ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਭੀਖੀ ਦੀ ਮੀਟਿੰਗ ਸਤੀ ਮਾਤਾ ਮੰਦਿਰ ਵਿਖੇ
ਬਲਾਕ ਪ੍ਰਧਾਨ ਸੱਤਪਾਲ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਟੇਟ ਪ੍ਰਧਾਨ ਧੰਨਾ ਮੱਲ ਗੋਇਲ, ਜਿਲ੍ਹਾ ਪ੍ਰਧਾਨ ਰਘਵੀਰ ਚੰਦ ਸ਼ਰਮਾ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਕੇਵਲ ਸਿੰਘ ਕੌਂਸਲਰ, ਨੌਜਵਾਨ ਬ੍ਰਾਹਮਣ ਸਭਾ ਦੇ ਪ੍ਰਧਾਨ ਅਜੈ ਰਿਸ਼ੀ, ਸਕੱਤਰ ਜਨਕ ਰਾਜ ਸ਼ਰਮਾ, ਐਡਵੋਕਟੇ ਮਨੋਜ ਕੁਮਾਰ ਸਿੰਗਲਾ ਕੌਂਸਲਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ।ਇਨਾ ਦਾ ਇੱਥੇ ਪਹੁੰਚਣ `ਤੇ ਸਾਰੇ ਬਲਾਕ ਵੱਲੋਂ ਧੰਨਵਾਦ ਕੀਤਾ ਗਿਆ।ਬਲਾਕ ਪ੍ਰਧਾਨ ਸੱਤਪਾਲ ਰਿਸ਼ੀ ਵੱਲੋਂ ਆਪਣੇ ਘਰ ਜਨਮੀ ਪੋਤਰੀ ਮਾਨਵੀ ਸ਼ਰਮਾ ਦੀ ਖੁਸ਼ੀ ਵਿੱਚ ਸਾਰੇ ਹੀ ਬਲਾਕ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ।
ਮੁੱਖ ਮਹਿਮਾਨਾਂ ਵਜੋਂ ਸ਼ਾਮਿਲ ਹੋਏ ਸਾਰੀ ਹੀ ਅਹੁੱਦੇਦਾਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤਾ।ਸਟੇਟ ਪ੍ਰਧਾਨ ਧੰਨਾ ਮੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਬੋਝ ਸਮਝਣ ਵਾਲੀ ਸੋਚ ਨੂੰ ਬਦਲਣਾ ਅਤਿ ਜਰੂਰੀ ਹੈ, ਕਿਉਂਕਿ ਅੱਜ ਲੜਕੀਆਂ ਦੀ ਅਜ਼ਾਦ ਸੋਚ ਹੈ।ਉਹ ਮਾਂ ਬਾਪ ਦੇ ਬੁੁਢਾਪੇ ਦਾ ਸਹਾਰਾ ਬਣ ਰਹੀਆਂ ਹਨ ਲੜਕੀਆਂ ਅੱਜ ਦੇ ਯੁੱਗ ਵਿੱਚ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ।ਪਰ ਲੋੜ ਹੈ ਲੋਕਾਂ ਤੱਕ ਪਹੁੰਚ ਕੇ ਜਾਗਰੂਕਤਾ ਲਿਆਂਦੀ ਜਾਵੇ।ਆਖਿਰ ਵਿੱਚ ਕਿਹਾ ਧੀਆਂ ਦਾ ਸਤਿਕਾਰ ਕਰੋ, ਪੁੱਤਰਾਂ ਵਾਂਗ ਪਿਆ ਕਰੋ।
ਇਸ ਮੌਕੇ ਪ੍ਰੈਸ ਸਕੱਤਰ ਜਸਵੰਤ ਸਿੰਘ ਮੂਲਾ ਸਿੰਘ ਵਾਲਾ, ਜਸਵੀਰ ਸਿੰਘ, ਰਾਮਲਾਲ ਭੀਖੀ, ਜਗਸੀਰ ਮਾਖਾ, ਗੋਰਾ ਲਾਲ, ਸਤਵੰਤ ਸਿੰਘ, ਕੁਲਦੀਪ ਸਿੰਘ ਕੇ.ਕੇ ਹਰਚੰਦ ਸਿੰਘ ਮੱਤੀ ਜਿਲਾ ਸਕੱਤਰ, ਦਰਸ਼ਨ ਧਲੇਵਾਂ, ਜਗਰਾਜ ਢੈਪਈ, ਲਵਦੀਪ, ਕ੍ਰਿਸ਼ਨ ਸਿੰਘ, ਪਾਲ ਸਿੰਘ ਦਲੇਲਵਾਲਾ, ਸੁਖਵੀਰ ਦਲੇਲਵਾਲਾ ਆਦਿ ਮੌਜੂਦ ਸਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media