ਸਮਰਾਲਾ, 24 ਜਨਵਰੀ (ਪੰਜਾਬ ਪੋਸਟ- ਇੰਦਰਜੀਤ ਕੰਗ) – ਇੱਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ
ਨੰਬਰਦਾਰ ਜਗੀਰ ਸਿੰਘ ਨੇ ਆਪਣੇ ਪਿਤਾ ਸੇਵਾ ਸਿੰਘ ਦੀ ਯਾਦ ਵਿੱਚ ਸਕੂਲ ਨੂੰ ਪ੍ਰਾਈਵੇਟ ਸਕੂਲਾਂ ਅਤੇ ਤਕਨੀਕੀ ਸਮੇਂ ਦਾ ਹਾਣੀ ਬਣਾਉਣ ਲਈ 40 ਇੰਚ ਐਲ. ਈ. ਡੀ. ਦਾਨ ਵਜੋਂ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਇੰਚਾਰਜ ਸੰਜੀਵ ਕੁਮਾਰ ਸਟੇਟ ਐਵਾਰਡੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੀ ਤਰਜ਼ `ਤੇ ਤਕਨੀਕੀ ਸਿੱਖਿਆ ਦੇਣ ਲਈ ਸਮਾਰਟ ਕਲਾਸ ਰੂਮ ਵਿੱਚ ਖੇਡ-ਖੇਡ `ਚ ਪੜ੍ਹਨਾ ਸਿਖਾਇਆ ਜਾਵੇਗਾ, ਜਿਸ ਲਈ ਇਹ ਐਲ.ਈ.ਡੀ ਦੀ ਸਹੂਲਤ ਬਹੁਤ ਕਾਰਗਾਰ ਸਿੱਧ ਹੋਵੇਗੀ।ਉਨ੍ਹਾਂ ਐਲ.ਈ.ਡੀ ਦੇਣ ਲਈ ਦਾਨੀ ਸੱਜਣ ਨੰਬਰਦਾਰ ਜਗੀਰ ਸਿੰਘ ਅਤੇ ਪਿੰਡ ਦੇ ਆਏ ਪਤਵੰਤੇ ਸੱਜਣਾ ਦਾ ਸਕੂਲ ਵਲੋਂ ਧੰਨਵਾਦ ਕੀਤਾ।
ਇਸ ਮੌਕੇ ਮੈਡਮ ਪਰਮਿੰਦਰ ਕੌਰ, ਮੈਡਮ ਲਖਵੀਰ ਕੌਰ, ਸਰਪੰਚ ਜਸਵਿੰਦਰ ਕੌਰ, ਪੰਚ ਜਸਵਿੰਦਰ ਕੌਰ, ਰਛਪਾਲ ਕੌਰ, ਮਲਕੀਤ ਸਿੰਘ, ਚਰਨਜੀਤ ਸਿੰਘ, ਕਸ਼ਮੀਰਾ ਸਿੰਘ, ਸਰਬਜੀਤ ਸਿੰਘ ਕੈਨੇਡਾ, ਮਾਸਟਰ ਰੁਲਦਾ ਸਿੰਘ, ਜੱਸਾ ਪੰਚ ਹਾਜ਼ਰ ਸਨ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media