ਧੂਰੀ, 16 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਨਸਾਨ ਦੇ ਸਾਦਾ ਪਹਿਨਣ, ਸਾਦਾ ਪੀਣ-ਖਾਣ ਅਤੇ ਨਿੱਤ-ਨੇਮ ਜ਼ਿੰਦਗੀ ਵਿੱਚ ਕੁੱਝ ਨਿਯਮ ਅਪਨਾ ਲੈਣ ਨਾਲ ਇਨਸਾਨ ਜਿਥੇ ਸ਼ਰੀਰਕ, ਮਾਨਸਿਕ ਤੌਰ `ਤੇ ਤੰਦਰੁਸਤ ਰਹਿੰਦਾ ਹੈ, ਉਥੇ ਹੀ ਲੰਮੀ ਉਮਰ ਵੀ ਭੋਗਦਾ ਹੈ।ਇਸ ਗੱਲ ਦੀ ਮਿਸਾਲ ਧੂਰੀ ਦੇ ਸਭ ਤੋਂ ਪੁਰਾਣੇ ਕਾਰੋਬਾਰੀ ਲਾਲਾ ਚਿਮਨ ਆਜ਼ਾਦ ਦੇ ਜੀਵਨ ਵਿਚੋਂ ਵੇਖਣ ਨੂੰ ਮਿਲਦੀ ਹੈ।103 ਸਾਲ ਦੀ ਲੰਮੀ ਉਮਰ ਭੋਗਣ ਉਪਰੰਤ ਵੀ ਤੰਦਰੁਸਤ ਰਹਿੰਦਿਆਂ ਹੁਣ ਇਸ ਸੰਸਾਰ ਤੋਂ ਅਲ਼ਵਿਦਾ ਹੋ ਜਾਣਾ ਲਾਲਾ ਚਿਮਨ ਆਜ਼ਾਦ ਦੇ ਹਿੱਸੇ ਆਇਆ ਹੈ।
ਪਰਿਵਾਰ ਦੇ ਦੱਸਣ ਅਨੁਸਾਰ ਉਹਨਾਂ ਦਾ ਜਨਮ 1916 ਵਿੱਚ ਹੋਇਆ ਸੀ ਅਤੇ ਉਹਨਾਂ ਦੀ ਸਭ ਤੋਂ ਵੱਡੀ ਲੜਕੀ ਦੀ ਉਮਰ 83 ਸਾਲ ਸੀ।ਉਹਨਾਂ ਦੇ ਬੇਟੇ ਕ੍ਰਿਸ਼ਨ ਕੁਮਾਰ ਦੀ ਉਮਰ 72 ਸਾਲ, ਰਾਜ ਕੁਮਾਰ ਦੀ 68 ਸਾਲ, ਐਡਵੋਕੇਟ ਪਵਨ ਕੁਮਾਰ ਗਰਗ ਦੀ 65 ਸਾਲ, ਲੜਕੀ ਬਿਮਲਾ ਦੇਵੀ ਦੀ ਉਮਰ 58 ਸਾਲ, ਜਦਕਿ ਸਭ ਤੋਂ ਛੋਟੇ ਲੜਕੇ ਵੇਦ ਪ੍ਰਕਾਸ਼ ਦੀ ਉਮਰ 49 ਸਾਲ ਹੈ।ਉਹਨਾਂ ਦਾ ਇੱਕ ਲੜਕਾ ਅਤੇ ਸਭ ਤੋਂ ਵੱਡੀ ਲੜਕੀ ਪਹਿਲਾਂ ਹੀ ਸਵਰਗਵਾਸ ਹੋ ਚੁੱਕੇ ਹਨ।ਚਿਮਨ ਆਜ਼ਾਦ ਦੇ ਬੇਟੇ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਕਰੀਬ 1945 ਤੋਂ ਆਪਣਾ ਕਾਰੋਬਾਰ ਕਰਦੇ ਆ ਰਹੇ ਹਨ ਅਤੇ 1963 ਵਿੱਚ ਉਹਨਾਂ ਨੇ ਧੂਰੀ ਵਿਖੇ ਕਰਾਕਰੀ ਦਾ ਕੰਮ ਸ਼ੁਰੂ ਕੀਤਾ ਸੀ ਜੋ, ਅੱਜ ਤੱਕ ਚਲੱਦਾ ਆ ਰਿਹਾ ਹੈ।ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਪਿਛਲੇ 35 ਸਾਲ ਤੋਂ ਸਵੇਰੇ ਅਤੇ ਦੁਪਹਿਰੇ ਸਿਰਫ ਦੋ ਟਾਈਮ ਇੱਕ-ਇੱਕ ਰੋਟੀ ਹੀ ਖਾਂਦੇ ਸਨ ਅਤੇ ਰਾਤ ਨੂੰ ਸਿਰਫ ਦੁੱਧ ਹੀ ਲੈਂਦੇ ਸਨ ਅਤੇ ਉਹ ਹਰ ਵੇਲੇ ਸਾਦਾ ਰਹਿ ਕੇ ਸਰਬਤ ਦਾ ਭਲਾ ਹੀ ਮੰਗਦੇ ਸਨ।ਉਹਨਾਂ ਦੱਸਿਆ ਕਿ ਬੀਤੇ ਦਿਨੀਂ 103 ਸਾਲ ਦੀ ਉਮਰ ਵਿੱਚ ਵੀ ਪੂਰੀ ਤਰਾਂ੍ਹ ਨਿਰੋਗ ਰਹਿੰਦਿਆਂ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਲਾਲਾ ਚਿਮਨ ਨਮਿੱਤ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਪਾਠ ਦਾ ਭੋਗ ਗਰਗ ਪੈਲੇਸ ਧੂਰੀ ਵਿਖੇ 18 ਜਨਵਰੀ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12.30 ਤੋਂ 2.00 ਵਜੇ ਤੱਕ ਪਾਇਆ ਜਾਵੇਗਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media