ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ) – ਏਕਮ ਸਾਹਿਤਕ ਮੰਚ ਵਲੋਂ ਅਮ੍ਰਿਤਸਰ ਸਾਹਿਤਕ ਚਿੰਤਨ ਮੰਚ ਦੇ ਸਹਿਯੋਗ ਨਾਲ ਅਮਰੀਕਾ ਨਿਵਾਸੀ ਸ਼ਾਇਰ ਦਿਲ ਨਿੱਝਰ ਨਾਲ ਕਾਵਿ ਮਹਿਫ਼ਲ ਰਚਾਈ ਗਈ।ਰਾਜ ਖੁਸ਼ਵੰਤ ਸਿੰਘ ਸੰਧੂ ਦੇ ਵਿਹੜੇ ਚੋਂ ਸੱਜੀ ਇਸ ਅਦਬੀ ਮਹਿਫ਼ਲ ਦਾ ਸਵਾਗਤ ਕਰਦਿਆਂ ਅਰਤਿੰਦਰ ਸੰਧੂ ਨੇ ਮਹਿਮਾਨ ਸ਼ਾਇਰ ਨਾਲ ਜਾਣ ਪਹਿਚਾਣ ਕਰਵਾਈ।ਦਿਲ ਨਿੱਝਰ ਨੇ ਆਪਣੀਆਂ ਚਰਚਿਤ ਨਜ਼ਮਾਂ ਵਿਚੋਂ “ਸਾਹਾਂ ਦੇ ਹੁੰਦਿਆਂ ਵੀ ਕੋਈ ਮਰ ਗਿਆ, ਕਿੰਨਾ ਅਜੀਬ ਹਾਦਸਾ ਕੋਈ ਕਰ ਗਿਆ” ਰਾਹੀਂ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਪਰਵਾਸ ਹੰਡਾਉਦਾ ਮਨੁੱਖ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦਾ ਦੋਹਰਾ ਸੰਤਾਪ ਭੋਗਦਾ ਹੈ।
ਦੀਪ ਦੇਵਿੰਦਰ ਸਿੰਘ ਨੇ ਨਿੱਝਰ ਦੀਆਂ ਪੁਸਤਕਾਂ “ਦਿਲ ਦਹਿਲੀਜ਼, ਪਰਵਾਜ਼ੇ ਦਿਲ, ਅਤੇ ਦਿਲ ਦਰਿਆ” ਦਾ ਜਿਕਰ ਕਰਦਿਆਂ ਕਿਹਾ ਕਿ ਮਹਿਮਾਨ ਸ਼ਾਇਰ ਬਾਹਰਲੀਆਂ ਧਰਤੀਆਂ ਦੇ ਕੌੜੇ ਸੱਚ ਨੂੰ ਬਾਖੂਬੀ ਬਿਆਨਦਾ ਹੈ ਡਾ. ਸਿਮਰਜੀਤ ਗਿੱਲ ਨੇ ਦੱਸਿਆ ਕਿ ਨਿੱਝਰ ਹੁਰਾਂ ਦੀ ਸਮੁੱਚੀ ਕਵਿਤਾ ਲੋਕ ਹਤੈਸ਼ੀ ਕਵਿਤਾ ਹੈ।ਡਾ. ਸਿਆਮ ਸੁੰਦਰ ਦੀਪਤੀ, ਡਾ. ਹਜਾਰਾ ਸਿੰਘ ਚੀਮਾ ਤੇ ਡਾ. ਸੁਨੀਤਾ ਸ਼ਰਮਾ ਨੇ ਅਜੋਕੀ ਪੀੜ੍ਹੀ ਦੇ ਵਿਦੇਸ਼ ਨੂੰ ਭੱਜਣ ਦੀ ਹੋੜ ਤੇ ਤਨਜ਼ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਆਰਥਿਕ ਵਸੀਲੇ ਪੈਦਾ ਕਰਨੇ ਚਾਹੀਦੇ ਹਨ।ਪ੍ਰੋ. ਸਤਨਾਮ ਰੰਧਾਵਾ ਅਤੇ ਡਾ. ਸਰਘੀ ਵਲੋਂ ਸਭ ਦਾ ਧੰਨਵਾਦ ਕੀਤਾ ਜਦਕਿ ਡਾ. ਸਤਿੰਦਰ ਰੰਧਾਵਾ, ਰਜਵੰਤ ਬਾਜਵਾ, ਹਰਜੀਤ ਬੱਲ, ਸੁਜਾਤਾ, ਊਸ਼ਾ ਦੀਪਤੀ, ਡਾ. ਰਵਿੰਦਰ ਕੌਰ, ਤੇਜਿੰਦਰ ਸ਼ਾਹੀ, ਡਾ. ਨਵਰੂਪ, ਬਲਰਾਜ ਬੀਰ ਅਤੇ ਹਰਪਾਲ ਸੰਧਾਵਾਲੀਆ ਨੇ ਸਾਰਥਕ ਸਵਾਲ ਵੀ ਉਠਾਏ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media