ਧੂਰੀ, 7 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਨੀਂ ਦਿਨੀਂ ਕੜਾਕੇ ਦੀ ਪੈ ਰਹੀ ਠੰਡ ਦੇ ਕਾਰਨ ਘੁਲਾੜਾਂ `ਤੇ ਦੇਸੀ ਗੁੜ੍ਹ ਖਰੀਦਣ ਵਾਲਿਆਂ ਦਾ ਰੁਝਾਨ ਕਾਫੀ ਵਧਿਆ ਹੈ।ਧੂਰੀ-ਸੰਗਰੂਰ ਮੁੱਖ ਮਾਰਗ `ਤੇ ਲੱਡਾ ਟੋਲ ਪਲਾਜ਼ੇ ਕੋਲ ਘੁਲਾੜ ਚਲਾ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਅੱਜਕਲ੍ਹ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਲੋਕ ਵੀ ਚੀਨੀ ਦੇ ਮੁਕਾਬਲੇ ਗੁੜ੍ਹ ਖਾਣ ਨੂੰ ਪਹਿਲ ਦੇਣ ਲੱਗ ਪਏ ਹਨ ਜਿਸ ਕਾਰਨ ਘੁਲਾੜਾਂ `ਤੇ ਗੁੜ੍ਹ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ। ਉਸ ਨੇ ਦੱਸਿਆ ਕਿ ਗੰਨੇ ਦਾ ਸਹੀ ਮੁੱਲ ਨਾ ਮਿਲਣ ਕਰਕੇ ਉਸ ਨੇ ਘੁਲਾੜੀ ਚਲਾ ਕੇ ਦੇਸੀ ਗੁੜ੍ਹ ਅਤੇ ਸ਼ੱਕਰ ਬਨਾਉਣ ਦਾ ਸਹਾਇਕ ਧੰਦਾ ਅਪਨਾ ਲਿਆ ਸੀ ਅਤੇ ਹੁਣ ਉਸ ਨੇ ਆਪਣੇ ਕਾਰੋਬਾਰ ਨੂੰ ਕਈ ਗੁਣਾਂ ਪ੍ਰਫੂੱਲਿਤ ਵੀ ਕਰ ਲਿਆ ਹੈ।ਉਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੇਲੇ ਚੀਨੀ ਦੇ ਮੁਕਾਬਲੇ ਅੱਧੇ ਰੇਟ `ਤੇ ਮਿਲ ਜਾਣ ਵਾਲਾ ਗੁੜ੍ਹ ਸਿਰਫ ਗਰੀਬ ਆਦਮੀ ਹੀ ਖਾਂਦੇ ਸਨ ਅਤੇ ਹੁਣ ਅੱਜ ਜਦੋਂ ਗੁੜ੍ਹ ਦਾ ਰੇਟ ਚੀਨੀ ਨਾਲੋਂ ਕਾਫੀ ਵੱਧ ਗਿਆ ਹੈ, ਤਾਂ ਇਹ ਅਮੀਰ ਲੋਕਾਂ ਦੇ ਘਰਾਂ ਦੀ ਪਹਿਲੀ ਪਸੰਦ ਬਣ ਗਿਆ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media