Thursday, April 30, 2026

ਅਨੁਮੀਤ ਹੀਰਾ ਸੋਢੀ ਨੇ ਫਿਰੋਜਪੁਰ ਤੋਂ ਚੋਣ ਲੜਨ ਦੀ ਜਤਾਈ ਇੱਛਾ

ਚੰਡੀਗੜ੍ਹ, 18 ਜਨਵਰੀ (ਪੰਜਾਬ ਪੋਸਟ ਬਿਊਰੋ) –  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਨੁਮੀਤ ਹੀਰਾ ਸੋਢੀ ਇੱਕ ਇੰਟਰਵਿਊ ਨੇ ਆਪਣੇ ਘਰੇਲੂ ਖੇਤਰ Anumit Hira Sodhi1ਫਿਰੋਜਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਟਿਕਟ `ਤੇ ਚੋਣ ਲੜਨ ਦੀ ਇੱਛਾ ਜਤਾਈ ਹੈ।ਪਿਛਲੇ 20 ਸਾਲਾਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਚੇਤ ਮੈਂਬਰ ਅਨੁਮੀਤ ਹੀਰਾ ਸੋਢੀ ਨੇ ਯੂਥ ਕਾਂਗਰਸ ਵਾਈਸ ਪ੍ਰਧਾਨ ਦੇ ਰੂਪ ’ਚ ਆਪਣੀ ਸਿਆਸਤ ਦੀ ਸ਼ੁਰੂਆਤ ਕੀਤੀ।ਫਿਰੋਜਪੁਰ ਤੋਂ ਚੋਣ ਲੜਣ ਦੇ ਚਾਹਵਾਨ ਸੋਢੀ ਨੇ ਕਿਹਾ ਕਿ ਫਿਰੋਜਪੁਰ ਦੀ ਸੀਟ ਜਿੱਤਣ ’ਚ ਕਾਂਗਰਸ ਪਾਰਟੀ 1989 ਤੋਂ ਹੁਣ ਤੱਕ ਅਸਫਲ ਰਹੀ ਹੈ।ਪਰ ਸ਼ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ਾਂ ਦੇ ਕਾਰਨ ਵਿਰੋਧੀ ਪਾਰਟੀਆਂ ਇੱਥੇ ਸੰਘਰਸ਼ ਕਰ ਰਹੀਆਂ ਹਨ ਅਤੇ ਸਾਨੂੰ ਹੁਣ ਇੱਕ ਨਿਸ਼ਚਿਤ ਜਿੱਤ ਆਉਂਦੀ ਹੋਈ ਦਿਖਾਈ ਦੇ ਰਹੀ ਹੈ।
ਫਿਰੋਜਪੁਰ ’ਚ ਕਾਂਗਰਸ ਦੀ ਜਿੱਤ ਦੇ ਬਾਰੇ ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਦੇ ਸਾਬਕਾ ਸਪੀਕਰ ਬਲਰਾਮ ਜਾਖੜ ਨੇ ਇਸ ਸੀਟ ’ਤੇ 1980 ਅਤੇ 1985 ’ਚ ਲਗਾਤਾਰ ਜਿੱਤ ਹਾਸਿਲ ਕੀਤੀ ਸੀ।ਹੁਣ 30 ਸਾਲਾਂ ਦੇ ਲੰਮੇਂ ਅੰਤਰਾਲ ਤੋਂ ਬਾਅਦ ਆਸ ਹੈ ਕਿ ਕਾਂਗਰਸ ਇਸ ਵਾਰ ਫਿਰੋਜਪੁਰ ਤੋਂ ਫਿਰ ਤੋਂ ਆਪਣੀ ਸੀਟ ਹਾਸਲ ਕਰਨ `ਚ ਕਾਮਯਾਬ ਹੋਵੇਗੀ।
                             ਅਨੁਮੀਤ ਹੀਰਾ ਸੋਢੀ ਦੇ ਪਿਤਾ ਤੇ ਖੇਡ ਅਤੇ ਨੌਜਵਾਨ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜਪੁਰ ਹਲਕੇ ਤੋਂ ਅਨੁਮੀਤ ਅਤੇ ਖੁੱਦ ਨੂੰ ਜਿੱਤਣ ਵਾਲੇ ਉਮੀਦਵਾਰ’ ਵਜੋਂ ਪੇਸ਼ ਕਰਦੇ ਹੋਏ ਕਿਹਾ ਕਿ ਉਹ ਹਾਈ ਕਮਾਂਡ ਨੂੰ ਆਪਣੇ ‘ਇੱਕ-ਪਰਿਵਾਰ, ਇਕ ਉਮੀਦਵਾਰ ਦੇ ਫੈਸਲੇ `ਤੇ ਮੁੜ ਵਿਚਾਰ ਕਰਨ ਲਈ ਕਹਿਣਗੇ, ਤਾਂ ਕਿ ਸਿਰਫ ਮੰਤਰੀਆਂ ਅਤੇ ਸੰਸਦ ਮੈਂਬਰਾਂ ਨਾਲ ਰਿਸ਼ਤੇਦਾਰੀ ਮਾਤਰ ਕਰ ਕੇ ਯੋਗ ਉਮੀਦਵਾਰ ਨੂੰ ਟਿਕਟ ਤੋਂ ਵਾਂਝੇ ਨਾ ਹੋਣ।
 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply