ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨ, ਬਿਹਾਰੀ ਲਾਲ ਸੱਦੀ ਸਰਪ੍ਰਸਤ ਬਣੇ
ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਅੱਜ ਚੋਣ ਮੀਟਿੰਗ ਹੋਈ।ਜਿਸ ਵਿੱਚ ਸਾਰੇ ਮੈਂਬਰਾਂ
ਦੀ ਸਰਬਸੰਮਤੀ ਨਾਲ ਇੱਕ ਸਾਲ ਲਈ ਇਹ ਚੋਣ ਪ੍ਰਕਿਰਿਆ ਨੇਪਰੇ ਚਾੜੀ ਗਈ।ਬਿਹਾਰੀ ਲਾਲ ਸੱਦੀ ਸਭਾ ਦੇ ਸਰਪ੍ਰਸਤ ਅਤੇ ਐਡਵੋਕੇਟ ਨਰਿੰਦਰ ਸ਼ਰਮਾ ਸਰਬਸੰਮਤੀ ਨਾਲ਼ ਸਭਾ ਦੇ ਪ੍ਰਧਾਨ ਚੁਣੇ ਗਏ।ਇਸ ਤੋਂ ਇਲਾਵਾ ਮੇਘ ਸਿੰਘ ਜਵੰਦਾ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਦੀਪ ਦਿਲਬਰ, ਸਕੱਤਰ ਸੰਦੀਪ ਸਮਰਾਲਾ, ਖਜਾਨਚੀ ਮਾ. ਪੁਖਰਾਜ ਸਿੰਘ ਘੁਲਾਲ, ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ, ਮੀਤ ਪ੍ਰਧਾਨ ਗੁਰਭਗਤ ਸਿੰਘ ਗਿੱਲ, ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਚੁਣੇ ਗਏ। ਇਸ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਪ੍ਰੋ. ਬਲਦੀਪ, ਪ੍ਰੇਮ ਸਾਗਰ ਸ਼ਰਮਾ, ਰਾਮ ਰਤਨ, ਸਿਮਰਜੀਤ ਸਿੰਘ ਕੰਗ, ਦਰਸ਼ਨ ਸਿੰਘ ਕੰਗ, ਨਿਰਭੈ ਸਿੰਘ ਸਿੱਧੂ, ਨੇਤਰ ਸਿੰਘ ਮੁਤੋਂ , ਸੰਤੋਖ ਸਿੰਘ ਕੋਟਾਲਾ, ਲੀਲ ਦਿਆਲਪੁਰੀ, ਲਖਵਿੰਦਰਪਾਲ ਸਿੰਘ ਖਾਲਸਾ, ਜਸਵੀਰ ਸਮਰਾਲਾ, ਸੰਜੀਵ ਕਲਿਆਣ, ਅਮਨਦੀਪ ਕੌਂਸਲ, ਜਗਰੂਪ ਸਿੰਘ ਬਹਿਲੋਲਪੁਰ, ਰਾਮਦਾਸ ਬੰਗੜ, ਗਗਨਦੀਪ ਸ਼ਰਮਾ ਕਾਰਜਕਾਰਨੀ ਦੇ ਸਰਗਰਮ ਮੈਂਬਰ ਹੋਣਗੇ।ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਕਿ ਸਭਾ ਵੱਲੋਂ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀ ਸਾਹਿਤ ਤੋਂ ਇਲਾਵਾ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਵਚਨਬੱਧ ਰਹਿਣਗੇ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media