹੈ। ਕੇਂਦਰੀ ਮੰਤਰੀ ਅਰੁਣ ਜੇਤਲੀ, ਨਿਰਮਲਾ ਸੀਤਾਰਮਣ, ਰਵੀਸ਼ੰਕਰ ਪ੍ਰਸ਼ਾਦ, ਪਿਊਸ਼ ਗੋਇਲ, ਮੁਖ਼ਤਾਰ ਅੱਬਾਸ, ਨਕਵੀ, ਕੇ.ਜੇ ਐਲਫ਼ੋਸ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਹੋਰ ਕੈਬਨਿਟ ਮੰਤਰੀ ਵੀ ਪੈਨਲ ’ਚ ਹਨ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply