
ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ)- ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ, ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਨੂੰ ਬੇਹਤਰ ਬਨਾਉਣ ਵਾਸਤੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ।ਇਸ ਸਫਾਈ ਅਭਿਆਨ ਵਿੱਚ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਸਿਕੰਦਰੀ ਗੇਟ, ਗਲਿਆਰਾ, ਮਲਕਾ ਬੁੱਤ ਚੋਂਕ ਤੋਂ ਸ਼ੇਰਾਂ ਵਾਲਾ ਗੇਟ ਅਤੇ ਜਲ੍ਹਿਆਂਵਾਲਾ ਬਾਗ ਤੋਂ ਘੀ ਮੰਡੀ ਚੋਂਕ ਦਾ ਇਲਾਕਾ ਸ਼ਾਮਲ ਹੈ। ਸਫਾਈ ਨੂੰ ਪਹਿਲਾਂ ਤੋਂ ਹੋਰ ਬੇਹਤਰ ਬਨਾਉਣ ਵਾਸਤੇ ਨਗਰ ਨਿਗਮ ਵੱਲੋਂ 4 ਨਵੀਆਂ ਟ੍ਰੈਕਟਰ-ਟ੍ਰਾਲੀਆਂ, 10 ਰਿਕਸ਼ੇ, 2 ਆਟੋ ਰਿਕਸ਼ਾ, 5 ਹੈਂਡ ਕਾਰਟ, 18 ਨਵੇਂ ਡਸਟਬੀਨ ਅਤੇ 30 ਸਫਾਈ ਕਰਮਚਾਰੀਆਂ ਨੂੰ ਲਗਾਇਆ ਗਿਆ ਹੈ। ਇਸ ਸਾਰੀ ਮਸ਼ੀਨਰੀ ਤੇ ਤਕਰੀਬਨ 7 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਸਫਾਈ ਅਭਿਆਨ ਵਿੱਚ ਸਰਵਸ੍ਰੀ ਪਰਦੀਪ ਕੁਮਾਰ ਸੱਭਰਵਾਲ, ਕਮਿਸ਼ਨਰ ਨਗਰ ਨਿਗਮ, ਜਸਬੀਰ ਸਿੰਘ ਐਡੀਸ਼ਨਲ ਕਮਿਸ਼ਨਰ, ਅਵਤਾਰ ਸਿੰਘ ਟਰੱਕਾਵਾਲੇ ਸੀਨੀਅਰ ਡਿਪਟੀ ਮੇਅਰ, ਸ੍ਰੀ ਅਵਿਨਾਸ਼ ਚੰਦਰ ਜੋਲੀ ਡਿਪਟੀ ਮੇਅਰ, ਸੁਰਿੰਦਰ ਸਿੰਘ ਸੁਲਤਾਨਵਿੰਡ ਕੋਂਸਲਰ, ਸ੍ਰੀਮਤੀ ਇੰਦੂ ਬਾਲਾ ਕੋਂਸਲਰ ਦੇ ਪਤੀ ਸ੍ਰੀ ਲਵਿੰਦਰ ਬੰਟੀ, ਜਰਨੈਲ ਸਿੰਘ ਢੋਟ ਕੋਂਸਲਰ, ਸ੍ਰੀਮਤੀ ਰਮਾ ਮਹਾਜਨ ਕੋਂਸਲਰ, ਸ੍ਰੀਮਤੀ ਹਰਵਿੰਦਰ ਕੋਰ ਕੋਂਸਲਰ ਦੇ ਪਤੀ ਸ੍ਰੀ ਪਰਮਜੀਤ ਸਿੰਘ, ਮਨਮੋਹਨ ਸਿੰਘ ਕੋਂਸਲਰ, ਅਸ਼ੋਕ ਗੁਪਤਾ, ਹੇਮੰਤ ਬਤਰਾ ਐਸ.ਟੀ.ਪੀ., ਡਾ. ਚਰਨਜੀਤ ਸਿੰਘ ਸਿਹਤ ਅਫਸਰ, ਤਿਲਕ ਰਾਜ ਕਾਰਜਕਾਰੀ ਇੰਜੀਨੀਅਰ, ਨਰੇਸ਼ ਕੁਮਾਰ ਐਸ.ਡੀ.ੳ. ਅਤੇ ਸਿਹਤ ਵਿਭਾਗ ਦੇ ਚੀਫ ਸੈਨਟਰੀ ਇੰਸਪੈਕਟਰ ਅਤੇ ਸੈਨਟਰੀ ਇੰਸਪੈਕਟਰ ਹਾਜ਼ਰ ਸਨ।
Punjab Post Daily Online Newspaper & Print Media