ਪਠਾਨਕੋਟ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਖੇਡ ਅਤੇ ਯੁਵਾ ਮਾਮਲੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਤੇ ਯੁਵਕ ਸੇਵਾਵਾਂ ਵਿਭਾਗ ਪਠਾਨਕੋਟ ਵੱਲੋਂ
ਕੌਮੀ ਸੇਵਾ ਯੋਜਨਾ ਸਕੀਮ ਰਾਹੀਂ 18 ਤੋਂ 25 ਸਾਲ ਦੇ ਨੌਜਵਾਨਾਂ ਦੀ ਆਵਾਜ਼ ਮੋਕ ਯੂਥ ਪਾਰਲੀਮੈਂਟ ਰਾਹੀਂ ਸੁਨਣ, ਨੌਜਵਾਨਾਂ ‘ਚ ਲੋਕਾਂ ਦੇ ਮੁੱਦਿਆਂ ਨੂੰ ਸਮਝਣ, ਆਪਣੇ ਵਿਚਾਰਾਂ ਤੇ ਨੁਕਤਿਆਂ `ਤੇ ਫੈਸਲਾ ਲੈਣ ਦੀ ਕਾਬਲੀਅਤ ਦਾ ਵਿਕਾਸ ਕਰਨ ਅਤੇ ਉਨ੍ਹਾਂ ‘ਚ ਦੂਜਿਆਂ ਦੇ ਵਿਚਾਰਾ ਪ੍ਰਤੀ ਸਤਿਕਾਰ ਅਤੇ ਸਹਿਣਸ਼ੀਲਤਾ ਦਾ ਵਿਕਾਸ ਆਦਿ ਕਰਨ ਲਈ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਜਨਵਰੀ ਅਤੇ ਫਰਵਰੀ ਮਹੀਨਿਆਂ ‘ਚ ਮੋਕ ਯੂਥ ਪਾਰਲੀਮੈਂਟ ਕਰਵਾਈ ਜਾ ਰਹੀ ਹੈ।ਜਿਸ ਦੌਰਾਨ ਅਲੱਗ-ਅਲੱਗ ਵਿਸ਼ਿਆਂ ‘ਤੇ ਡੀਬੇਟ ਕਰਵਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਪ੍ਰਿੰਸੀਪਲ ਡਾ. ਰਾਕੇਸ ਮੋਹਨ ਸਰਮਾ ਨੇ ਦੱਸਿਆ ਕਿ 24 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰ ਦੀ ਯੂਥ ਪਾਰਲੀਮੈਂਟ ਲਈ ਪਠਾਨਕੋਟ ‘ਚੋਂ ਭੇਜੇ ਜਾਣ ਲਈ ਭਾਗੀਦਾਰ ਯੁਵਕ/ਯੁਵਤੀਆਂ ਦੀ ਚੋਣ/ਸਕਰੀਨਿੰਗ 17, 18 ਅਤੇ 19 ਜਨਵਰੀ ਨੂੰ ਹਰ ਦਿਨ ਸਵੇਰੇ 10:30 ਵਜੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਸਕਰੀਨਿੰਗ ਕਮੇਟੀ ਅਤੇ ਜਿਊਰੀ ਮੈਂਬਰਾਂ ਵੱਲੋਂ ਕੀਤੀ ਜਾਵੇਗੀ।ਇਸ ਵਿੱਚ 18 ਤੋਂ 25 ਸਾਲ ਤੱਕ ਦੀ ਉਮਰ ਵਾਲਾ ਕੋਈ ਵੀ ਨੌਜਵਾਨ ਯੁਵਕ/ਯੁਵਤੀ ਭਾਗ ਲੈ ਸਕਦੀ ਹੈ। ਇਸ ਦੌਰਾਨ ਭਾਗ ਲੈਣ ਵਾਲੇ ਯੁਵਕ/ਯੁਵਤੀ ਨੂੰ ਦੋ ਤੋਂ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਜਿਸ ਵਿੱਚ ਉਹ ਸਵੱਛਤਾ, ਗਰੀਬੀ, ਭਿ੍ਰਸ਼ਟਾਚਾਰ, ਅੱਤਵਾਦ ਅਤੇ ਰਾਸ਼ਟਰੀ ਸੁਰੱਖਆ, ਫਿਰਕਾਪ੍ਰਸਤੀ, ਜਾਤੀਵਾਦ, ਚੰਗਾਰਾ ਸ਼ਾਸ਼ਨ, ਵਾਤਾਵਰਣ ਦੀ ਰੱਖਿਆ, ਬੇਟੀ ਬਚਾਉ, ਬੇਟੀ ਪੜਾਓ, ਡਿਜੀਟਲ ਇੰਡੀਆ, ਸਕਿੱਲ ਇੰਡੀਆ, ਸਟਾਰਟ ਅੱਪ ਇੰਡੀਆ, ਦਰਿਆ ਅਤੇ ਭੂਮੀ ਦੀ ਸੰਭਾਲ, ਪ੍ਰਧਾਨ ਮੰਤਰੀ ਅਵਾਸ ਯੋਜਨਾ, ਇੰਦਰ ਧਨੁਸ਼ ਅਤੇ ਅਯੁਸਮਾਨ ਭਾਰਤ, ਇੱਕ ਰਾਸ਼ਟਰ ਇੱਕ ਚੋਣ, ਜੋ ਖੇਲੇਗਾ ਵੋਹ ਖਿਲੇਗਾ ਆਦਿ ਵਿਸ਼ਿਆਂ ‘ਚ ਕਿਸੇ ਇੱਕ ਵਿਸ਼ੇ `ਤੇ ਪੰਜਾਬੀ, ਹਿੰਦੀ, ਅੰਗ੍ਰੇਜੀ ਭਾਸ਼ਾ ‘ਚ ਆਪਣਾ ਵਿਚਾਰ ਪੇਸ਼ ਕਰ ਸਕਦਾ ਹੈ।ਭਾਗ ਲੈਣ ਵਾਲੇ ਚਾਹਵਾਨ ਨੌਜਵਾਨ ਆਪਣੀ ਉਮਰ ਦਾ ਸਬੂਤ ਨਾਲ ਲੈ ਕੇ ਆਉਣਗੇ।ਚੁਣੇ ਗਏ 50 ਵਕਤਾਵਾਂ ਜਾਂ ਸਪੀਕਰਾਂ ਨੂੰ 24 ਜਨਵਰੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਖੇ ਹੋਣ ਵਾਲੀ ਜ਼ਿਲ੍ਹਾ ਪੱਧਰ ਦੀ ਯੂਥ ਪਾਰਲੀਮੈਂਟ ਲਈ ਭੇਜਿਆ ਜਾਵੇਗਾ।ਜ਼ਿਲ੍ਹਾ ਪੱਧਰ ‘ਤੇ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਸਰਕਾਰੀ ਖਰਚ ‘ਤੇ ਦਿੱਲੀ ‘ਚ ਮੋਕ ਪਾਰਲੀਮੈਂਟ ‘ਚ ਭਾਗ ਲੈਣ ਦਾ ਮੌਕਾ ਮਿਲੇਗਾ।
ਕਾਲਜ ਪ੍ਰਿੰਸੀਪਲ ਡਾ. ਰਾਕੇਸ ਮੋਹਨ ਸਰਮਾ ਨੇ ਦੱਸਿਆ ਕਿ ਇਸ ਯੂਥ ਪਾਰਲੀਮੈਂਟ ‘ਚ ਸਿੱਧੇ ਤੌਰ ‘ਤੇ ਹਿੱਸਾ ਲੈਣ ਦੇ ਚਾਹਵਾਨ ਨੌਜਵਾਨ ਜੋ ਕਿ 18 ਤੋਂ 25 ਸਾਲ ਤੱਕ ਦਾ ਹੋਵੇ, ਆਪਣੇ ਚੁਣੇ ਵਿਸ਼ੇ ‘ਤੇ ਬੋਲ ਕੇ 90-120 ਸੈਕਿੰਡ ਦੀ ਵੀਡੀਓ 12 ਜਨਵਰੀ ਤੋਂ 18 ਜਨਵਰੀ ਤੱਕ ਯੂ-ਟਿਊਬ ‘ਤੇ ਅਪਲੋਡ ਕਰੇਗਾ ਅਤੇ ਸਾਈਟ ‘ਤੇ ਡਿਜ਼ੀਟਲ ਰਜਿਸਟ੍ਰੇਸ਼ਨ ਕਰਵਾਏਗਾ ਅਤੇ ਨਾਲ ਹੀ ਯੂ-ਟਿਊਬ ਵੀਡੀਓ ਦਾ ਲਿੰਕ ਵੀ ਅਪਲੋਡ ਕਰੇਗਾ।ਜਿਸ ਦੀ ਚੋਣ (ਨਿਰਪੱਖ) ਡਿਜੀਟਲ ਸਕਰੀਨਿੰਗ ਕਮੇਟੀ ਵਲੋਂ ਸਕਰੀਨ ਤੇ ਕੀਤੀ ਜਾਵੇਗੀ।
ਕਾਲਜ ਪ੍ਰਿੰਸੀਪਲ ਨੇ ਜ਼ਿਲ੍ਹੇ ਭਰ ਦੇ ਕਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਕ ਯੂਥ ਪਾਰਲੀਮੈਂਟ ‘ਚ ਭਾਗ ਲੈਣ ਦੇ ਲਈ ਕਾਲਜ ਦੇ ਐਨ.ਐਸ.ਐਸ ਕਾਰਜਕਰਤਾ ਜਾਂ ਫਿਰ ਪ੍ਰੋਫੈਸਰ ਵਿਨਾਯਕ ਚੱਢਾ, ਪੂਜਾ ਗੁਪਤਾ ਨਾਲ ਸੰਪਰਕ ਕਰ ਸਕਦੇ ਹਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media