ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਤਹਿਤ ਸਿਲਾਈ ਸੈਂਟਰ ’ਚ
ਮੁਫ਼ਤ ਸਿਲਾਈ ਕਢਾਈ, ਕੁਕਿੰਗ ਕੋਰਸ, ਆਚਾਰ, ਮੁਰੱਬੇ, ਸਰਫ, ਫ਼ਰਨਾਇਲ ਬਨਾਉਣ ਸਬੰਧੀ 18 ਫਰਵਰੀ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ। ਇਨ੍ਹਾਂ ਕੋਰਸਾਂ ਲਈ ਉਮਰ ਦੀ ਕੋਈ ਸੀਮਾ ਨਹੀਂ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਸਬੰਧੀ ਜਾਰੀ ਕੀਤੇ ਆਦੇਸ਼ਾਂ ਮੁਤਾਬਿਕ ਕਾਲਜ ਵਿਖੇ ਉਕਤ ਕੋਰਸ ਦੀਆਂ ਕਲਾਸਾਂ ਫ਼ਰਵਰੀ ਮਹੀਨੇ ਤੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ’ਚ ਕੋਈ ਵੀ ਲੜਕੀ, ਘਰੇਲੂ ਔਰਤ ਸੈਂਟਰ ’ਚ ਦਾਖਲਾ ਲੈ ਕੇ ਅੱਜ ਦੇ ਮਹਿੰਗਾਈ ਦੇ ਦੌਰ ’ਚੋਂ ਹੁਨਰਮੰਦ ਕਿੱਤਾ ਮੁੱਖੀ ਕੋਰਸ ਕਰਕੇ ਆਪਣੀ ਆਮਦਨ ’ਚ ਵਾਧਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਪਹਿਲ ਦੇ ਆਧਾਰ ’ਤੇ ਸੀਟ ਮਿਲੇਗੀ।ਕੋਰਸ ਉਪਰੰਤ ਖ਼ਾਲਸਾ ਕਾਲਜ ਵਲੋਂ ਸਰਟੀਫਿਕੇਟ ਦਿੱਤਾ ਜਾਂਦਾ ਹੈ।ਇਸ ਸਬੰਧੀ ਆਪਣਾ ਨਾਮ ਦਾਖਲ (ਰਜਿਸਟਰ) ਕਰਵਾਉਣ ਲਈ ਕਾਲਜ ਦੇ ਲਾਇਬ੍ਰੇਰੀ ਸਟਾਫ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਕਾਲਜ ਵੱਲੋ ਇਹ ਪ੍ਰੋਗਰਾਮ ਸਮਾਜ ਸੇਵਾ ਦੇ ਨਜ਼ਰੀਏ ਤੋਂ ਸਕਿੱਲ ਡਿਵਲਮੈਂਟ ਪ੍ਰੋਗਰਾਮ ਤਹਿਤ ਕਰਵਾਇਆ ਜਾ ਰਿਹਾ ਹੈ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media