Friday, July 24, 2026

ਮੇਅਰ ਰਿੰਟੂ ਤੇ ਵਿਧਾਇਕ ਡਾ. ਵੇਰਕਾ ਨੇ ਕੋਟ ਖਾਲਸਾ `ਚ ਵਿਕਾਸ ਕੰਮਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 22 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਮ ਸੱਗੂ)- ਮੇਅਰ ਕਰਮਜੀਤ ਸਿੰਘ ਰਿੰਟੂ ਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਮਿਲ ਕੇ ਵਾਰਡ ਨੰ. PUNJ220120190875 ਦੇ ਇਲਾਕੇ ਕੋਟ ਖਾਲਸਾ ਵਿਖੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ।ਇਸ ਸਮੇਂ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਨਗਰ ਨਿਗਮ ਵਾਰਡਾਂ ਦੇ ਕੌਂਸਲਰ ਸੁਖਦੇਵ ਸਿੰਘ ਚਾਹਲ, ਵਨੀਤ ਗੁਲਾਟੀ, ਸੁਰਜੀਤ ਸਿੰਘ ਗਿੱਲ, ਰਛਪਾਲ ਸਿੰਘ ਲਾਟੀ, ਹੀਰਾ ਲਾਲ, ਸੰਦੀਪ ਗੁਲਾਟੀ, ਬਿੱਟੂ ਅਤੇ ਕਾਫੀ ਗਿਣਤੀ ਵਿਚ ਇਲਾਕਾ ਨਿਵਾਸੀ ਵੀ ਮੌਜੂਦ ਸਨ।ਮੇਅਰ ਰਿੰਟੂ ਨੇ ਆਪਣੇ ਸੰਬੋਧਨ `ਚ ਕੀਤਾ ਕਿ ਕੈਪਟਨ ਸਰਕਾਰ ਵਲੋਂ ਵਿਕਾਸ ਕਾਰਜ਼ ਨੇਪਰੇ ਚਾੜਣ ਲਈ ਫੰਡਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply