Sunday, July 26, 2026

ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਰੋਕਣ ਤੇ ਨਸ਼ਿਆਂ ਖਿਲਾਫ ਤਿਆਰ ਕੀਤੀ ਜਾਵੇਗੀ ਵਲੰਟੀਅਰਾਂ ਦੀ ਫੌਜ – ਫੂਲਕਾ

ਸਿੱਖ ਸੇਵਕ ਸੰਗਠਨ ਦੇ ਨਾਮ ਹੇਠ ਕੰਮ ਕਰੇਗਾ ਬੁੱਧੀਜੀਵੀ ਵਿੰਗ- ਜਸਟਿਸ ਕੁਲਦੀਪ ਸਿੰਘ ਹੋਣਗੇ ਸਰਪ੍ਰਸਤ

PPN0901201910ਬਠਿੰਡਾ, 9 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ)- ਦਿੱਲੀ ਸਿੱਖ ਨਸਲਕੁਸ਼ੀ 1984 ਦੀ ਲੜਾਈ ਵਾਲੇ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਪ੍ਰੈਸ ਨੋਟ ਰਾਹੀਂ ਐਲਾਨ ਕੀਤਾ ਕਿ ਉਹ ਹੁਣ ਲੋਕ ਸਭਾ ਚੋਣ ਨਹੀਂ ਲੜਨਗੇ ਸਗੋਂ ਆਪਣੇ ਵਲੋਂ ਇੱਕ ਮੁਹਿੰਮ ਖੜੀ ਕਰਨਗੇ।ਜੋ ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਖਤਮ ਕਰਨ ਅਤੇ ਪੰਜਾਬ `ਚ ਨਸ਼ਿਆਂ ਦੇ ਖਿਲਾਫ ਇੱਕ ਨਵੀਂ ਮੁਹਿੰਮ ਸ਼ੁਰੂ ਕਰਨਗੇ।ਇਸ ਮੁਹਿੰਮ ਦੇ ਤਹਿਤ ਇਕ ਉਚ ਪੱਧਰ `ਤੇ ਬੁੱਧੀਜੀਵੀਆਂ ਦੀ ਇੱਕ ਕਮੇਟੀ ਬਣੇਗੀ, ਜੋ ਸਿੱਖ ਸੇਵਕ ਸੰਗਠਨ ਦੇ ਨਾਮ ਹੇਠ ਕੰਮ ਕਰੇਗੀ।ਇਸ ਦੇ ਸਰਪ੍ਰਸਤ ਸਾਬਕਾ ਜਸਟਿਸ ਸੁਪਰੀਮ ਕੋਰਟ ਕੁਲਦੀਪ ਸਿੰਘ ਹੋਣਗੇ।ਉਨ੍ਹਾਂ ਕਿਹਾ ਕਿ ਲੋਕਾ ਨੂੰ ਜਾਗਰੂਕ ਕਰਨ ਲਈ ਵਲੰਟੀਅਰਾਂ ਦੀ ਫੌਜ ਬਣਾਈ ਜਾਵੇਗੀ, ਜਿਸ ਦੇ ਦੋ ਯੁਨਿਟ ਹੋਣਗੇ।ਇੱਕ ਯੂਨਿਟ ਸ਼੍ਰੋਮਣੀ ਕਮੇਟੀ `ਚ ਸਿਆਸੀ ਦਖਲ ਦੇ ਖਤਮੇ ਅਤੇ ਦੂਜਾ ਯੂਨਿਟ ਨਸ਼ਿਆਂ ਦੇ ਖਿਲਾਫ ਕੰਮ ਕਰੇਗਾ। ਫੂਲਕਾ ਨੇ ਕਿਹਾ ਕਿ ਪਹਿਲੇ ਯੂਨਿਟ `ਚ ਸਿਰਫ ਸਾਬਤ-ਸੁਰਤ ਸਿੱਖ ਹੋਣਗੇ, ਜਦਕਿ ਦੂਜੇ ਯੁਨਿਟ `ਚ ਕੋਈ ਵੀ ਵਿਅਕਤੀ ਜੋ ਨਸ਼ਿਆਂ ਦੇ ਖਿਲਾਫ ਲੜਾਈ ਲੜਨੀ ਚਾਹੂੰਦਾ ਹੈ, ਉਹ ਆਪਣਾ ਯੋਗਦਾਨ ਦੇ ਸਕਦਾ ਹੈ।ਉਨ੍ਹਾਂ ਇਹ ਦੱਸਿਆ ਕਿ ਇਸ ਫੌਜ ਦੀ ਭਰਤੀ ਦੀ ਸੁਰੂਆਤ 12 ਜਨਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਜਾਵੇਗੀ।12 ਜਨਵਰੀ ਨੂੰ ਵਲੰਟੀਅਰਾਂ ਦੀ ਫੌਜ ਖੜੀ ਕਰਨ ਦੀ ਰਜਿਸ਼ਟ੍ਰੇਸ਼ਨ ਸ਼ੁਰੂ ਹੋਵੇਗੀ ਜੋ ਵੀ ਇਛੁੱਕ ਹੋਣਗੇ, ਉਹ ਆਪਣੇ-ਆਪ ਨੂੰ ਰਜਿਸਟਰ ਕਰ ਸਕਣਗੇ।ਉਨਾਂ ਕਿਹਾ ਕਿ ਇਸ ਤੋਂ ਬਾਅਦ ਫਿਰ ਇੱਕ ਸਿਲੈਕਸ਼ਨ ਕਮੇਟੀ ਤਿਆਰ ਕੀਤੀ ਜਾਵੇਗੀ, ਜੋ 5000 ਨਿਰੋਲ ਵਲੰਟੀਅਰਾਂ ਦੀ ਚੋਣ ਕਰੇਗੀ।ਇੱਕ ਮਹੀਨੇ ਦੇ ਅੰਦਰ-ਅੰਦਰ ਵਲੰਟੀਅਰ ਫੋਰਸ ਅਤੇ ਸੰਗਠਨ ਮੁਕੰਮਲ ਕਰਕੇ ਸ਼੍ਰੋਮਣੀ ਕਮੇਟੀ ਸੁਧਾਰ ਲਹਿਰ ਸ਼ੁਰੂ ਕੀਤੀ ਜਾਵੇਗੀ। 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply