Monday, September 21, 2026

ਸਬ-ਇੰਸਪੈਕਟਰ ਰਮਿੰਦਰਪਾਲ ਸਿੰਘ ਨੂੰ ਲਾਇਆ ਇੰਸਪੈਕਟਰ ਦੀ ਤਰੱਕੀ ਦਾ ਸਟਾਰ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) –  ਸਥਾਨਕ ਥਾਣਾ ਬੀ-ਡਵੀਜਨ ਵਿਖੇ ਤਾਇਨਾਤ ਸਬ ਇੰਸਪੈਕਟਰ ਰਮਿੰਦਰਪਾਲ ਸਿੰਘ ਤਰੱਕੀ PUNJ2001201908ਮਿਲਣ `ਤੇ ਇੰਸਪੈਕਟਰ  ਬਣ ਗਏ ਹਨ।ਉਨਾਂ ਨੂੰ ਸਟਾਰ ਲਗਾਉਣ ਦੀ ਰਸਮ ਪੁਲਿਸ ਕਮਿਸ਼ਨਰ ਐਸ.ਐਸ ਸ੍ਰੀਵਾਸਤਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਸੀ.ਪੀ ਇਸਵੈਸਟੀਗੇਸ਼ਨ ਜਗਮੋਹਨ ਸਿੰਘ (ਪੀ.ਪੀ.ਐਸ) ਨੇ ਅਦਾ ਕੀਤੀ।ਇਸ ਸਮੇਂ ਏ.ਸੀ.ਪੀ ਈਸਟ ਜਸਪ੍ਰੀਤ ਸਿੰਘ (ਪੀ.ਪੀ.ਐਸ) ਤੇ ਥਾਣਾ ਬੀ ਡਵੀਜਨ ਦੇ ਐਸ.ਐਚ.ਓ ਇੰਸਪੈਕਟਰ ਸੁਖਬੀਰ ਸਿੰਘ, ਮੁੱਖ ਮੁਨਸ਼ੀ ਧਰਮਪਾਲ, ਏ.ਐਸ.ਆਈ ਦਲਜੀਤ ਸਿੰਘ, ਏ.ਐਸ.ਆਈ ਪਰਮਿੰਦਰ ਸਿੰਘ, ਐਸ.ਆਈ ਕੰਵਲਜੀਤ ਸਿੰਘ, ਸਬ-ਇੰਸਪੈਕਟਰ ਮੈਡਮ ਮਨਦੀਪ ਕੌਰ ਅਤੇ ਪੁਲਿਸ ਚੋਂਕੀ ਨਿਊ ਸ਼ਹੀਦ ਊਧਮ ਸਿੰਘ ਦੇ ਇੰਚਾਰਜ ਸਬ ਇੰਸਪੈਕਟਰ ਭੁਪਿੰਦਰ ਸਿੰਘ, ਮੁੱਖ ਮੁਨਸ਼ੀ ਐਸ.ਸੀ ਸਰਬਜੀਤ ਸਿੰਘ ਆਦਿ ਹਾਜਰ ਸਨ।ਇੰਸਪੈਕਟਰ ਬਣੇ ਰਮਿੰਦਰਪਾਲ ਸਿੰਘ ਨੇ ਡੀ.ਸੀ.ਪੀ. ਜਗਮੋਹਨ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦਾ ਧੰਨਵਾਦ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply