ਪਠਾਨਕੋਟ, 18 ਜਨਵਰੀ (ਪੰਜਾਬ ਪੋਸਟ ਬਿਊਰੋ) – ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਪਠਾਨਕੋਟ ਵਲੋਂ ਸਾਰੇ ਰੱਖਿਆ ਪੈਨਸ਼ਨਰਾਂ ਨੂੰ ਅਪੀਲ ਕੀਤੀ ਗਈ
ਹੈ ਕਿ ਜਿਨਾਂ ਨੇ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਵਿਖੇ ਜਮ੍ਹਾ ਨਹੀਂ ਕਰਵਾਈ ਹੈ, ਉਹ ਜਲਦੀ ਤੋਂ ਜਲਦੀ ਆਪਣੇ ਪੈਨ ਕਾਰਡ ਦੀ ਫੋਟੋ ਕਾਪੀ ਜਮ੍ਹਾ ਕਰਵਾਉਣ।ਰੱਖਿਆ ਪੈਨਸ਼ਨ ਸੰਵਿਤਰਣ ਅਧਿਕਾਰੀ ਪਠਾਨਕੋਟ ਦੇ ਰਜਿੰਦਰ ਸਿੰਘ ਨੇ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 31 ਜਨਵਰੀ 2019 ਨੂੰ ਮਿੰਨੀ ਪੈਨਸ਼ਨ ਅਦਾਲਤ ਰੱਖਿਆ ਪੈਨਸ਼ਨ ਸੰਵਿਤਰਣ ਦਫ਼ਤਰ ਰੇਲਵੇ ਸਟੇਸ਼ਨ ਦੇ ਸਾਹਮਣੇ ਪਠਾਨਕੋਟ ਵਿਖੇ ਸਵੇਰੇ 10:00 ਵਜੇ ਤੋਂ ਸ਼ਾਮ 5.30 ਵਜੇ ਤੱਕ ਆਯੋਜਿਤ ਕੀਤੀ ਜਾਵੇਗੀ।ਰੱਖਿਆ ਪੈਨਸ਼ਨਰ/ ਰੱਖਿਆ ਫੈਮਲੀ ਪੈਨਸ਼ਨਰ ਉਕਤ ਦਫ਼ਤਰ ਤੋਂ ਬਿਨੈ ਪੱਤਰ ਪ੍ਰਾਪਤ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media