Sunday, September 20, 2026

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਜਾਗਰੂਕਤਾ ਕੈਂਪ

ਪਠਾਨਕੋਟ, 15 ਜਨਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਖੇਤੀ ਬਾੜੀ ਯੂਨਿਵਰਸਿਟੀ PUNJ1501201904(ਲੁਧਿਆਣਾ) ਦੇ ਕਿ੍ਰਸ਼ੀ ਵਿਗਿਆਨ ਕੇਂਦਰ (ਘੋਹ) ਵਲੋਂ ਪਿੰਡ ਭਰਿਆਲ ਲਾਹੜੀ ਵਿਖੇ ਜਾਗਰੁਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੋਰਾਨ ਡਾ. ਸੁਨੀਲ ਕਸ਼ਯਪ (ਪੋਦਾ ਰੋਗ ਵਿਗਿਆਨੀ) ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਆਓੁਣ ਵਾਲੇ ਮੂਖ ਕੀੜੇ-ਮਕੋੜੇ ਅਤੇ ਬਿਮਾਰਿਆਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹੋਈ ਹਲਕੀ ਬਾਰਿਸ਼ ਨਾਲ ਮੋਸਮ ਵਿੱਚ ਨਮੀ ਵੱਧ ਗਈ ਹੈ।ਜਿਸ ਕਰਕੇ ਕਣਕ ਦੇ ਉਪਰ ਪੀਲੀ ਕੁੰਗੀ ਦਾ ਹਮਲਾਂ ਹੋ ਸਕਦਾ ਹੈ।ਉਨ੍ਹਾਂ ਕਿਸਾਨ ਵੀਰਾਂ ਨੂੰ ਖੇਤਾਂ ਦਾਂ ਨਿਰੰਤਰ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੇ ਲੱਛਣ ਪੱਤਿਆਂ ਉੱਪਰ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ, ਜਿਨ੍ਹਾ `ਤੇ ਪੀਲਾ ਹਲਦੀ ਨੂਮਾ ਧੂੜਾ ਨਜਰ ਆਊਂਦਾ  ਹੈ।ਉਨ੍ਹਾਂ ਨੇ ਕਿਸਾਨਾ ਨੂੰ ਕਣਕ ਵਿੱਚ ਲੋੜ ਅਨੁਸਾਰ (ਉਲੀਨਾਸ਼ਕ, ਕੀਟਨਾਸ਼ਕ ਅਤੇ ਨਦੀਨਨਾਸ਼ਕ) ਛਿੜਕਾਅ ਕਰਨ ਦੀ ਸਲਾਹ ਦਿੱਤੀ।ਇਸ ਦੌਰਾਨ ਕਿਸਾਨਾਂ ਨੁੂੰ ਕਣਕ ਵਿੱਚ ਚੂਹਿਆਂ ਦੀ ਰੋਕਥਾਮ ਲਈ ਚੋਗਾ ਤਿਆਰ ਕਰਨ ਦੀ ਵਿਧੀ ਨੂੰ ਵਿਸਤਾਰ ਪੁਰਵਕ ਸਾਂਝਾ ਕੀਤਾ।ਇਸ ਮੌਕੇ ਤੇ ਲਗਭਗ 25 ਕਿਸਾਨ ਮੌਜੁਦ ਸਨ।

Check Also

ਅੰਮ੍ਰਿਤਸਰ ‘ਚ ਜਨਗਣਨਾ-2027 ਦੇ ਫੇਜ਼- ਸਬੰਧੀ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਜਨਗਣਨਾ-2027 ਦੇ ਫੇਜ਼- (ਆਬਾਦੀ ਦੀ ਗਿਣਤੀ) ਸਬੰਧੀ ਦੋ ਰੋਜ਼ਾ …

Leave a Reply