ਏਸ਼ੀਅਨ ਖੇਡਾਂ `ਚ ਗੋਲਡ ਤੇ ਚਾਂਦੀ ਦੇ ਮੈਡਲ ਜੇਤੂ ਨੇ ਮਾਨਸਾ ਜ਼ਿਲ੍ਹੇ ਦੇ ਤਿੰਨੋ ਖਿਡਾਰੀ
ਭੀਖੀ/ਮਾਨਸਾ, 13 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਜਕਾਰਤਾ ਏਸ਼ੀਅਨ ਖੇਡਾਂ ਦੇ ਕਿਸ਼ਤੀ ਚਾਲਨ ਅਤੇ ਕਬੱਡੀ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ
ਦੇ ਤਮਗੇ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕਰਨ ਵਾਲੇ ਤਿੰਨ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੀ ਯਾਦ ਨੂੰ ਸਮਰਪਿਤ ਕੀਤੇ ਗਏ ਕੈਂਚੀਆਂ ਚੌਂਕ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਕੀਤਾ ਗਿਆ ਇਸ ਚੌਂਕ ਦਾ ਨਿਰਮਾਣ ਜਿਲਾ ਪ੍ਰਸਾਸ਼ਨ ਵਲੋਂ ਬਹੁਮੰਤਵੀ ਖੇਡ ਸੁਧਾਰ ਕਮੇਟੀ ਅਤੇ ਸਰਦਾਰ ਇੰਡਸਟਰੀਜ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਹੋਈਆਂ ਏਸ਼ੀਅਨ ਖੇਡਾਂ `ਚ ਕਿਸ਼ਤੀ ਚਾਲਨ ਦੇ ਮੁਕਾਬਲਿਆਂ ਵਿੱਚ ਸੋਨੇ ਦੇ ਤਮਗੇ ਜਿੱਤਣ ਵਾਲੇ ਮਾਨਸਾ ਜਿਲ੍ਹੇ ਦੇ ਵਸਨੀਕ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਸਮਾਘ, ਚਾਂਦੀ ਦਾ ਤਗਮਾ ਜਿੱਤਣ ਵਾਲੀ ਮਹਿਲਾ ਕਬੱਡੀ ਟੀਮ ਦੀ ਮੈਂਬਰ ਮਨਪ੍ਰੀਤ ਕੌਰ ਅਤੇ ਵਰਲਡ ਸ਼ੂਟਿੰਗ ਚੈਂਪੀਨਸ਼ਿਪ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਜੁੜਵਾ ਭਰਾਵਾਂ ਵਿਜੈਵੀਰ ਸਿੱਧੂ ਅਤੇ ਉਦੇਵੀਰ ਸਿੱਧੂ ਦੀ ਸ਼ਾਨਦਾਰ ਪ੍ਰਾਪਤੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਮਾਨਸਾ ਕੈਂਚੀਆਂ ਚੌਂਕ ਦਾ ਪੁਨਰ ਨਿਰਮਾਣ ਕਰਕੇ ਤਿੰਨਾਂ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ।ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸ਼ਹਿਰ ਵਾਸੀਆਂ ਦੀ ਹਾਜ਼ਰੀ `ਚ ਇਸ ਚੌਂਕ ਦਾ ਉਦਘਾਟਨ ਕਰਕੇ ਖਿਡਾਰੀਆਂ ਨੂੰ ਸਮਰਪਿਤ ਕੀਤਾ।ਖਿਡਾਰੀਆਂ ਨੂੰ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਯਾਦਗਾਰੀ ਬਣਾਉਣ ਲਈ ਤਿੰਨਾਂ ਖਿਡਾਰੀਆਂ ਦੀਆਂ ਫੋਟੋਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਤੇ ਇਹ ਚੌਂਕ ਖਿਡਾਰੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜਿਲਾ ਪ੍ਰਸਾਸ਼ਨ ਦੀ ਅਗਵਾਈ ਹੇਠ ਮਾਨਸਾ ਵਾਸੀਆਂ ਵਲੋਂ ਦਿੱਤੇ ਸ਼ਾਨਦਾਰ ਸਨਮਾਨ ਲਈ ਮਾਨਸਾ ਵਾਸੀਆਂ ਵਲੋਂ ਵੀ ਯੋਗਦਾਨ ਪਾਇਆ ਗਿਆ ਹੈ।ਸਰਦਾਰ ਇੰਡਸਟਰੀਜ਼ ਵਲੋਂ ਚੌਂਕ ਨੂੰ ਸੁੰਦਰ ਬਨਾਉਣ ਲਈ ਇਸ `ਤੇ ਚਾਰ ਲੱਖ ਰੁਪਏ ਖਰਚ ਕੀਤੇ ਗਏ ਹਨ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media