Wednesday, September 9, 2026

ਸੁੱਚਾ ਸਿੰਘ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਬਣਨ ‘ਤੇ ਹਲਕਾ ਬਾਬਾ ਬਕਾਲਾ ਸਾਹਿਬ ਵੱਲੋ ਨਿੱਘਾ ਸਵਾਗਤ

PPN03091410ਰਈਆ, 3 ਸਤੰਬਰ (ਬਲਵਿੰਦਰ ਸੰਧੂ) – ਅੱਜ ‘ਆਪ’ ਪਾਰਟੀ ਦੇ ਪੰਜਾਬ ਪ੍ਰਧਾਨ ਚੁਣੇ ਗਏ ਸz: ਸੁੱਚਾ ਸਿੰਘ ਛੋਟੇਪੁਰ, ਬਲਜਿੰਦਰ ਸਿੰਘ ਸਾਬਕਾ , ਜਿਲ੍ਹਾ ਪ੍ਰੀਸ਼ਦ ਮੈਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਲੰਟੀਅਰ ਅਤੇ ਵਰਕਰਾਂ ਨੂੰ ਮਿਲੇ, ਜਿੱਥੇ ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ, ਰਵਿੰਦਰ ਸਿੰਘ ਭੱਟੀ, ਬਲਜਿੰਦਰ ਸਿੰਘ ਸੇਰੋ, ਕੰਵਲਜੀਤ ਸਿੰਘ ਜਲਾਲਾਬਾਦ ,ਬਲਰਾਜ ਸਿੰਘ ਖੋਜਕੀਪੁਰ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਮੂਹ ਵਲੰਟੀਅਰਾਂ ਅਤੇ ਵਰਕਰਾਂ ਵੱਲੋ ਉਹਨਾਂ ਨੂੰ ਪਾਰਟੀ ਪ੍ਰਧਾਨ ਬਣਨ ਤੇ ਵਧਾਈ ਦਿੱੱਤੀ ਗਈ ਅਤੇ ਕੰਗ ਵੱਲੋ ਸz: ਸੁੱਚਾ ਸਿੰਘ ਛੋਟੇਪੁਰ ਨੂੰ ਸਿਰੋਪਾ ਭੇਟ ਕੀਤਾ ਗਿਆ ।ਸz: ਸੁੱਚਾ ਸਿੰਘ ਛੋਟੇਪੁਰ ਨੇ ਇਸ ਮੌਕੇ ਦੱਸਿਆ ਕਿ ਉਹ ਹਰ ਵਲੰਟੀਅਰ ਅਤੇ ਵਰਕਰ ਨੂੰ ਪਾਰਟੀ ਵਿੱਚ ਬਣਦਾ ਸਨਮਾਨ ਦੇਣਗੇ ਅਤੇ ਜੋ 2017 ਦੀ ਸਰਕਾਰ ਬਣੇਗੀ ਉਹ ਆਮ ਆਦਮੀ ਪਾਰਟੀ ਦੀ ਹੋਵੇਗੀ ।ਇਸ ਸਰਕਾਰ ਵਿੱਚ ਹਰ ਵਰਗ ਦੇ ਲੋਕਾਂ ਦੀ ਹਿੱਸੇਦਾਰੀ ਹੋਵੇਗੀ । ਆਉਣ ਵਾਲੇ ਸਮੇ ਵਿੱਚ ਪਾਰਟੀ ਦੀ ਰੂਪ ਰੇਖਾ ਵਧੀਆ ਢੰਗ ਨਾਲ ਤਿਆਰ ਕੀਤੀ ਜਾਵੇਗੀ ਅਤੇ ਨਾਲ ਹੀ ਲੁਟੇਰੇ ਪ੍ਰਬੰਧਾ ਵਿਰੁੱਧ ਸੰਘਰਸ਼ ਵੀ ਵਿੱਢਿਆ ਜਾਵੇਗਾ। ਇਸ ਮੌਕੇ ਸਤਨਾਮ ਸਿੰਘ ਸੇਰੋ, ਹਰਜੀਤ ਸਿੰਘ , ਬਾਊ , ਪਵਨਾ ਪੱਡੇ, ਰਾਜੂ, ਸੇਰਾ ਕਾਲੇਕੇ, ਬਾਜ ਬੁੱਟਰ, ਬਲਜੀਤ ਸਿੰਘ ਸਾਨ, ਬਲਦੇਵ ਸਿੰਘ ਪੰਨੂੰ, ਸਤਨਾਮ ਸਿੰਘ ਗਗੜੇਵਾਲ, ਜੈਪਾਲ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ …

Leave a Reply