ਜੰਡਿਆਲਾ ਗੁਰੂ, 16 ਜਨਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਐਨ.ਆਈ.ਆਈ.ਟੀ ਵੱਲੋਂ ਆਈ.ਟੀ ਕੰਮਪੀਟੀਸ਼ਨ ਦੌਰਾਨ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ।ਜਿਸ ਦੌਰਾਨ ਬੱਚਿਆਂ ਨੂੰ ਗੂਗਲ, ਮਾਈਕਰੋਸੋਫਟ ਅਤੇ ਅਡੋਬ ਨਾਮੀ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ।ਮੁਕਾਬਲੇ ਵਿੱਚ ਗੂਗਲ ਟੀਮ ਦੇ ਪ੍ਰਤੀਯੋਗੀ ਸਮਰੀਨਜੋਤ ਕੌਰ ਅੱਠਵੀਂ, ਨਵਰੂਪ ਸਿੰਘ ਸੱਤਵੀਂ,ਰਿਸ਼ਮਪ੍ਰੀਤ ਕੌਰ ਛੇਵੀਂ ਨੇ ਪਹਿਲਾ ਸਥਾਨ ਹਾਸਿਲ ਕੀਤਾ।ਮਾਈਕਰੋਸੋਫਟ ਟੀਮ ਦੇ ਪ੍ਰਤੀਯੋਗੀ ਹਰਮਨਪ੍ਰੀਤ ਕੌਰ ਅੱਠਵੀਂ, ਗੁਰਸਿਮਰਨ ਕੌਰ ਸੱਤਵੀਂ, ਕੋਨਿਕਾ ਕੌਸ਼ਿਕ ਛੇਵੀਂ ਨੇ ਦੂਸਰੀ ਪੁਜੀਸ਼ਨ ਹਾਸਿਲ ਕੀਤੀ।ਇਸੇ ਤਰ੍ਹਾਂ ਅਡੋਬ ਟੀਮ ਦੇ ਪ੍ਰਤੀਯੋਗੀ ਜਸਲੀਨ ਕੌਰ ਅੱਠਵੀਂ, ਪਲਕ ਸ਼ਰਮਾ ਸੱਤਵੀਂ, ਹਰਮੀਨ ਕੌਰ ਛੇਵੀਂ, ਕਲਾਸ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਬਲਦੇਵ ਸਿੰਘ ਗਾਂਧੀ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਕੰਮਪਿਊਟਰ ਟੀਚਰਹਰਮਨਪ੍ਰੀਤ ਕੌਰ, ਸਰਜੀਤ ਸਿੰਘ, ਮਨਪ੍ਰੀਤ ਕੌਰ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਅਤੇ ਸ਼ਾਬਾਸ਼ੀ ਦਿੱਤੀ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media