Sunday, September 8, 2024

ਯੂਥ ਅਕਾਲੀ ਦਲ ਦੀ ਅਗਵਾਈ ਮੁੱੜ ਸ. ਬਿਕਰਮ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ – ਵਲਟੋਹਾ, ਬੁਲਾਰੀਆ ਤੇ ਸੰਧੂ

PPN01091420

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ)- ਸ੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਿਤ ਤਿੰਨ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਯੂਥ ਵਿੰਗ ਨੂੰ ਅਗਵਾਈ ਅਤੇ ਸੇਵਾਵਾਂ ਦੀ ਬੜੀ ਵੱਡੀ ਲੋੜ ਹੈ।ਉਹਨਾਂ ਅਕਾਲੀ ਦਲ ਹਾਈ ਕਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ. ਮਜੀਠੀਆ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਅਤੇ ਨੌਜਵਾਨ ਵਰਗ ਨੂੰ ਦਿਤੀ ਗਈ ਸਹੀ ਅਗਵਾਈ ਅਤੇ ਨਿਭਾਏ ਗਏ ਅਹਿਮ ਰੋਲ ਨੂੰ ਮੱਦੇ ਨਜ਼ਰ ਰਖਦੇ ਹੋਏ ਸ. ਮਜੀਠੀਆ ਵੱਲੋਂ ਨਾਹ ਕਰਨ ਦੇ ਬਾਵਜੂਦ ਵੀ ਪਾਰਟੀ ਵਿੰਗਾਂ ਦੇ ਮੁੱਖੀਆਂ ਦੇ ਐਲਾਨ ਮੌਕੇ ਯੂਥ ਅਕਾਲੀ ਦਲ ਦੀ ਅਗਵਾਈ ਮੁੱੜ ਸ. ਬਿਕਰਮ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ।ਅੱਜ ਇੱਥੇ ਮੁੱਖ ਪਾਰਲੀਮਾਨੀ ਸਕੱਤਰ ਸ. ਵਿਰਸਾ ਸਿੰਘ ਵਲਟੋਹਾ, ਮੁੱਖ ਪਾਰਲੀਮਾਨੀ ਸਕੱਤਰ ਸ. ਇੰਦਰਬੀਰ ਸਿੰਘ ਬੁਲਾਰੀਆ, ਮੁੱਖ ਪਾਰਲੀਮਾਨੀ ਸਕੱਤਰ ਸ. ਹਰਮੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਸ. ਮਜੀਠੀਆ ਵੱਲੋਂ ਯੂਥ ਵਿੰਗ ਦੀ ਅਗਵਾਈ ਕਿਸੇ ਹੋਰ ਯੋਗ ਨੌਜਵਾਨ ਆਗੂ ਨੂੰ ਸੋਂਪੇ ਜਾਣ ਦੀ ਬੀਤੇ ਦਿਨੀਂ ਪ੍ਰਗਟ ਕੀਤੀ ਗਈ ਇੱਛਾ ਸਬੰਧੀ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਉਹ ਸ. ਮਜੀਠੀਆ ਵੱਲੋਂ ਵੱਡੇ ਰੁਝੇਵਿਆਂ ਅਤੇ ਸਰਕਾਰੀ ਜਿੰਮੇਵਾਰੀਆਂ ਦੇ ਕਾਰਨ ਯੂਥ ਵਿੰਗ ਦੀ ਅਗਵਾਈ ਕਿਸੇ ਹੋਰ ਆਗੂ ਨੂੰ ਸੋਂਪੇ ਜਾਣ ਦੇ ਵਿਚਾਰਾਂ ਦੀ ਉਹ ਤਹਿ ਦਿਲੋਂ ਸ਼ਲਾਘਾ ਅਤੇ ਕਦਰ ਕਰਦੇ ਹਨ , ਪਰ ਮੌਜੂਦਾ ਹਾਲਾਤਾਂ ਵਿਚ ਵੀ ਸ. ਮਜੀਠੀਆ ਦੀ ਮੁੱਲਵਾਨ ਅਤੇ ਗਤੀਸ਼੍ਹੀਲ ਅਗਵਾਈ ਦੀ ਪਾਰਟੀ ਅਤੇ ਨੌਜਵਾਨ ਵਰਗ ਨੂੰ ਬੜੀ ਲੋੜ ਹੈ।

                                            ਉਹਨਾਂ ਕਿਹਾ ਕਿ ਸ. ਮਜੀਠੀਆ ਨੇ ਔਖੇ ਸਮੇਂ ਯੂਥ ਅਕਾਲੀ ਦਲ ਦੀ ਅਗਵਾਈ ਸੰਭਾਲੀ ਸੀ ਅਤੇ ਉਹਨਾਂ ਯੂਥ ਅਕਾਲੀ ਦਲ ਅਤੇ ਪਾਰਟੀ ਨੂੰ ਉੱਚੇ ਮੁਕਾਮ ਤੇ ਪਹੁੰਚਾਉਣ ਵਿਚ ਅਹਿਮ ਰੋਲ ਅਦਾ ਕੀਤਾ।ਉਹਨਾਂ ਕਿਹਾ ਕਿ 2012 ਦੀਆਂ ਆਮ ਚੌਣਾਂ ਦੌਰਾਣ ਪਾਰਟੀ ਨੂੰ ਸੱਤਾ ਵਿਚ ਦੁਬਾਰਾ ਲਿਆਉਣ ਵਿਚ ਯੂਥ ਅਕਾਲੀ ਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਦੀ ਮਿਹਨਤ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।ਸ. ਮਜੀਠੀਆ ਸਦਕਾ ਹੀ ਅੱਜ ਯੂਥ ਅਕਾਲੀ ਦਲ ਨੇ ਦੂਜੀਆਂ ਹੋਰ ਸੁਬਾਈ ਅਤੇ ਇਲਾਕਾਈ ਪਾਰਟੀਆਂ ਦੇ ਯੂਥ ਵਿੰਗਾਂ ਨਾਲੋਂ ਅੱਗੇ ਵੱਧ ਕੇ ਆਪਣੀ ਵੱਖਰੀ ਪਹਿਚਾਨ ਸਥਾਪਿਤ ਕਰ ਲਈ ਹੈ [ ਅਖੀਰ ਵਿਚ ਉਹਨਾਂ ਸ. ਮਜੀਠੀਆ ਨੂੰ ਮੁੜ ਅਪੀਲ ਕਰਦਿਆਂ ਯੂਥ ਅਕਾਲੀ ਦਲ ਦੀ ਨਿਰੰਤਰ ਅਗਵਾਈ ਕਰਦੇ ਰਹਿਣ ਲਈ ਕਿਹਾ ਹੈ।ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply