Sunday, September 8, 2024

ਸਾਧੂ ਰਾਮ ਲੰਗੇਆਣਾ ਦੀ ਬਾਲ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁੱਕਾਈ ਹੋਈ

PPN01091419
ਬਾਘਾ ਪੁਰਾਣਾ, 1 ਸਤੰਬਰ (ਪੱਤਰ ਪ੍ਰੇਰਕ)- ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਦੌਰਾਨ ਸਭਾ ਦੇ ਮੀਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਚੌਥੀ ਬਾਲ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁਕਾਈ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਸਰਵਨ ਸਿੰਘ ਪਤੰਗ ਮਾਣੂੰਕੇ ਵੱਲੋਂ ਨਿਭਾਈ ਗਈ ਇਸ ਮੌਕੇ ਉਨ੍ਹਾਂ ਦੇ ਨਾਲ ਜਸਵੰਤ ਸਿੰਘ ਜੱਸੀ, ਹਰਜੀਤ ਸਿੰਘ ਦਰਸ਼ੀ, ਕੰਵਲਜੀਤ ਭੋਲਾ ਲੰਡੇ, ਗਿਆਨੀ ਮਲਕੀਤ ਸਿੰਘ ਬਰਾੜ, ਜਗਦੀਸ਼ ਪ੍ਰੀਤਮ, ਸੁਰਜੀਤ ਮਾਣੂੰਕੇ, ਕਰਮ ਸਿੰਘ ਕਰਮ, ਸੁਰਜੀਤ ਸਿੰਘ ਕਾਲੇ ਕੇ, ਜਸਕਰਨ ਲੰਡੇ, ਹਰਨੇਕ ਸਿੰਘ ਰਾਜੇਆਣਾ, ਸ਼ਮਿੰਦਰ ਸਿੰਘ ਸਿੱਧੂ, ਰੂਪਾ ਰਾਜੇਆਣਾ, ਸ਼ਤੀਸ਼ ਧਵਨ ਭਲੂਰ, ਪ੍ਰਗਟ ਸਿੰਘ ਢਿੱਲੋਂ ਸਮਾਧ ਭਾਈ, ਦਲਜੀਤ ਕੁਸ਼ਲ, ਸਾਧੂ ਰਾਮ, ਸਤਨਾਮ ਸਿੰਘ ਵੀ ਹਾਜ਼ਰ ਸਨ। ਸਮੂਹ ਲੇਖਕਾਂ ਵੱਲੋਂ ਸਾਧੂ ਰਾਮ ਲੰਗੇਆਣਾ ਨੂੰ ਵਧਾਈ ਦਿੱਤੀ ਗਈ। ਇਸਦੇ ਨਾਲ ਹੀ ਹਾਜ਼ਰ ਸਮੂਹ ਲੇਖਕਾਂ ਵੱਲੋੋਂ ਆਪੋ-ਆਪਣੀਆਂ ਤਾਜ਼ੀਆਂ ਰਚਨਾਵਾਂ ਦੇ ਕਲਾਮ ਪੇਸ਼ ਕੀਤੇ ਗਏ। ਉਪਰੰਤ ਸਮੂਹ ਲੇਖਕਾਂ ਵੱਲੋਂ ਸਭਾ ਦੇ ਮੈਂਬਰ ਚਰਨਾ ਲੰਗੇਆਣਾ ਦੇ ਪਿਤਾ ਨੰਬਰਦਾਰ ਕਾਕਾ ਸਿੰਘ ਅਤੇ ਵਿਅੰਗਕਾਰ ਰਾਜਿੰਦਰ ਜੱਸਲ ਕੋਟਕਪੂਰਾ ਦੀ ਪਤਨੀ ਸਰਬਜੀਤ ਕੌਰ ਦੀ ਹੋਈ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply