Wednesday, February 25, 2026

ਪੰਚਾਂ, ਸਰਪੰਚਾਂ, ਬਲਾਕ ਸਮੰਤੀ ਅਤੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਚੁੱਕਾਈ ਸਹੁੰ

ਚੁਣ ਕੇ ਆਈਆਂ ਔਰਤ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ – ਰੰਧਾਵਾ
ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਦੇ 860 ਸਰਪੰਚਾਂ, 5628 ਪੰਚਾਂ, 9 ਪੰਚਾਇਤ ਸਮੰਤੀਆਂ ਦੇ 199 ਮੈਂਬਰਾਂ ਅਤੇ 1 PUNJ1101201901ਜਿਲ੍ਹਾ ਪ੍ਰੀਸ਼ਦ ਦੇ 25 ਮੈਂਬਰਾਂ  ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਰਦੇ ਸਹਿਕਾਰਤਾ ਅਤੇ ਜੇਲ੍ਹਾਂ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੱਦਾ ਦਿੱਤਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਲਈ ਕੀਤੇ ਗਏ 50 ਫੀਸਦੀ ਰਾਖਵਾਂਕਰਨ ਨੂੰ ਸਹੀ ਅਰਥਾਂ ਵਿਚ ਲਾਗੂ ਕਰਨ ਲਈ ਜ਼ਰੂਰੀ ਹੈ ਕਿ ਚੁਣ ਕੇ ਆਈਆਂ ਧੀਆਂ, ਭੈਣਾਂ ਨੂੰ ਕੰਮ ਕਰਨ ਦਾ ਵੀ ਬਰਾਬਰ ਮੌਕਾ ਦਿੱਤਾ ਜਾਵੇ।ਰੰਧਾਵਾ ਨੇ ਕਿਹਾ ਕਿ ਔਰਤਾਂ ਆਦਮੀ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਬਲਕਿ ਕਈ ਗੁਣਾ ਵੱਧ ਸੂਝ ਤੇ ਸਮਰੱਥਾ ਰੱਖਦੀ ਹੈ, ਸੋ ਲੋਕਤੰਤਰ ਦੀ ਨੀਂਹ ਮਜ਼ਬੂਤ ਕਰਨ, ਪਿੰਡਾਂ ਦਾ ਵਿਕਾਸ ਕਰਨ ਤੇ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਲਈ ਔਰਤਾਂ ਨੂੰ ਦਿੱਤੀ ਸੰਵਿਧਾਨਕ ਤਾਕਤ ਨੂੰ ਹਕੀਕੀ ਰੂਪ ਦਿੱਤਾ ਜਾਵੇ।ਰੰਧਾਵਾ ਨੇ ਕਿਹਾ ਕਿ ਪਿੰਡਾਂ ਵਿਚ ਨਸ਼ਾ ਮੁਕਤੀ ਕਰਨ ਲਈ ਵੀ ਜੇਕਰ ਔਰਤਾਂ ਅੱਗੇ ਆ ਜਾਣ ਤਾਂ ਕੰਮ ਸੋਨੇ ਤੇ ਸੁਹਾਗੇ ਵਾਲਾ ਹੋ ਸਕਦਾ ਹੈ।
            PUNJ1101201902ਉਨਾਂ ਪੰਚਾਂ, ਸਰਪੰਚਾਂ ਤੇ ਹੋਰ ਮੈਂਬਰਾਂ ਨੂੰ ਅਪੀਲ ਕੀਤੀ ਕਿ ਅੱਜ ਤੋਂ ਉਹ ਚੁਣੇ ਹੋਏ ਨੁੰਮਾਇਦੇ ਸਾਰੇ ਪਿੰਡ ਦੇ ਹਨ ਨਾ ਕਿ ਇਕ ਧੜੇ ਦੇ।ਸੋ ਜ਼ਰੂਰੀ ਹੈ ਕਿ ਉਹ ਹਰ ਵਿਅਕਤੀ ਨੂੰ ਨਿਆਂ ਦੇਣ ਤੇ ਗਰੀਬਾਂ ਦੀ ਮਦਦ ਲਈ ਅੱਗੇ ਆਉਣ।ਰੰਧਾਵਾ ਨੇ ਕਿਹਾ ਕਿ ਪਿੰਡਾਂ ਦੇ ਸਮਸ਼ਾਨਘਾਟਾਂ ਲਈ ਗਰਾਂਟ ਮੰਗਣ ਨਾਲੋਂ ਚੰਗਾ ਹੈ ਕਿ ਤੁਸੀਂ ਪਿੰਡ ਦੇ ਸਕੂਲ ਲਈ ਗਰਾਂਟ ਮੰਗੋ ਅਤੇ ਉਸ ਨੂੰ ਸੰਵਾਰਨ ਵਾਸਤੇ ਆਪ ਕੰਮ ਕਰੋ।ਉਨਾਂ ਕਿਹਾ ਕਿ ਪਿੰਡ ਦਾ ਸਰਪੰਚ ਇਕ ਜੱਜ ਵਾਂਗ ਹੁੰਦਾ ਹੈ ਅਤੇ ਉਸ ਨੂੰ ਆਪਣੇ ਅਹੁਦੇ ਦੀ ਮਾਣ-ਮਰਯਾਦਾ ਕਾਇਮ ਰੱਖਦੇ ਹੋਏ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਪਹਿਲ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਜੇਕਰ ਤੁਸੀਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਕਿਸੇ ਗਰੀਬ ਦਾ ਆਟਾ-ਦਾਲ ਕਾਰਡ, ਕਿਸੇ ਬੱਚੇ ਦੀ ਪੜਾਈ ਤੇ ਮਰੀਜ਼ ਦਾ ਇਲਾਜ ਕਰਵਾ ਦਿਉਗੇ ਤਾਂ ਇਹ ਸਭ ਤੋਂ ਵੱਡੀ ਸੇਵਾ ਹੋਵੇਗੀ।ਉਨਾਂ ਕਿਹਾ ਕਿ ਲੋੜ ਸਿਰਫ ਅੱਗੇ ਲੱਗਣ ਦੀ ਹੈ, ਸਾਧਨਾਂ ਦੀ ਕਮੀ ਕਦੇ ਨਹੀਂ ਹੁੰਦੀ।
     PUNJ1101201903   ਰੰਧਾਵਾ ਨੇ ਪੁਲਿਸ ਮੁਖੀ ਦਿਹਾਤੀ ਨੂੰ ਵੀ ਹਦਾਇਤ ਕੀਤੀ ਕਿ ਉਹ ਯਕੀਨੀ ਬਨਾਉਣ ਕਿ ਇਲਾਕੇ ਦੇ ਹਰ ਥਾਣਾ ਮੁਖੀ ਦੇ ਮੋਬਾਈਲ ਵਿਚ ਪਿੰਡ ਦੇ ਸਰਪੰਚ ਦਾ ਨੰਬਰ ਦਰਜ ਹੋਵੇ, ਕਿਉਂਕਿ ਜੋ ਸੂਚਨਾ ਤੇ ਕੰਮ ਸਰਪੰਚ ਦੇ ਸਕਦਾ ਹੈ, ਉਹ ਕੋਈ ਹੋਰ ਨਹੀਂ। ਉਨਾਂ ਕਿਹਾ ਕਿ ਜੇਕਰ ਸਰਪੰਚ ਦੇ ਸੱਦੇ ’ਤੇ ਪੁਲਿਸ ਤਰੁੰਤ ਐਕਸ਼ਨ ਲਵੇਗੀ ਤਾਂ ਲੁੱਟ-ਖੋਹ, ਨਸ਼ਾ ਅਤੇ ਹੋਰ ਸਮਾਜਿਕ ਬੁਰਾਈਆਂ ਛੇਤੀ ਖਤਮ ਹੋਣਗੀਆਂ।
ਰੰਧਾਵਾ ਨੇ ਆਪਣੇ ਵਿਭਾਗ ਦੀ ਗੱਲ ਕਰਦੇ ਕਿਹਾ ਕਿ ਅਸੀਂ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਦੇ ਹੋਏ ਵੇਰਕਾ ਮਿਲਕ ਪਲਾਂਟ ਨੂੰ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕਰ ਰਹੇ ਹਾਂ, ਤਾਂ ਜੋ ਡੇਅਰੀ ਦੇ ਧੰਦੇ ਨੂੰ ਪ੍ਰਫੁਲਿਤ ਕੀਤਾ ਜਾ ਸਕੇ।
        ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਸੰਬੋਧਨ ਵਿਚ ਪਿੰਡਾਂ ਦੀ ਧੜੇਬੰਦੀ ਖਤਮ ਕਰਨ ਤੇ ਸਕੂਲ ਸਿੱਖਿਆ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦੇ ਕਿਹਾ ਕਿ ਜੇਕਰ ਅਸੀਂ ਇਹ ਕਦਮ ਸਮੇਂ ਸਿਰ ਨਾ ਚੁੱਕੇ ਤਾਂ ਪੰਜਾਬ ਦੇ ਪੜੇ ਲਿਖੇ ਨੌਜਵਾਨ ਵਿਦੇਸ਼ਾਂ ਵਿਚ ਪੱਕੇ ਹੋ ਜਾਣਗੇ ਅਤੇ ਇੱਥੇ ਲੜਾਈ ਝਗੜੇ ਅਤੇ ਹੋਰ ਮੁਸ਼ਿਕਲਾਂ ਹੋਰ ਵੱਧ ਜਾਣਗੀਆਂ।
          ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੇ ਵਿਕਾਸ ਲਈ ਪਹਿਲ ਕਰਨ ਤਾਂ ਜਿਲ੍ਹਾ ਪ੍ਰਸ਼ਾਸਨ ਉਨਾਂ ਦੀ ਹਰ ਸੰਭਵ ਮਦਦ ਕਰੇਗਾ।ਉਨਾਂ ਪਿੰਡਾਂ ਵਿਚ ਸਾਫ ਸਫਾਈ ਕਰਵਾਉਣ, ਪਾਰਕ ਬਨਾਉਣ, ਰੁੱਖ ਲਗਾਉਣ ਦਾ ਸੱਦਾ ਵਿਸ਼ੇਸ ਤੌਰ ’ਤੇ ਚੁਣੇ ਮੈਂਬਰਾਂ ਨੂੰ ਦਿੱਤਾ।ਉਨਾਂ ਦੱਸਿਆ ਕਿ ਅਸੀਂ 159 ਖੇਡ ਮੈਦਾਨਾਂ ਤੇ 50 ਪਾਰਕਾਂ ਦਾ ਨਿਰਮਾਣ ਮਨਰੇਗਾ ਅਧੀਨ ਕੀਤਾ ਹੈ ਅਤੇ ਇਸ ਵਿਚ ਕੰਮ ਕਰਨ ਦੇ ਅਜੇ ਹੋਰ ਵੀ ਬਹੁਤ ਮੌਕੇ ਹਨ।
         ਇਸ ਮੌਕੇ ਵਿਧਾਇਕ ਸੰਤੋਖ ਸਿੰਘ  ਭਲਾਈਪੁਰ, ਵਿਧਾਇਕ ਤਰਸੇਮ ਸਿੰਘ ਡੀ.ਸੀ, ਵਿਧਾਇਕ ਸੁਨੀਲ ਦੱਤੀ, ਲਾਲੀ ਮਜੀਠੀਆ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਕੌਰ ਸੋਨੀਆ, ਦਿਹਾਤੀ ਕਾਂਗਰਸ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮੰਤਰੀ ਰੰਧਾਵਾ ਵੱਲੋਂ ਪਿੰਡਾਂ ਵਿਚ ਨਸ਼ੇ ਖਤਮ ਕਰਨ ਦੀ ਸਹੁੰ ਵੀ ਚੁਣੇ ਹੋਏ ਮੈਂਬਰਾਂ ਨੂੰ ਖੁਆਈ ਗਈ ਅਤੇ ਪੁਲਿਸ ਵੱਲੋਂ ਆਏ ਪਤਵੰਤਿਆਂ ਨੂੰ ਡੈਪੋ ਵਜੋਂ ਵਲੰਟੀਅਰ ਭਰਤੀ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਐਸ.ਐਸ ਸ੍ਰੀਵਾਸਤਵਾ ਪੁਲਿਸ ਕਮਿਸ਼ਨਰ, ਅੰਮਿ੍ਰਤਸਰ, ਪਰਮਪਾਲ ਸਿੰਘ ਐਸ.ਐਸ.ਪੀ ਦਿਹਾਤੀ, ਰਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਗੁਰਪ੍ਰੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply