Friday, October 18, 2024

ਬਾਰਿਸ਼ ਦੀ ਪੈਣ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਮੀਂਹ ਦੇ ਪਾਣੀ ਤੇ ਚਿੱਕੜ ਨੇ ਜੰਡਿਆਲਾ ਗੁਰੂ ਪ੍ਰਸਾਸ਼ਨ ਦੀ ਖੋਲੀ ਪੋਲ

PPN01091416

ਜੰਡਿਆਲਾ ਗੁਰੂ, 1 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਕਾਫੀ ਦਿਨਾਂ ਤੋਂ ਬਾਰਿਸ਼ ਦੀ ਉਡੀਕ ਵਿਚ ਬੈਠੇ ਜੰਡਿਆਲਾ ਨਿਵਾਸੀਆਂ ਨੇ ਅੱਜ ਸੁੱਖ ਦਾ ਸਾਹ ਲਿਆ ਅਤੇ ਬੱਚਿਆਂ ਨੇ ਬਾਰਿਸ਼ ਵਿਚ ਨਹਾ ਕੇ ਮੋਜਾਂ ਮਨਾਉਂਦੇ ਹੋਏ ਛੁੱਟੀ ਦਾ ਆਨੰਦ ਮਾਣਿਆ।ਸਾਵਨ ਦਾ ਸਾਰਾ ਮਹੀਨਾ ਜੰਡਿਆਲਾ ਵਾਸੀ ਬਾਰਿਸ਼ ਨੂੰ ਉਡੀਕਦੇ ਰਹੇ ਪਰ ਇੱਕਾ ਦੁੱਕਾ ਬੂੰਦਾ ਬਾਂਦੀ ਤੋਂ ਸਿਵਾਏ ਖੁਲਕੇ ਇਕ ਵੀ ਮੀਂਹ ਨਾ ਪਿਆ।ਪਰ ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਅਤੇ ਬਾਬਾ ਨਾਨਕ ਜੀ ਦੇ ਵਿਆਹ ਪੁਰਬ ਉਪੱਰ ਪਈ ਬਾਰਿਸ਼ ਨੇ ਇਕ ਵਾਰ ਸਾਰਿਆਂ ਦੇ ਚਿਹਰੇ ਤੇ ਰੋਣਕਾਂ ਲੈ ਆਉਂਦੀਆ ਅਤੇ ਪਰਿਵਾਰਾਂ ਨੇ ਅੱਜ ਦੀ ਛੁੱਟੀ ਦਾ ਖੂਬ ਆਨੰਦ ਮਾਣਿਆ।  ਦੂਜੇ ਪਾਸੇ ਭਾਵੇ ਸ਼ਹਿਰ ਵਾਸੀ ਨਗਰ ਕੋਂਸਲ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ ਕਿਉਂਕਿ ਸੀਵਰੇਜ਼ ਦਾ ਜਾਲ ਵਿਛਾਉਣ ਲਈ ਹੋਈ ਭੰਨ ਤੋੜ ਨੇ ਸ਼ਹਿਰ ਵਿਚ ਚਿੱਕੜ ਹੀ ਚਿੱਕੜ ਕਰ ਦਿੱਤਾ ਹੈ।ਜੋਤੀਸਰ ਕਾਲੋਨੀ ਵਾਲਿਆ ਨੇ ਤਾਂ ਹਲਕਾ ਵਿਧਾਇਕ ਅਤੇ ਨਗਰ ਕੋਂਸਲ ਅਧਿਕਾਰੀਆ ਕੋਲੋ ਮੰਗ ਕੀਤੀ ਕਿ ਇਥੇ 2 ਸਕੂਲ ਹੋਣ ਕਰਕੇ ਬੱਚਿਆ ਨੂੰ ਛੱਡਣ ਲਈ ਆਉਂਦੇ ਪਰਿਵਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜੋਤੀਸਰ ਕਾਲੋਨੀ ਵਾਸੀਆ ਵਿਚ ਤਰਲੋਕ ਸਿੰਘ, ਦਵਿੰਦਰ ਸਿੰਘ, ਅੰਗਰੇਜ ਸਿੰਘ, ਨਵਜੋਤ ਕੁਮਾਰ, ਜਸਵੰਤ ਸਿੰਘ, ਪ੍ਰਣਾਮ ਸਿੰਘ, ਹਰਦੀਪ ਸਿੰਘ, ਹਰਬੰਸ ਸਿੰਘ, ਪ੍ਰਿਤਪਾਲ ਸਿੰਘ, ਸੰਤੋਖ ਸਿੰਘ, ਦਾਰਾ ਸਿੰਘ, ਸੰਦੀਪ ਸਿੰਘ, ਵਿਜੈ ਕੁਮਾਰ, ਸੰਨੀ ਆਦਿ ਮੋਜੂਦ ਸਨ।ਇਸ ਤੋਂ ਇਲਾਵਾ ਵੈਰੋਵਾਲ ਗਰਾਊਂਡ ਤੋਂ ਲੜਕੀਆਂ ਦੇ ਸਕੂਲ, ਤਰਨਤਾਰਨ ਬਾਈਪਾਸ ਤੋਂ ਬਰਤਨਾਂ ਵਾਲੇ ਬਾਜ਼ਾਰ, ਬਾਗ ਵਾਲਾ ਖੂਹ ਤੋਂ ਗਰੇਸ ਪਬਲਿਕ ਸਕੂਲ, ਸ਼ਹੀਦ ਉਧਮ ਸਿੰਘ ਚੋਂਕ ਤੋਂ ਫਤਿਹ ਅਕੈਡਮੀ ਰੋਡ ਅਤੇ ਬੱਸ ਸਟੈਂਡ ਰੋਡ, ਮਾਤਾ ਰਾਣੀ ਮੰਦਿਰ ਰੋਡ, ਘੋੜੇ ਸ਼ਾਹ ਤੋਂ ਜਨਾਨਾ ਹਸਪਤਾਲ ਰੋਡ ਆਦਿ ਸਾਰੇ ਪ੍ਰਮੁੱਖ ਰੋਡ ਬਾਰਿਸ਼ ਕਾਰਨ ਗੰਦਗੀ ਦਾ ਰੂਪ ਧਾਰਨ ਕਰ ਚੁੱਕੇ ਹਨ ਪਰ ਫਿਰ ਵੀ ਸ਼ਹਿਰ ਵਾਸੀਆ ਦੇ ਮੂੰਹ ਵਿਚ ਇਕ ਹੀ ਗੱਲ ਨਿਕਲ ਰਹੀ ਹੈ ਕਿ ‘ਸ਼ੁਕਰ ਕਰੋ ਬਾਦਲ ਸਾਡੇ ਤੇ ਮੇਹਰਬਾਨ ਹੋਏ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply