ਚੰਡੀਗੜ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਸਾਬਕਾ ਆਈ.ਆਰ.ਐਸ ਅਧਿਕਾਰੀ ਅਤੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਏ.ਕੇ ਸ਼ਰਮਾ ਨੂੰ ਪੰਜਾਬ
ਅਥਲੈਟਿਕ ਐਸੋਸੀਏਸ਼ਨ ਦੀ ਆਮ ਚੋਣ ਮੀਟਿੰਗ ਦੌਰਾਨ ਅਗਲੇ ਚਾਰ ਸਾਲਾਂ ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ।
ਇਸ ਚੋਣ ਵਿਚ ਸ਼ਰਮਾ ਨੇ 10 ਵੋਟਾਂ ਨਾਲ ਸਤਵੀਰ ਸਿੰਘ ਅਟਵਾਲ ਐਸ.ਪੀ ਨੂੰ ਹਰਾਇਆ।ਇਸ ਚੋਣ ਦੌਰਾਨ ਦੋ ਮੌਜੂਦਾ ਵਿਧਾਇਕਾਂ ਸਮੇਤ ਕੁੱਲ 48 ਮੈਂਬਰਾਂ ਨੇ ਚੋਣ ਵਿਚ ਭਾਗ ਲਿਆ।ਫਤਿਹਜੰਗ ਬਾਜਵਾ ਵਿਧਾਇਕ ਅਤੇ ਪ੍ਰਧਾਨ ਅਥਲੈਟਿਕਸ ਐਸੋਸੀਏਸ਼ਨ ਗੁਰਦਾਸਪੁਰ ਨੇ ਏ.ਕੇ ਸ਼ਰਮਾ ਦੀ ਉਮੀਦਵਾਰੀ ਦਾ ਮਤਾ ਪੇਸ਼ ਕੀਤਾ।ਰਵਿੰਦਰ ਚੌਧਰੀ ਨੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਤਰਫੋਂ ਨਿਗਰਾਨ ਵਜੋਂ ਹਿੱਸਾ ਲਿਆ।
ਇਸ ਚੋਣ ਵਿੱਚ ਕੇ.ਪੀ.ਐਸ ਬਰਾੜ ਆਈ.ਆਰ.ਐਸ ਨੂੰ ਐਸੋਸੀਏਸ਼ਨ ਦਾ ਸਕੱਤਰ ਚੁਣਿਆ ਗਿਆ।ਨਵੇਂ ਚੁਣੇ ਪ੍ਰਧਾਨ ਨੇ ਸਮੂਹ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਰਾਜ ਵਿੱਚ ਅਥਲੈਟਿਕਸ ਨੂੰ ਪ੍ਰਫੁੱਲਤ ਕਰਨ ਦੇ ਨਾਲ ਨਾਲ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media