ਯੂਨੀਵਰਸਿਟੀ ਤੇ ਕੈਨੇਡਾ ਦੇ ਵਿਦਿਅਕ ਅਦਾਰਿਆਂ `ਚ ਹੋਵੇਗੀ ਡਿਊਲ ਡਿਗਰੀ ‘ਮੀਆਂ ਯੇਨ’
ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਕੈਨੇਡਾ ਦੂਤਾਵਾਸ ਦੇ ਕੋਸਲ ਜਰਨਲ ਮਿਸ ਮੀਆਂ ਯੇਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੈਨੇਡਾ ਦੇ ਵਿਦਿਅਕ ਅਦਾਰਿਆ ਵਿਚ ਡਿਊਲ ਡਿਗਰੀ ਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਤਾਂ ਜੋ ਦੋਹਾ ਦੇਸ਼ਾ ਦੇ ਵਿਦਿਆਰਥੀ ਉਚੇਰੀ ਸਿਖਿਆ ਦੇ ਖੇਤਰ ਵਿਚ ਆਪਣੀ ਡਿਗਰੀ ਕਿਸੇ ਵੀ ਦੇਸ਼ ਵਿਚ ਪੂਰੀ ਕਰ ਸਕਣ।ਕਿੱਤੇ ਦੀ ਲੋੜ ਅਨੁਸਾਰ ਕੁੱਝ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ।
ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੈਨੇਡਾ ਦੇ ਦੂਤਾਵਾਸ ਵਿਚਕਾਰ ਉਚ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਸਹਿਯੋਗ ਲਈ ਇਕ ਅਹਿਮ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਇਸ ਮੀਟਿੰਗ ਵਿਚ ਕੈਨੇਡਾ ਦੂਤਾਵਾਸ ਦੇ ਕੋਸਲ ਜਰਨਲ ਮਿਸ ਮੀਆਂ ਯੇਨ ਅਤੇ ਵਾਇਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਤੋ ਇਲਾਵਾ ਡੀਨ ਅਕਾਦਮਿਕ ਮਾਮਲੇ ਪ੍ਰੋ. ਕਮਲਜੀਤ ਸਿੰਘ, ਪ੍ਰੋ. ਸ਼ਵੇਤਾ ਸ਼ੀਨੋਏ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਪ੍ਰੋ. ਗੀਤਾ ਹੁੰਦਲ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਪ੍ਰੋ. ਸੰਧੂ ਨੇ ਮਿਸ ਮੀਆਂ ਯੇਨ ਦਾ ਸੁਆਗਤ ਕਰਦੇ ਹੋਏ ਉਨ੍ਹਾਂ ਨੂੰ ਯੂਨੀਵਰਸਿਟੀ ਅਤੇ ਪਵਿਤਰ ਸ਼ਹਿਰ ਅੰਮ੍ਰਿਤਸਰ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋ ਕਨੇਡਾ ਦੇ ਵਿਦਿਅਕ ਅਦਾਰਿਆ ਦਰਮਿਆਨ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਸਮਝੌਤੇ ਕੀਤੇ ਜਾਣਗੇ।ਉਨ੍ਹਾਂ ਦਸਿਆ ਕਿ ਯੂਨੀਵਰਸਿਟੀ ਵਿਚ ਆਲਾ ਦਰਜੇ ਦਾ ਬੁਨੀਆਦੀ ਢਾਚਾਂ ਮੌਜੂਦ ਅਤੇ ਲੋੜ ਅਨੁਸਾਰ ਇਸ ਨੂੰ ਹੋਰ ਵੀ ਮਜਬੂਤ ਕੀਤਾ ਜਾਵੇਗਾ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਮੀਟਿੰਗ ਦੇ ਸਿਟੇ ਸਾਰਥਕ ਨਿਕਲਣਗੇ ਅਤੇ ਦੋਵਾਂ ਦੇਸ਼ਾ ਵਿਚਕਾਰ ਉਚੇਰੀ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਮਿਆਰੀ ਕਾਰਜ ਹੋਵੇਗਾ ਜੋ ਕਿ ਦੋਨਾ ਦੇਸ਼ਾ ਲਈ ਲਾਹੇਵੰਦ ਸਾਬਤ ਹੋਵੇਗਾ।
ਕੈਨੇਡਾ ਦੀ ਕੌਂਸਲ ਜਰਨਲ ਯੂਨੀਵਰਸਿਟੀ ਚ ਚੱਲ ਰਹੇ ਖੋਜ ਕਾਰਜਾਂ, ਬੁਨਿਆਦੀ ਢਾਚਾ ਅਤੇ ਸਿਖਿਆ ਲਈ ਸੁਖਾਵੇ ਮਹੋਲ ਤੋ ਬਹੁਤ ਪ੍ਰਭਾਵਤ ਹੋਏ।ਉਨ੍ਹਾਂ ਕਿਹਾ ਕਿ ਬਹੁਤੇ ਕੈਨੇਡੀਅਨ ਵਿਦਿਆਰਥੀ ਭਾਰਤ ਵਿਖੇ ਚੱਲ ਰਹੇ ਖੋਜ ਕਾਰਜਾ ਵਿਚ ਦਿਲਚਸਪੀ ਰੱਖਦੇ ਹਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਲੈਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਉਹ ਭਾਰਤੀ ਅਦਾਰਿਆ ਨਾਲ ਵੱਧ ਤਂੋ ਵੱਧ ਸਮਝੋਤੇ ਕੀਤੇ ਜਾਣ ਤਾ ਜੋ ਭਾਰਤੀ ਅਤੇ ਕੈਨੇਡਾ ਦੇ ਵਿਦਿਆਰਥੀਆ ਨੂੰ ਖੇਡਾ, ਵਿਗਿਆਨ, ਫਾਰਮਾਸਿਉਟੀਕਲ ਸਾਇੰਸਜ, ਕੈਮਿਸਟਰੀ, ਡਰੱਗ ਡਿਜ਼ਾਇਨ, ਅਰਕੀਟੈਕਚਰ, ਪਲੈਨਿੰਗ, ਬਾਇਉਟੈਕਨਾਲੋਜੀ, ਹੋਸਪਿਟੀਲੀਟੀ ਅਤੇ ਇੰਨਟਰਟੇਨਮੈਟ ਇੰਡਸਟਰੀ ਜਿਹੇ ਵਿਸ਼ਿਆ ਵਿਚ ਮਿਲਜੁਲ ਕਿ ਖੋਜ ਕਾਰਜ ਕੀਤੇ ਜਾਣ।
ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਕੋਆਰਡੀਨੇਟਰ ਯੂਨੀਵਰਸਿਟੀ ਉਦਯੋਗਕ ਲਿੰਕ ਪ੍ਰੋਗਰਾਮ, ਨੇ ਕਿਹਾ ਕਿ ਇਹ ਸਮਝੋਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਕ ਨਵਾਂ ਮੀਲ ਦਾ ਪੱਥਰ ਹੋਵੇਗਾ।ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚੇਰੀ ਸਿਖਿਆ ਦੇ ਖੇਤਰ ਵਿਚ ਪਹਿਲਾ ਹੀ ਵੱਡਮੁਲੀਆ ਪ੍ਰਾਪਤੀਆਂ ਕੀਤੀਆਂ ਹਨ ਅਤੇ ਵੱਡਾ ਨਾਮ ਕਮਾਇਆ ਹੈ।ਭਾਰਤ ਅਤੇ ਕੈਨੇਡਾ ਵਿਚਾਲੇ ਦੁਵਲੇ ਸਬੰਧ ਦੋਵਾਂ ਮੁਲਕਾਂ ਦੇ ਨਿਰੰਤਰ ਵਿਕਾਸ ਲਈ ਬਹੁਤ ਮਹੱਤਵ ਰਖਦੇ ਹਨ। ਦੋਵੇਂ ਪਾਰਟੀਆਂ ਸਮਝੌਤੇ ਦੇ ਸੰਦਰਭ ਵਿਚ ਉਭਰ ਰਹੀਆਂ ਭਾਈਵਾਲੀਆ ਦਾ ਸਮਰਥਨ ਕਰਨ ਲਈ ਸਹਿਮਤ ਹੋਈਆਂ ਹਨ ਅਤੇ ਉਚ ਸਿਖਿਆ, ਖੋਜ ਅਤੇ ਨਵੀਨਤਾ, ਨਵੀਆਂ ਸਕਾਲਰਸਿ਼ਪ ਸਕੀਮਾਂ ਅਤੇ ਹੁਨਰ ਵਿਕਾਸ ਵਿਚ ਗਠਜੋੜ ਦੇ ਹੋਰ ਖੇਤਰਾਂ ਨੂੰ ਵਿਚਾਰਣ ਲਈ ਮਾਹਰਾਂ ਦੀਆਂ ਕਮੇਟੀਆਂ ਬਣਾਈਆ ਜਾਣਗੀਆਂ।
ਡਾ. ਬੇਦੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉਚ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਕੈਨੇਡਾ ਦੀ ਸਰਕਾਰ ਨਾਲ ਸਮਝੌਤਾ ਕਰੇਗੀ।ਇਹ ਸਮਝੌਤਾ ਸੰਯੁਕਤ ਖੋਜ ਪ੍ਰੋਜੈਕਟਾਂ ਨਾਲ ਸਬੰਧਤ ਫੈਕਲਟੀ ਦੇ ਮੈਂਬਰਾਂ, ਅਜਿਹੇ ਉਦੇਸ਼ਾਂ ਲਈ ਦੌਰਾ ਅਤੇ ਲੋੜ ਪੈਣ ਤੇ, ਬਾਹਰੀ ਫੰਡਿੰਗ ਏਜੰਸੀਆਂ ਤੋਂ ਖੋਜ ਫੰਡਾਂ ਲਈ ਸਾਂਝੇ ਅਰਜ਼ੀਆਂ ਲਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਨੂੰ ਸ਼ਾਮਲ ਕਰੇਗਾ।ਇਹ ਵੀ ਸਹਿਮਤੀ ਦਿੱਤੀ ਗਈ ਸੀ ਕਿ ਦੋਵਾਂ ਪਾਸਿਆਂ ਦੇ ਅਧਿਕਾਰੀ ਇੰਡੋ-ਕੈਨੇਡੀਅਨ ਸਿਖਿਆ ਪਾਟਰਨਸ਼ਿਪ ਦੇ ਸ਼ੁਰੂਆਤੀ ਡਰਾਫਟ ਫਰੇਮਵਰਕ ਨੂੰ ਵਿਕਸਿਤ ਕਰਨਗੇ।
Punjab Post Daily Online Newspaper & Print Media