Wednesday, April 15, 2026

ਕਾਂਗਰਸ ਦੀ ਪੂਰੀ ਸ਼ਹਿ `ਤੇ ਬਣ ਰਹੀਆਂ ਹਨ ਅਖੌਤੀ ਨਵੀਆਂ ਪਾਰਟੀਆਂ – ਮਜੀਠੀਆ

21 ਨੂੰ ਆਉਣਗੇ ਅਜਨਾਲਾ ਸੁਖਬੀਰ ਬਾਦਲ
ਅਜਨਾਲਾ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵੀਆਂ PUNJ1801201908ਬਣ ਰਹੀਆਂ ਅਖੌਤੀ ਪਾਰਟੀਆਂ ਨੂੰ ਕਾਂਗਰਸ ਦੀ ਸ਼ਹਿ ਹੈ।ਜੋ ਨਹੀਂ ਚਾਹੁੰਦੀਆਂ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਿਰਾਸ਼ ਤੇ ਦੁੱਖੀ ਹੋਏ ਲੋਕਾਂ ਦੀਆਂ ਵੋਟਾਂ ਅਕਾਲੀ ਦਲ ਦੇ ਖੇਮੇ ਵਿੱਚ ਜਾਣ, ਜਿਸ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।  
ਅੱਜ ਹਲਕਾ ਅਜਨਾਲਾ ਦੇ ਕਈ ਪਿੰਡਾਂ ਵਿੱਚ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਮਜੀਠੀਆ ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਜੋਰਾਵਰ ਸਿੰਘ ਦੇ ਗ੍ਰਹਿ ਸਾਰੇ ਕੌਸਲਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਅਕਾਲੀ ਆਗੂ ਅਤੇ ਵਰਕਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਨਾਲ ਚਟਾਨ ਵਾਂਗ ਖੜੇ ਹਨ। ਉਹਨਾਂ ਦਸਿਆ ਕਿ ਸੁਖਬੀਰ ਸਿੰਘ ਬਾਦਲ 21 ਜਨਵਰੀ ਨੂੰ ਹਲਕਾ ਅਜਨਾਲਾ ਵਿਚ ਵੱਖ ਵੱਖ ਅਕਾਲੀ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਗਠਜੋੜ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪਵੇਗਾ। ਉਹਨਾਂ ਕਿਹਾ ਕਿ ਨਵੀਆਂ ਪਾਰਟੀਆਂ ਕਾਂਗਰਸ ਦੇ ਹੀ ਫਰੰਟ ਅਤੇ ਉਸ ਵਲੋਂ ਫਾਈਨੈਸ ਰਾਹੀਂ ਸੰਚਾਲਿਤ ਬੀ ਟੀਮਾਂ ਹਨ ਜੋ ਲੋਕਾਂ ਦੇ ਅੱਖੀਂ ਘੱਟਾ ਪਾਉਣ ’ਚ ਲਗੀਆਂ ਹੋਈਆਂ ਹਨ। ਅਜਿਹੇ ਪਰਪੰਚ ਅਤੇ ਡਰਾਮੇਬਾਜ਼ੀ ਰਾਹੀਂ ਅਕਾਲੀ ਦਲ ਨੂੰ ਢਾਹ ਲਾਉਣ ਦੀਆਂ ਕਾਂਗਰਸ ਦੀਆਂ ਸਾਜ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਇਕਜੁੱਟ ਅਤੇ ਮਜਬੂੂ ਸਥਿਤੀ ’ਚ ਹੈ, ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕਰਨ ਵਾਲੀ ਕਾਂਗਰਸ ਦਾ ਟਾਕਰਾ ਅਕਾਲੀ ਵਰਕਰਾਂ ਵਲੋਂ ਹੀ ਕੀਤਾ ਜਾਣਾ ਇਸ ਦਾ ਪ੍ਰਤਖ ਸਬੂਤ ਹੈ। ਉਨਾਂ ਕਿਹਾ ਕਿ ਅਕਾਲੀ ਵਰਕਰ ਪਾਰਟੀ ਦੀ ਮਜਬੂਤੀ ਅਤੇ ਇਸ ਦਾ ਝੰਡਾ ਸਦਾ ਬੰਲੰਦ ਦੇਖਣਾ ਚਾਹੁੰਦੇ ਹਨ।ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਡਾ: ਰਤਨ ਸਿੰਘ ਅਜਨਾਲਾ ਦਾ ਦਿਲੋਂ ਸਤਿਕਾਰ ਕਰਦੇ ਹਨ, ਪਰ ਪਾਰਟੀ ਨੂੰ ਪਿਠ ਦਿਖਾਉਣ ਵਾਲਿਆਂ ਦੀ ਪਾਰਟੀ ਤੋਂ ਬਾਹਰ ਕੋਈ ਹੋਂਦ ਨਹੀਂ ਰਹਿੰਦੀ।ਇਤਿਹਾਸ ਗਵਾਹ ਹੈ ਕਿ ਪਾਰਟੀ ਨਾਲ ਟੁੱਟ ਕੇ ਕੋਈ ਵੀ ਆਪਣੀ ਹੋਂਦ ਨਹੀਂ ਬਚਾ ਸਕਿਆ।
ਇਸ ਮੌਕੇ ਉਹਨਾਂ ਨਾਲ ਜਿਲਾ ਪ੍ਰਧਾਨ ਵੀਰ ਸਿੰਘ ਲੋਪੋਕੇ, ਜੋਧ ਸਿੰਘ ਸਮਰਾ, ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ, ਅਮਰੀਕ ਸਿੰਘ ਵਿਛੋਆ, ਮਾਸਟਰ ਪ੍ਰੀਤ (ਸਾਰੇ ਮੈਬਰ ਸ੍ਰੋਮਣੀ ਕਮੇਟੀ), ਨਗਰ ਕੌਸਲ ਅਜਨਾਲਾ ਦੇ ਪ੍ਰਧਾਨ ਜੋਰਾਵਰ ਸਿੰਘ, ਯੂਥ ਅਕਾਲੀ ਦਲ ਅਜਨਾਲਾ ਦੇ ਪ੍ਰਧਾਨ ਭੁਪਿੰਦਰ ਇਕਬਾਲ ਸਿੰਘ ਪਿੰਕਾ, ਸ਼ੂਗਰ ਮਿਲ ਅਜਨਾਲਾ ਦੇ ਚੇਅਰਮੈਨ ਗੁਰਨਾਮ ਸਿੰਘ ਸੈਦੋਕੇ, ਨਵਚੰਦ ਸਿੰਘ ਹਰੜ, ਸਤਿੰਦਰ ਸਿੰਘ ਮਾਕੋਵਾਲ (ਦੋਵੇ ਸਾਬਕਾ ਮੈਬਰ ਜ਼ਿਲਾ ਪ੍ਰੀਸ਼ਦ) ਰੁਪਿੰਦਰ ਸਿੰਘ ਰੂਪੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਜਨਾਲਾ, ਸਰਕਲ ਪ੍ਰਧਾਨ ਅਰਜਨ ਸਿੰਘ ਸੁਧਾਰ, ਬੀਬੀ ਕੁਲਬੀਰ ਕੌਰ ਪ੍ਰਧਾਨ ਇਸਤਰੀ ਵਿੰਗ, ਕੌਸਲਰ ਜਸਵਿੰਦਰ ਸਿੰਘ ਚਾਵਲਾ, ਦਾਰਾ ਸਿੰਘ, ਜਸਪਾਲ ਸਿੰਘ, ਸਵਰਨ ਸਿੰਘ ਗੁਲਾਬ, ਰਛਪਾਲ ਸਿੰਘ, ਗੁਰਮੀਤ ਕੌਰ ਭੱਖਾ, ਜਸਪਾਲ ਸਿੰਘ ਢਿੱਲੋਂ, ਜਗਤਾਰ ਸਿੰਘ, ਬੀਬੀ ਕੁਲਵਿੰਦਰ ਕੌਰ, ਬਲਵਿੰਦਰ ਸਿੰਘ ਮਾਹਲ (ਸਾਰੇ ਕੌਸਲਰ), ਸਰਪੰਚ ਗੁਰਮਖ ਸਿੰਘ ਜਾਫਰਕੋਟ, ਸਰਪੰਚ ਅਵਤਾਰ ਸਿੰਘ ਪੰਛੀ ਪੂੰਗਾਂ, ਸਰਪੰਚ ਬਲਵਿੰਦਰ ਸਿੰਘ, ਚਰਨਜੀਤ ਸਿਘ ਸਰਪੰਚ, ਦਲਬੀਰ ਸਿੰਘ ਸੈਕਟਰੀ ਹਰਦੀਪ ਸਿੰਘ ਚਕ ਡੋਗਰਾ, ਸਰਪੰਚ ਫੁੰਮਣ ਸਿੰਘ ਕੋਟਲੀ ਕੋਕਾ, ਸਰਪੰਚ ਸਵਰਨ ਸਿੰਘ, ਪ੍ਰੇਮ ਮਸੀਹ ਸ਼ੇਖ ਭੱਟੀ, ਯੂਨਿਸ ਮਸੀਹ ਸਾਬਕਾ ਸਰਪੰਚ ਸੁਰਜੀਤ ਮਸੀਹ, ਸਾਬਕਾ ਸਰਪੰਚ ਬੀਬੀ ਦਲਜੀਤ ਕੋਰ, ਸਾਬਕਾ ਸਰਪੰਚ ਪਾਲਾ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ ਤੇਗ ਸਿੰਘ ਖਾਨੋਵਾਲ,  ਸਾਬਕਾ ਮੈਬਰ ਸਾਬਕਾ ਜਸਵਿੰਦਰ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ ਸਾਬਕਾ ਸਰਪੰਚ ਸੰਮਤੀ, ਸਾਬਕਾ ਡਿਡਰੈਕਟਰ ਸੁਖਦੇਵ ਸਿੰਘ ਸੁਧਾਰ, ਪਾਲ ਸਿੰਘ ਸਾਬਕਾ ਸਰਪੰਚ ਗੋਰੇਨੰਗਲ, ਸਾਬਕਾ ਸਰਪੰਚ ਦੀਦਾਰ ਸਿੰਘ ਨਾਨੋਕੇ, ਸਾਬਕਾ ਸਰਪੰਚ ਸੁਖਵੰਤ ਸਿੰਘ ਸਮੇਤ ਦਰਜਨਾਂ ਪੰਚ ਸਰਪੰਚ ਆਦਿ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply