Thursday, June 11, 2026

ਦੇਸ ਦੀ ਰਾਖੀ ਕਰਨ ਵਾਲੇ ਦਾ ਆਪਣਾ ਪ੍ਰੀਵਾਰ ਅਸੁਰੱਖਿਅਤ

ਪੁਲਿਸ ਇੰਸਪੈਕਟਰ ਦੀ ਸ਼ਹਿ ਤੇ ਰਾਤੋ-ਰਾਤ ਹੋਇਆ ਝੂਠਾ ਪਰਚਾ

PPN03091409ਰਈਅ/ਤਰਸਿੱਕਾ, 03 ਸਤੰਬਰ (ਬਲਵਿੰਦਰ ਸੰਧੂ, ਕੰਵਵਜੀਤ ਜੋਧਾਨਗਰੀ) – ਬਾਬਾ ਬਕਾਲਾ ਸਾਹਿਬ ਤਹਿਸੀਲ ਅਧੀਨ ਪੈਦੇ ਪਿੰਡ ਕਲੇਰ ਘੁਮਾਣ ਦੇ ਗੁਰਵਿੰਦਰ ਸਿੰਘ ਅਤੇ ਉਸਦੇ ਪਿਤਾ ਸਤਨਾਮ ਸਿੰਘ ਦੇ ਨਾਲ ਹੋ ਰਹੀ ਧੱਕੇਸਾਹੀ ਵਿੱਰੁੱਧ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਅਤੇ ਮੀਤ ਪ੍ਰਧਾਨ ਦਲਬੀਰ ਸਿੰਘ ਬੇਦਾਦਪੁਰ ਨੇ ਪ੍ਰੈਸ ਕਾਨਫਰੈਸ ਰਾਹੀ ਪੱਤਰਕਾਰਾਂ ਸਾਹਮਣੇ ਕਿਸਾਨ ਆਗੂਆਂ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ।ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਵਿੰਦਰ ਸਿੰਘ ਆਰਮੀ ਵਿੱਚ ਸ੍ਰੀ ਨਗਰ ਡਿਊਟੀ ਕਰ ਰਿਹਾ ਹੈ ਅਤੇ ਅਮਨ ਪਸੰਦ ਨੌਜਵਾਨ ਹੈ।ਉਸ ਦੀ ਸ਼ਾਦੀ ਕਰੀਬ ਡੇਢ ਸਾਲ ਪਹਿਲਾ ਜਗਜੀਤ ਕੌਰ ਪੁੱਤਰੀ ਰਘਬੀਰ ਸਿੰਘ ਵਾਸੀ ਪਿੰਡ ਬੁੱਢਾਥੇਹ ਨਾਲ ਹੋਈ ਸੀ ।ਸ਼ਾਦੀ ਦੇ ਕੁੱਝ ਦਿਨ ਬਾਅਦ ਹੀ ਉਸਦਾ ਲੜਕਾ ਆਪਣੀ ਛੁੱਟੀ ਖਤਮ ਹੋਣ ਤੇ ਵਾਪਸ ਸ੍ਰੀ ਨਗਰ ਚਲਾ ਗਿਆ।ਬਾਅਦ ਵਿੱਚ ਜਗਜੀਤ ਕੌਰ ਆਪਣੀ ਮਨਮਰਜੀ ਨਾਲ ਆਪਣੇ ਪੇਕੇ ਚਲੀ ਜਾਂਦੀ ਸੀ ਅਤੇ ਆਪਣੀ ਮਰਜੀ ਨਾਲ ਹੀ ਆਉਦੀ ਸੀ।ਇਸੇ ਦੌਰਾਨ ਉਸਦੇ ਲੜਕੇ ਨੂੰ ਫੌਜ ਵਿੱਚ ਇੱਕ ਅਣਪਛਾਤੇ ਨੰਬਰ ਤੋ ਫੋਨ ਜਾਣ ਲੱਗਾ, ਜਿਸ ਵਿੱਚ ਕੋਈ ਲੜਕਾ ਉਸ ਦੇ ਲੜਕੇ ਨੂੰ ਕਹਿਣ ਲੱਗਾ ਕਿ ਉਸ ਦੀ ਘਰਵਾਲੀ ਨਾਲ ਉਸ (ਲੜਕੇ) ਦੇ ਪਿਛਲੇ ੧੦ ਸਾਲਾ ਤੋ ਨਜਾਇਜ ਸਬੰਧ ਹਨ ਅਤੇ ਹੁਣ ਵੀ ਉਹ ਉਸਦੇੇ ਘਰ ਆਉਂਦਾ ਜਾਂਦਾ ਹਾਂ।ਸਤਨਾਮ ਸਿੰਘ ਨੇ ਕਿਹਾ ਕਿ ਉਸ ਦਾ ਲੜਕਾ ਜਦੋ ਫਿਰ ਛੁੱਟੀ ਕੱਟਣ ਆਇਆ ਤਾਂ ਉਹ ਫੋਨ ਕਰਨ ਵਾਲੇ ਲੜਕੇ ਨੇ ਉਸ ਦੇ ਲੜਕੇ ਨੂੰ ਫੋਨ ‘ਤੇ ਬਹੁਤ ਜਿਆਦਾ ਹਿਰਾਸਮੈਟ ਦਿੱਤੀ ਅਤੇ ਕਹਿੰਦਾ ਰਿਹਾ ਕਿ ਉਸਦੀ ਘਰਵਾਲੀ ਬਾਰੇ ਜੋ ਵੀ ਦੱਸ ਰਿਹਾ ਹੈ, ਉਸਦੇ ਸਬੂਤ ਉਸ ਪਾਸ ਹਨ।

ਸਤਨਾਮ ਸਿੰਘ ਨੇ ਕਿਹਾ ਕਿ ਅਜਿਹੀਆਂ ਕਾਲਾਂ ਤੋਂ ਦੁਖੀ ਹੋ ਕੇ ਉਸ ਨੇ ਅਣਪਛਾਤੇ ਨੰਬਰਾਂ ਸਮੇਤ ਦਰਖਾਸਤ ਪਹਿਲਾ ਤਾਂ ਥਾਣਾ ਖਿਲਚੀਆਂ ਵਿਖੇ ਦਿੱਤੀ ਅਤੇ ਬਾਅਦ ਵਿੱਚ ਡੀ.ਐਸ.ਪੀ. ਦਫਤਰ ਵਿਖੇ ਵੀ ਦਿੱਤੀ। ਪਰ ਪੁਲਿਸ ਨੇ ਹੱਥ ਖੜੇ ਕਰ ਦਿੱਤੇ ਅਤੇ ਕਹਿਣ ਲੱਗੇ ਕੇ ਇਹ ਨੰਬਰ ਟਰੇਸ਼ ਨਹੀ ਹੋ ਰਹੇ ਅਤੇ ਜਦੋ ਜਗਜੀਤ ਕੌਰ (ਨੂਹ) ਨੂੰ ਉਨਾਂ ਨੇ ਉਸ ਲੜਕੇ ਬਾਰੇ ਪੁੱਛਿਆ ਤਾਂ ਜਗਜੀਤ ਕੌਰ ਨੇ ਕਿਹਾ ਕਿ ਮੈਨੂੰ ਕੁੱਝ ਪਤਾ ਨਹੀ ।ਉਸ ਦੇੇ ਲੜਕੇ ਨੇ ਜਦ ਕਿਹਾ ਕਿ ਤੂੰ ਆਪਣੇ ਸਾਈਨਾਂ ਨਾਲ ਡੁਪਲੀਕੇਟ ਸਿਮ ਕਢਵਾ ਦੇ ਅਸੀਂ ਉਸ ਲੜਕੇ ਦਾ ਪਤਾ ਲਗਾਉਣਾ ਚਾਹੁੰਦੇ ਹਾਂ ਤਾਂ ਲੜਕੀ ਨੇ ਕੋਈ ਨਿਆ ਨਹੀ ਦਿੱਤਾ ਅਤੇ ਲੜਕੀ ਆਪਣੀ ਭਰਜਾਈ ਜੋਤੀ ਨਾਲ ਆਪਣੇ ਪੇਕੇ ਚਲੀ ਗਈ।
ਇਸ ਤੋ ਬਾਅਦ ਉਸ ਦਾ ਕੁੜਮ ਪ੍ਰੀਵਾਰ ਉਸ ਲੜਕੇ ਦੇ ਘਰ ਗਏ ਅਤੇ ਝਗੜਾ ਕੀਤਾ ਜੋ ਉਸ ਦੇ ਲੜਕੇ ਨੂੰ ਫੋਨ ‘ਤੇ ਪ੍ਰੇਸ਼ਾਨ ਕਰਦਾ ਸੀ ਅਤੇ ਉਸ ਦੇ ਜਗਜੀਤ ਕੌਰ ਨਾਲ ਨਜਾਇਜ ਸਬੰਧ ਵੀ ਸਨ, ਇਸ ਤੋ ਇਹ ਪਤਾ ਚੱਲ ਗਿਆ ਕਿ ਉਹ ਲੜਕਾ ਗੁਰਮੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਬੱਲ ਸਰਾਂ ਅੰਮ੍ਰਿਤਸਰ ਸੀ।ਜਿਸ ਦੇ ਅੱਜ ਤੱਕ ਵੀ ਜਗਜੀਤ ਕੌਰ ਨਾਲ ਨਜਾਇਜ ਸਬੰਧ ਹਨ।ਇਸ ਸਾਰੇ ਕੇਸ ਦੀ ਇਨਕੁਆਰੀ ਅਮਨਦੀਪ ਕੌਰ ਡੀ.ਐਸ.ਪੀ. ਬਾਬਾ ਬਕਾਲਾ ਸਾਹਿਬ ਪਾਸ ਚੱਲ ਰਹੀ ਸੀ ਅਤੇ ਉੈਥੇ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਾਹਮਣੇ ਮੋਹਤਬਰਾਂ ਦੇ ਇਹ ਸਿੱਧ ਹੋ ਗਿਆ ਕਿ ਜਗਜੀਤ ਕੌਰ ਦੇ ਨਜਾਇਜ ਸਬੰਧ ਹਨ ਅਤੇ ਇਹ ਕਿਸੇ ਸਾਜਿਸ਼ ਤਹਿਤ ਉਸ ਦੇ ਲੜਕੇ ਨੂੰ ਖਤਮ ਕਰਕੇ ਉਸਦੇ ਪੈਸਿਆਂ ਤੇ ਐਸ਼ ਕਰਨਾ ਚਾਹੁੰਦੇ ਹਨ ਅਤੇ ਜਗਜੀਤ ਕੌਰ ਨਾਮੀ ਲੜਕੀ ਉਸ ਦੇ ਲੜਕੇ ਨੂੰ ਧੋਖਾ ਦੇ ਰਹੀ ਹੈ।
ਪਰ ਹੁਣ ਜਗਜੀਤ ਕੌਰ ਅਤੇ ਉਸਦੇ ਪ੍ਰੀਵਾਰ ਨੇ ਆਪਣੇ ਮਾਸੜ ਅਰਜਨ ਸਿੰਘ (8427855911) ਅਤੇ ਉਸ ਦਾ ਲੜਕਾ ਸੱਤਾ ਜੋ ਕਿ ਦੋਵੇ ਪਿਓ ਪੁੱਤਰ ਪੁਲਿਸ ਵਿੱਚ ਹਨ ਅਤੇ ਸਿਆਸੀ ਪਹੁੰਚ ਰੱਖਦੇ ਹਨ ਨੇ ਮਿਲੀਭੁੱਗਤ ਕਰਕੇ ਨਜਾਇਜ ਤੌਰ ਤੇ ਥਾਣਾ ਖਿਲਚੀਆਂ ਵਿਖੇ ਉਨਾਂ ਦੇ ਖਿਲਾਫ ਨਜਾਇਜ਼ ਪਰਚਾ ਦਰਜ ਕਰਵਾ ਦਿੱਤਾ ਜੋ ਕਿ ਸਰਾਸਰ ਧੱਕੇਸਾਹੀ ਹੈ, ਕਿਉਂਕਿ ਐਸ.ਐਸ.ਪੀ. ਸਾਹਿਬ ਵੱਲੋ ਬਿਨਾਂ ਕਿਸੇ ਦਾ ਪੱਖ ਸੁਣੇ ਪਰਚਾ ਦਰਜ ਕਰ ਦਿੱਤਾ ਗਿਆ ਹੈ।ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਜੇਕਰ ਪੁਲਿਸ ਪ੍ਰਸਾਸ਼ਨ ਵੱਲੋ ਆਮ ਲੋਕਾਂ ਨਾਲ ਅਜਿਹੀਆਂ ਧੱਕੇਸਾਹੀਆਂ ਹੁੰਦੀਆਂ ਰਹੀਆਂ ਤਾਂ ਆਉਣ ਵਾਲੇ ਸਮੇ ਵਿੱਚ ਜਲਦ ਹੀ ਥਾਣਾ ਖਿਲਚੀਆਂ ਦਾ ਘਿਰਾਓ ਕਰਕੇ ਪੁਲਿਸ ਦੇ ਅਜਿਹੇ ਮਨਮਾਨੀ ਵਾਲੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ, ਜਿਸਦੀ ਜਿੰਮੇਵਾਰੀ ਪੁਲਿਸ ਪ੍ਰਸਾਸ਼ਨ ਅਤੇ ਸਿਵਲ ਪ੍ਰਸਾਸ਼ਨ ਦੀ ਹੋਵੇਗੀ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply