Sunday, September 20, 2026

ਮਾਘੀ `ਤੇ ਵੱਡੀ ਗਿਣਤੀ `ਚ ਸੰਗਤਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 14 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) –  ਮਾਘੀ ਦੇ ਪਾਵਨ ਦਿਹਾੜੇ ਵੱਡੀ ਗਿਣਤੀ `ਚ ਸੰਗਤਾਂ ਨੇ ਰੁਹਾਨੀਅਤ ਦੇ ਕੇਂਦਰ PUNJ1401201812ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕੀਤਾ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਜੇ ਦੀਵਾਨ ਵਿੱਚ ਢਾਡੀ ਸਿੰਘਾਂ ਨੇ ਗੁਰੂ ਘਰ ਆਈਆਂ ਸੰਗਤਾਂ ਨੂੰ ਗੁਰ ਇਤਹਿਾਸ ਸਰਵਣ ਕਰਵਾਇਆ।ਸੰਗਤਾਂ ਨੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ।ਦਿਹਾਤੀ ਇਲਾਕਿਆਂ ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ, ਬੀੜ ਬਾਬਾ ਬੁੱਢਾ ਸਾਹਿਬ, ਛੇਹਰਟਾ ਸਾਹਿਬ, ਨਾਨਕਸਰ ਖੁਰਮਣੀਆਂ, ਗੁ. ਸੰਨ ਸਾਹਿਬ, ਸਤਲਾਣੀ ਸਾਹਿਬ, ਗੁਰੁਸਰ ਬਰਾੜ, ਗੁਰੁ ਕਾ ਬਾਗ, ਬਾਬਾ ਸਾਧੂ ਸਿੱਖ ਚਵਿੰਡਾ ਕਲਾਂ, ਅਜਨਾਲਾ ਰਮਦਾਸ, ਕੱਥੂਨੰਗਲ, ਭਾਈ ਸ਼ਾਲੋ ਜੀ ਮਜੀਠਾ ਦੇ ਗੁਰਦੁਆਰਾ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਸੰਗਰਾਂਦ `ਤੇ ਸੰਗਤਾਂ ਨੇ ਹਾਜਰੀ ਭਰਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply