ਨਵਨਿਯੁੱਕਤ ਜਿਲਾ ਪ੍ਰਧਾਨ ਡਾ. ਮਨੋਜ ਬਾਂਸਲ ਦਾ ਵਿਸ਼ੇਸ਼ ਸਨਮਾਨ
ਭੀਖੀ, 24 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਜਿਲਾ ਕਾਂਗਰਸ ਕਮੇਟੀ ਦੇ ਨਵਨਿਯੁੱਕਤ ਪ੍ਰਧਾਨ ਡਾ. ਮਨੋਜ ਬਾਂਸਲ ਦਾ ਸਨਮਾਨ ਕਰਨ ਲਈ ਇੱਕ
ਸਮਾਗਮ ਸਥਾਨਕ ਸ਼ਿਵ ਮੰਦਰ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਨੋਜ ਬਾਲਾ ਬਾਂਸਲ ਦਾ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਸਿੰਗਲਾ, ਸਮੂਹ ਕੌਂਸਲਰਾਂ ਤੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਨਵੀਆ ਚੁਣੀਆਂ ਪੰਚਾਇਤਾਂ ਵਲੋਂ ਵਲੋਂ ਵਿਸੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਡਾ. ਬਾਂਸਲ ਨੇ ਕਿਹਾ ਕਿ ਪਾਰਟੀ ਨੇ ਜੋ ਉਨ੍ਹਾ ਨੂੰ ਜਿੰਮੇਵਾਰੀ ਸੋਂਪੀ ਹੈ ਉਹ ਉਸ `ਤੇ ਖਰੇ ਉਤਰਨਗੇ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ।ਉਨ੍ਹਾਂ ਕਾਂਗਰਸ ਪ੍ਰਧਾਨ ਪ੍ਰਧਾਨ ਰਾਹੁਲ ਗਾਂਧੀ ਵਲੋਂ ਪਿਅੰਕਾ ਗਾਂਧੀ ਵਾਡਰਾ ਨੂੰ ਆਲ ਇੰਡੀਆ ਕਾਂਗਰਸ ਦਾ ਜਰਨਲ ਸਕੱਤਰ ਬਣਾ ਕੇ ਯੂ.ਪੀ ਦੀ ਜਿੰਮੇਵਾਰੀ ਸੋਂਪਣ ਦੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆ ਕਿਹਾ ਕਿ ਪਿਅੰਕਾਂ ਗਾਂਧੀ ਦੇ ਸਰਗਰਮ ਸਿਆਸਤ ਵਿੱਚ ਆਉਣ ਨਾਲ ਕਾਂਗਰਸ ਪਾਰਟੀ ਦੇਸ਼ ਅੰਦਰ ਹੋਰ ਮਜਬੂਤ ਹੋਵੇਗੀ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।ਉਨ੍ਹਾਂ ਆਪਣੀ ਨਿਯੁੱਕਤੀ `ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਆਸ਼ਾ ਕੁਮਾਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਵਰਕਰ ਨੂੰ ਨਾਲ ਲੈ ਕੇ ਚੱਲਣਗੇ ਅਤੇ ਜਿਲੇ ਅੰਦਰ ਬੂਥ ਪੱਧਰ ਤੱਕ ਪਾਰਟੀ ਨੂੰ ਮਜਬੂਤ ਕੀਤਾ ਜਾਵੇਗਾ।
ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਵਿਨੋਦ ਸਿੰਗਲਾ, ਦੀਪਇੰਦਰ ਸਿੰਘ ਅਕਲੀਆ ਸੂਬਾ ਸਕੱਤਰ ਰਾਹੁਲ ਬ੍ਰਿਗੇਡ ਕਾਂਗਰਸ, ਮੱਖਣ ਹਾਜੀ, ਵਿਪਨ ਲੱਕੀ, ਸਰਪੰਚ ਚਰਨਜੀਤ ਮਾਖਾ, ਸੰਦੀਪ ਮਹਿਤਾ, ਰਾਜਪ੍ਰੀਤ ਸਿੰਘ ਨੰਬਰਦਾਰ, ਜਰਨੈਲ ਸਿੰਘ ਢਿੱਲੋਂ, ਕਿੱਲੂ ਸਿੰਘ ਐਮ.ਸੀ, ਐਡਵੋਕੇਟ ਮਨੌਜ ਰੌਕੀ, ਸ਼ਿਵ ਮੰਦਰ ਕਮੇਟੀ ਦੇ ਸੁਭਾਸ਼ ਮਹਿਤਾ, ਰਜਿੰਦਰ ਰਾਜੀ, ਹਰਮੇਸ਼ ਸਿੰਘ ਮਿੱਤਲ, ਹਨੂੰਮਾਨ ਮੰਦਰ ਕਮੇਟੀ ਦੇ ਰਤਨ ਜ਼ਿੰਦਲ, ਹਰਬੰਸ ਬਾਂਸਲ, ਰਜਿੰਦਰ ਮਿੱਠੂ, ਰਾਮ ਲਾਲ ਭੋਲਾ, ਧਰਮਵੀਰ ਮਿੰਟਾ, ਮੰਗੂ ਠੇਕੇਦਾਰ, ਸ਼ਿਵ ਕੁਮਾਰ ਬਬਲੂ, ਅਵਤਾਰ ਸਿੰਘ ਤਾਰੀ ਖੀਵਾ ਅਤੇ ਰਾਜ ਕੁਮਾਰ ਸਿੰਗਲਾ ਵੀ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media