Wednesday, September 9, 2026

ਨਾਨਕਸਰ ਜਗਰਾਉਂ ਸਮਾਗਮ ਵਿਚ ਪੱਤਰਕਾਰ ਦਾ ਮੋਬਾਇਲ ਗੁੰਮ

PPN01091417

ਜੰਡਿਆਲਾ ਗੁਰੁ, 1 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਨਾਨਕਸਰ ਜਗਰਾਉਂ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮੋਕੇ ਜੰਡਿਆਲਾ ਗੁਰੂ ਤੋਂ ਪਹੁੰਚੀਆਂ ਸੰਗਤਾਂ ਵਿਚੋਂ ਇਥੋਂ ਦੇ ਪਹਿਰੇਦਾਰ ਅਖ਼ਬਾਰ ਦੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਦਾ ਸੈਂਮਸੰਗ ਕੰਪਨੀ ਦਾ ਮੋਬਾਇਲ ਮਾੱਡਲ 19060, ਜਿਸ ਵਿਚ ਵੋਡਾਫੋਨ ਦੀ ਸਿਮ ਨੰਬਰ 9781998889 ਚੱਲ ਰਹੀ ਸੀ ਗੁੰਮ ਹੋ ਗਿਆ।ਪੱਤਰਕਾਰ ਵਲੋਂ ਇਹ ਮੋਬਾਇਲ ਬੀਤੇ ਮਹੀਨੇ ਆਪਣੇ ਸਹੁਰੇ ਪਰਿਵਾਰ ਚੰਡੀਗੜ ਤੋਂ 15600 ਰੁਪਏ ਦਾ ਆਪਣੀ ਪਤਨੀ ਰੁਪਿੰਦਰ ਕੋਰ ਦੇ ਨਾਮ ਤੇ ਲਿਆ ਸੀ।ਅੱਜ ਜਦ ਪੱਤਰਕਾਰ ਦੇ ਕਿਸੇ ਦੋਸਤ ਨੇ ਇਸ ਨੰਬਰ ਉਪੱਰ ਕਾੱਲ ਕੀਤੀ ਤਾਂ ਅੱਗੋਂ ਫੋਨ ਨਾਨਕਸਰ ਕਿਸੇ ਬਾਬਾ ਜੀ ਨੇ ਚੁਕਿਆ ਅਤੇ ਕਿਹਾ ਕਿ ਇਹ ਫੋਨ ਸਮਾਗਮ ਵਾਲੇ ਦਿਨ ਲੱਭਾ ਸੀ, ਜਿਸ ਦਾ ਫੋਨ ਉਹ ਆ ਕੇ ਲੈ ਜਾਵੇ।ਦੁਬਾਰਾ 9781998889 ਤੇ ਵਾਰ ਵਾਰ ਕਾੱਲ ਕਰਨ ਤੇ ਪੱਤਰਕਾਰ ਦਾ ਨੰਬਰ ਬੰਦ ਆ ਰਿਹਾ ਸੀ। ਜਗਰਾਉਂ ਗੁਰਦੁਆਰਾ ਸਾਹਿਬ ਦਾ ਕੋਈ ਫੋਨ ਨੰਬਰ ਨਾ ਮਿਲਣ ਕਰਕੇ ਪੱਤਰਕਾਰ ਵਲੋਂ ਨਾਨਕਸਰ ਸੰਪਰਦਾਇ ਨਾਲ ਸਬੰਧਤ ਬਾਬਾ ਗੁਰਦੇਵ ਸਿੰਘ ਜੀ ਚੰਡੀਗੜ ਵਾਲਿਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾ ਕਿਹਾ ਕਿ ਉਹ ਪਤਾ ਕਰਵਾ ਕੇ ਦੱਸ ਦੇਣਗੇ।ਪੱਤਰਕਾਰ ਵਰਿੰਦਰ ਸਿੰਘ ਵਲੋਂ ਵੀ ਨਾਨਕਸਰ ਜਗਰਾਉਂ ਮੁੱਖ ਦਫ਼ਤਰ ਮੰਗ ਕੀਤੀ ਗਈ ਕਿ ਕ੍ਰਿਪਾ ਕਰਕੇ ਜਿਸ ਵੀ ਬਾਬਾ ਜੀ ਜਾਂ ਸੇਵਾਦਾਰ ਕੋਲ ਮੋਬਾਇਲ ਹੈ ਉਹ 9888968889 ਜਾਂ 9888698889 ਨੰਬਰ ਤੇ ਸੰਪਰਕ ਕਰਕੇ ਆਪਣਾ ਨਾਮ ਅੋਰ ਪਤਾ ਦੱਸ ਦੇਣ ਫਿਰ ਉਹ ਆਪ ਆ ਕੇ ਲੈ ਜਾਣਗੇ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply