ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੀ ਟੀਮ ਸਕੂਲ ਡਾਇਰੈਕਟਰ ਸੰਨੀ ਮਹਾਜਨ, ਸਕੂਲ ਦੇ ਡਾਇਰੈਕਟਰ
ਵਿਸਾਲ ਮਹਾਜਨ ਦੀ ਪ੍ਰਧਾਨਗੀ ਵਿੱਚ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਮਿਲਿਆ।ਜਾਣਕਾਰੀ ਦਿੰਦਿਆਂ ਸੰਨੀ ਮਹਾਜਨ ਅਤੇ ਵਿਸਾਲ ਮਹਾਜਨ ਨੇ ਦੱਸਿਆ ਕਿ ਇਹ ਬਹੁਤ ਸਨਮਾਨ ਦੀ ਗੱਲ ਹੈ ਕਿ ਪ੍ਰਤਾਪ ਵਰਲਡ ਸਕੂਲ ਦੇ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਵਜੀਫਾ ਮਿਲਿਆ ਹੈ ਅਤੇ ਵਿਦੇਸ ਵਿੱਚ ਜਾਣ ਦਾ ਮੋਕਾਂ ਪ੍ਰਾਪਤ ਹੋਇਆ ਹੈ।ਇਸ ਸਮੇਂ ਸਕੂਲ ਪਿ੍ਰੰਸੀਪਲ ਸੁਭਰਾ ਰਾਣੀ ਵੀ ਹਾਜ਼ਰ ਸਨ।
ਸਕੂਲ ਅਧਿਕਾਰੀਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ 11 ਵੀ ਜਮਾਤ ਦੀ ਵਿਦਿਆਰਥਣ ਅਪੂਰਵੀ ਮਹਾਜਨ ਨੂੰ ਅੰਤਰ ਰਾਸਟਰੀ ਸਟੂਡੈਂਟ ਐਕਸਚੇਂਜ ਸਮਾਗਮ `ਚ ਜਪਾਨ ਸਰਕਾਰ ਨੇ ਜਪਾਨ ਜਾਣ ਦੇ ਲਈ ਮੋਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅਪੂਰਵੀ ਨੂੰ ਸਟੂਡੇਂਟ ਐਕਸਚੇਂਜ ਸਮਾਗਮ ਵਿੱਚ ਜਪਾਨ ਸਰਕਾਰ ਵੱਲੋਂ 100 ਪ੍ਰਤੀਸ਼ਤ ਵਜ਼ੀਫਾ ਵੀ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਟੂਡੇਂਟ ਐਕਸਚੇਂਜ ਸਮਾਗਮ ਵਿੱਚ ਅਪੂਰਵੀ ਵੀ ਜਪਾਨ ਦੀ ਭਾਸਾ, ਪੜ੍ਹਾਈ, ਕਲਚਰ ਆਦਿ ਸਿੱਖੇਗੀ ਅਤੇ ਆਪਣੀ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਗਿਆਨ ਵੀ ਉੱਥੇ ਵੰਡੇਗੀ।ਉਨ੍ਹਾਂ ਦੱਸਿਆ ਕਿ ਇੱਸੇ ਹੀ ਤਰ੍ਹਾ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਡਾਨੀਅਲ ਕਬੀਰ ਨੂੰ ਅਮਰੀਕਨ ਯੂਨੀਵਰਸਿਟੀ ਵੱਲੋਂ ਵਜੀਫਾ ਮਿਲਿਆ ਹੈ।ਉਨ੍ਹਾਂ ਦੱਸਿਆ ਕਿ ਕਬੀਰ ਨੇ ਇੰਜੀਨੀਅਰ ਬਣਨ ਦੇ ਲਈ ਉੱਚ ਕੋਟੀ ਦੀਆਂ ਇੰਜੀਨੀਅਰਿੰਗ ਸੰਸਥਾ ਵਿੱਚ ਦਾਖਿਲਾ ਭਰਿਆ ਸੀ।ਜਿਸ ਦੇ ਚੱਲਦਿਆਂ ਉਸ ਨੂੰ ਮੈਕੇਨਿਕਲ ਇੰਜੀਨੀਅਰਿੰਗ ਬ੍ਰਾਂਚ ਸਟਰੀਮ ਮਿਚਗਨ ਯੂਨੀਵਰਸਿਟੀ ਵਿੱਚ ਦਾਖਿਲਾ ਮਿਲਿਆ ਅਤੇ ਨਾਲ ਹੀ ਯੂ.ਐਸ.ਏ ਦੀ ਪਬਲਿਕ ਯੂਨੀਵਰਸਿਟੀ ਵੱਲੋਂ 60 ਹਜਾਰ ਡਾਲਰ ਦਾ ਵਜੀਫਾ ਵੀ ਮਿਲਿਆ।ਉਨ੍ਹਾ ਦੱਸਿਆ ਕਿ ਇਸੇ ਹੀ ਤਰ੍ਹਾ ਉਨ੍ਹਾ ਦੇ ਸਕੂਲ ਦੇ ਦਸਵੀਂ ਕਲਾਸ ਦੇ ਵਿਦਿਆਰਥੀ ਕਰਮਾ ਦੀ ਆਈਸ ਹਾਕੀ ਟੀਮ ਵਿੱਚ ਚੋਣ ਹੋਈ।ਏਸ਼ੀਅਨ ਆਈਸ ਹਾਕੀ ਚੈਂਪੀਅਨਸ਼ਿਪ ਮਲੇਸ਼ੀਆ ਵਿੱਚ ਕਰਵਾਈ ਗਈ ਜਿਸ ਵਿੱਚ ਕਰਮਾ ਨੇ ਖੇਡ ਕੇ ਆਪਣੇ ਦੇਸ ਦਾ ਨਾਮ ਰੋਸਨ ਕੀਤਾ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਇਰਫਾਨ ਅਹਿਮਦ ਨਾਇਕ ਦੀ ਚੋਣ ਬੈਂਕਾੱਕ ਵਿੱਚ ਹੋਣ ਵਾਲੀ ਥਾਈਲੈਂਡ ਓਪਨ ਕਰਾਟੇ-ਡੂ ਚੈਂਪਿਅਨਸਿਪ ਦੇ ਲਈ ਹੋੋਈ ਅਤੇ ਉਪਰੋਕਤ ਚੈਪਿਅਨਸਿਪ ਵਿੱਚ ਇਰਫਾਨ ਨੇ ਭਾਰਤ ਦੇ ਪ੍ਰਤੀਨਿਧੀ ਦੇ ਤੋਰ `ਤੇ ਭਾਗ ਲਿਆ।ਉਨ੍ਹਾਂ ਕਿਹਾ ਕਿ ਉਪਰੋਕਤ ਵਿਦਿਆਰਥੀਆਂ ਨੇ ਵਿਦੇਸ਼ ਵਿੱਚ ਵਜੀਫਾ ਪ੍ਰਾਪਤ ਕਰ ਕੇ ਪਠਾਨਕੋਟ, ਪੰਜਾਬ ਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਰਾਮਵੀਰ ਨੇ ਹਾਜ਼ਰ ਸਾਰੇ ਵਿਦਿਆਰਥੀਆਂ ਨੂੰ ਸੁਭ-ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਹ ਵਿਦੇਸਾਂ ਵਿੱਚ ਜੋ ਵੀ ਸਿੱਖ ਕੇ ਆਏ ਹਨ ਜਾਂ ਆਉਣਗੇ ਉਸ ਅਨੁਭਵ ਨੂੰ ਦੂਸਰੇ ਵਿਦਿਆਰਥੀਆਂ ਨਾਲ ਸਾਂਝਾ ਜਰੂਰ ਕਰਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media