ਅੰਮ੍ਰਿਤਸਰ, 24 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕਾਂ ਦੇ ਕੌਸ਼ਲ ਵਿਕਾਸ ਸਬੰਧੀ ਦੋ
ਦਿਨਾਂ ਕਾਰਜਸ਼ਾਲਾ ਲਗਾਈ ਗਈ।ਡੀ.ਏ.ਵੀ ਸਿੱਖਿਆ ਕੇਂਦਰ ਨਵੀਂ ਦਿੱਲੀ ਦੇ ਨਿਰਦੇਸ਼ਾਂ ਤਹਿਤ ਜੇ.ਪੀ ਸੂਰ ਨਿਰਦੇਸ਼ਕ ਸਕੂਲ-1 ਨਵੀਂ ਦਿੱਲੀ ਦੇ ਮਾਰਗ ਦਰਸ਼ਨ `ਚ ਪੰਜਾਬ ਜੋਨ ਦੇ ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਦੀ ਦੇਖ-ਰੇਖ ਅਤੇ ਪ੍ਰਿੰਸੀਪਲ ਅਜ਼ਨਾ ਗੁਪਤਾ ਦੀ ਪ੍ਰਧਾਨਗੀ ਹੇਠ ਆਯੋਜਿਤ ਕਾਰਜਸ਼ਾਲਾ ਵਿੱਚ ਅੰਮ੍ਰਿਤਸਰ, ਦਸੂਹਾ, ਕਪੂਰਥਲਾ, ਗੁਰਦਾਸਪੁਰ ਅਤੇ ਤਲਵਾੜਾ ਸ਼ਹਿਰ ਦੇ ਸਾਰੇ ਡੀ.ਏ.ਵੀ ਵਿਦਿਆਲਿਆਂ ਦੇ 365 ਦੇ ਕਰੀਬ ਅਧਿਆਪਕਾਂ ਤੇ ਅਧਿਆਪਕਾਵਾਂ ਨੇ ਭਾਗ ਲਿਆ। ਕਾਰਜਸ਼ਾਲਾ ਦੌਰਾਨ ਹਿੰਦੀ, ਪੰਜਾਬੀ, ਅੰਗ੍ਰੇਜੀ ਭਾਸ਼ਾ ਅਤੇ ਈ.ਈ.ਡੀ.ਪੀ ਵਿਸ਼ਿਆਂ ਦੀਆਂ ਕਾਰਸ਼ਾਲਾਵਾਂ ਦੀ ਅਗਵਾਈ ਕਰਨ ਵਾਲੇ ਵਿਾ ਮਾਹਿਰਾਂ ਨੂੰ ਯਾਦਗਾਰੀ ਚਿੰਨ ਵਜੋਂ ਪੌਦੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਜੇ.ਪੀ ਸ਼ੂਰ ਨੇ ਇਸ ਸਮੇਂ ਕਿਹਾ ਕਿ ਡੀ.ਏ.ਵੀ ਵਿਦਿਆਲਾ ਕੁਸ਼ਲਤਾ ਕੇਂਦਰ ਦਾ ਮੁੱਖ ਉਦੇਸ਼ ਸਿੱਖਿਅਨ ਵਰਗ ਨੂੰ ਸਿੱਖਿਆ ਦੀਆਂ ਨਵੀਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਉਣਾ ਹੈ। ਜਦ ਸਭ ਮਿਲ ਕੇ ਵੱਖ-ਵੱਖ ਵਿਸ਼ਿਆਂ `ਤੇ ਚਰਚਾ ਕਰਦੇ ਹਨ ਤਾਂ ਇਸ ਨਾਲ ਉਹਨਾਂ ਦੇ ਸ਼ੰਕੇ ਨਵਿਰਤ ਹੁੰਦੇ ਹਨ ਅਤੇ ਵਿਸ਼ੇ ਵਿੱਚ ਨਿਪੁੰਨਤਾ ਆਉਂਦੀ ਹੈ।
ਖੇਤਰੀ ਅਧਿਕਾਰੀ ਡਾ. ਨੀਮਲ ਕਾਮਰਾ ਨੇ ਕਿਹਾ ਕਿ ਅਧਿਆਪਕਾ ਦਾ ਆਪਣੇ ਵਿਸ਼ੇ ਵਿੱਚ ਨਿਪੁੰਨ ਅਤੇ ਆਤਮ ਵਿਸ਼ਵਾਸ਼ੀ ਹੋਣਾ ਵਿਦਿਆਰਥੀਆਂ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ।ਪ੍ਰਬੰਧਕ ਡਾ. ਰਾਜੇਸ਼ ਕੁਮਾਰ ਸਿੱਖਿਅਕ ਵਰਗ ਨੂੰ ਨਿਰੰਤਰ ਆਪਣੇ ਸਿਖਿਅਕ ਕੌਸ਼ਲ ਵਿੱਚ ਨਵੀਨਤਾ ਤੇ ਸਕਾਰਾਤਮਕ ਪ੍ਰੀਵਰਤਨ ਲਿਆਉਂਦੇ ਰਹਿਣਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਸਿੱਖਿਅਕ ਵਰਗ ਨੂੰ ਵੱਧ ਤੋਂ ਵੱਧ ਗਿਆਨ ਹਾਸਲ ਕਰਨ ਲਈ ਸਿਖਿਅਤ ਕੀਤਾ ਜਾਣਾ ਚਾਹੀਦਾ ਹੈ।ਪਾਠ ਸਮੱਗਰੀ ਨੂੰ ਸਰਲ ਬਣਾਉਣ ਲਈ ਨਵੀਆਂ ਤਕਨੀਕਾਂ ਤੋਂ ਜਾਣੂ ਹੋਣਾ ਟੀਚਰਾਂ ਲਈ ਜਰੂਰੀ ਹੈ।ਸਲਾਨਾ ਪ੍ਰੀਖਿਆਵਾਂ `ਚ ਬਿਨਾਂ ਕਿਸੇ ਤਨਾਅ ਦੇ ਵਧੀਆ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਲਈ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਹੈ।
ਅੰਗ੍ਰੇਜ਼ੀ ਵਿਸ਼ੇ ਲਈ ਅਰਾਧਨਾ ਸਿੰਘ, ਸ੍ਰੀਮਤੀ ਕੀਰਤੀ, ਸ੍ਰੀਮਤੀ ਹੁਮਾ ਸੰਧੂ, ਸ਼੍ਰੀਮਤੀ ਸ਼ੈਲੀ ਦੱਤਾ, ਰੰਜਨਾ ਬੇਦੀ, ਮਨੀ ਮਰਵਾਹਾ, ਸੋਨੀਆ ਮਹਿਤਾ, ਸਹਜ ਗੁਲਾਟੀ ਹਿੰਦੀ ਵਿਸ਼ੇ ਲਈ ਸ੍ਰੀਮਤੀ ਨੀਰੂ ਮਹਿਤਾ, ਸੀਮਾ ਗਰੋਵਰ, ਮਮਤਾ ਬੇਦੀ, ਮੀਨਾਕਸ਼ੀ ਸ਼ਰਮਾ, ਸੋਨੀਆ ਸ਼ਰਮਾ, ਸਾਰਿਕਾ ਅਰੋੜਾ, ਪੰਜਾਬੀ ਲਈ ਸ੍ਰੀਮਤੀ ਪਰਮਿੰਦਰ ਹੁੰਦਲ, ਮਨਜੀਤ ਕੌਰ, ਰਵਿੰਦਰ ਕੌਰ, ਵਰਿੰਦਰ ਕੌਰ, ਰਜਵੰਤ ਕੌਰ, ਰਣਬੀਰ ਕੌਰ, ਚੰਦਨ ਬਹਿਲ, ਅਮਨਦੀਪ ਕੌਰ, ਈ.ਈ.ਡੀ.ਪੀ ਲਈ ਸ੍ਰੀਮਤੀ ਨੇਹਾ ਸ਼ਰਮਾ, ਛਵੀ ਤਨੇਜਾ, ਸ਼ੈਲੀ ਅਰੋੜਾ, ਪੂਨਮ ਅਰੌੜਾ, ਰੰਜੀਤਾ ਬੇਦੀ ਤੇ ਆਦਿਤੀ ਸ਼ਰਮਾ ਵਿਸ਼ਾ ਮਾਹਿਰਾਂ ਨੇ ਟੀਚਰਾਂ ਦਾ ਮਾਰਗ ਦਰਸ਼ਨ ਕੀਤਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media