Thursday, April 30, 2026

`ਤੰਬਾਕੂ ਨੂੰ ਨਾਹ, ਜੀਵਨ ਨੂੰ ਹਾਂ` ਕਹੋ – ਏ.ਡੀ.ਸੀ ਕੁਲਵੰਤ ਸਿੰਘ

ਪਠਾਨਕੋਟ, 26 ਜਨਵਰੀ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਜਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਮਾਨਯੋਗ ਵਧੀਕ ਡਿਪਟੀ PUNJ2601201918ਕਮਿਸ਼ਨਰ ਪਠਾਨਕੋਟ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਤੰਬਾਕੂ ਕੰਟਰੋਲ ਪ੍ਰੋਗਰਾਮ ਸੰਬਧੀ ਜਿਲਾ੍ਹ ਪੱਧਰੀ ਵਰਕਸ਼ਾਪ ਲੱਗੀ ਤੇ ਟੇਨਿੰਗ ਹੋਈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ/ਨੁਮਾਇੰਦਆਂ, ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਪ੍ਰੈਜੀਡੈਂਟ ਹੋਟਲ ਐਸੋਸੀਏਸ਼ਨ ਪਠਾਨਕੋਟ, ਪ੍ਰੈਜੀਡੈਂਟ ਪਾਨ ਅਤੇ ਤੰਬਾਕੂ ਥੋਕ ਤੇ ਪ੍ਰਚੂਨ ਵਿਕਰੇਤਾਵਾਂ ਨੇ ਭਾਗ ਲਿਆ।
     ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਜਿਲਾ੍ਹ ਸਿਹਤ ਅਫਸਰ ਡਾ. ਤਰਸੇਮ ਸਿੰਘ  ਨੇ ਕਿਹਾ ਕਿ ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਸਿਹਤ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਇਸ ਵਿੱਚ ਅਨੇਕਾਂ ਹੀ ਕਿਸਮ ਦੇ ਖਤਰਨਾਕ ਅਤੇ ਜ਼ਹਿਰੀਲ ਤੱਤ ਹੁੰਦੇ ਹਨ ਜੋ ਕੈਂਸਰ ਦਾ ਮੁੱਖ ਕਾਰਨ ਬਣਦੇ ਹਨ।ਇਸ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਇਲਾਵਾ ਬਲੱਡ ਪ੍ਰੈਸ਼ਰ, ਅਧਰੰਗ, ਗੈਗਰੀਨ ਵਰਗੀਆਂ ਖਤਰਨਾਕ ਬੀਮਾਰੀਆਂ ’ਚ ਵੀ ਵਾਧਾ ਹੋ ਰਿਹਾ ਹੈ।ਉਨਾਂ ਦੱਸਿਆਂ ਕਿ ਤੰਬਾਕੂ ਦੇ ਧੂੰਏ ਵਿੱਚ ਕਾਰਬਨ ਮੋਨੋਆਕਸਾਇਡ, ਅਮੋਨੀਆ, ਨਿਕੋਟੀਨ, ਸਾਇਆਨਾਇਡ, ਟਾਰ ਅਤੇ ਆਰਸੈਨਿਕ ਵਰਗੇ ਜ਼ਹਿਰੀਲੇ ਤੱਤ ਪਾਏ ਜਾਂਦੇ ਜੋ ਸਰੀਰ’ਚ ਜਾ ਕੇ ਖਤਰਨਾਕ ਬਿਮਾਰੀਆਂ ਦਾ ਕਾਰਨ ਬਣਦੇ ਹਨ।ਇਸ ਲਈ ਜੇ ਕੋਈ ਤੰਬਾਕੂ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਦੇ ਲਾਗੇ ਬੈਠਣ ਤੌਂ ਵੀ ਗੁਰਜ਼ ਕਰਨਾ ਚਾਹੀਦਾ ਹੈ, ਕਿੳਂੁਕਿ ਤੰਬਾਕੂ ਜਾਂ ਸਿਗਰਟ’ਚੋਂ ਨਿਕਲਣ ਵਾਲਾ ਧੂੰਆਂ ਤੰਬਾਕੂ ਦਾ ਸੇਵਨ ਨਾ ਕਰਨ ਵਾਲੇ ਮਨੁੱਖ ਲਈ ਵੀ ਖਤਰਨਾਕ ਹੰਦਾ ਹੈ।ਇਸ ਦਾ ਧੂਆਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਵੀ ਹਾਨੀਕਾਰਕ ਹੈ।ਇਸ ਨਾਲ ਨਮੂਨੀਆ, ਸਾਹ ਨਲੀ ਦੀ ਸੋਜ਼, ਫੇਫੜਿਆਂ ਦੇ ਵਿਕਾਸ ਵਿੱਚ ਕਮੀ, ਜਨਮ ਵੇਲੇ ਬੱਚਿਆਂ ਦੇ ਵਜ਼ਨ ਦੀ ਕਮੀ, ਅਚਾਨਕ ਬੱਚੇ ਦੀ ਮੌਤ ਅਤੇ ਕਈ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।ਉਨਾਂ ਅਪੀਲ ਕੀਤੀ ਕਿ ਜੇਕਰ ਕੋਈ ਰਿਸ਼ਤੇਦਾਰ ਜਾਂ ਮਿੱਤਰ ਤੰਬਾਕੂ ਦਾ ਸੇਵਨ ਕਰਦਾ ਹੈ ਤਾਂ ਉਸ ਦੀ ਆਦਤ ਛਡਵਾਉਣ ਵਿੱਚ ਮਦਦ ਕੀਤੀ ਜਾਵੇ ਅਤੇ ਤੰਬਾਕੂ ਦੇ ਸੇਵਨ ਨਾਲ ਸਿਹਤ ਉਪਰ ਬੁਰੇ ਪ੍ਰਭੱਵਾਂ ਬਾਰੇ ਜਾਗਰੂਕ ਕੀਤਾ ਜਾਵੇ।ਜੋ ਲੋਕ ਤੰਬਾਕੂ ਦੀ ਆਦਤ ਨੂੰ ਛੱਡਣਾ ਚਾਹੰੁਦੇ ਹਨ ਉਹ ਸਰਕਾਰੀ ਹਸਪਤਾਲਾਂ ਦੇ ਨਸ਼ਾ ਮੁਕਤੀ ਕੇਂਦਰਾਂ ਵਿੱਚ ਕਾੳਂੂਸਲਿੰਗ ਸਹੂਲਤਾਂ ਰਾਹੀਂ ਇਸ ਤੋਂ ਛੁਟਕਾਰਾ ਪਾ ਸਕਦੇ ਹਨ।
     ਡਾ. ਤਰਸੇਮ ਸਿੰਘ ਨੇ ਤੰਬਾਕੂ ਕੰਟਰੋਲ ਐਕਟ (ਕੋਟਪਾ 2003) ਦੀਆਂ ਵੱਖ ਵੱਖ ਧਾਰਾਵਾਂ ਬਾਰੇ ਹਾਜ਼ਰ ਸਰੋਤਿਆਂ ਨੂੰ ਪੀ.ਪੀ.ਟੀ ਰਾਹੀਂ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ ਕੋਟਪਾ ਦਾ ਮੁੱਖ ਉਦੇਸ਼ ਐਕਟਿਵ ਸਮੋਕਿੰਗ ਨੂੰ ਰੋਕਣਾ ਅਤੇ ਲੋਕਾਂ ਨੂੰ ਤੰਬਾਕੂ ਦੇ ਦੁਰਪ੍ਰਭਾਵਾਂ ਤੋਂ ਬਚਾਉਣਾ ਹੈ।ਐਕਟ ਦੀ ਧਾਰਾ 4 ਤਹਿਤ ਪਬਲਿਕ ਥਾਂਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਵਾਈ ਅੱਡਿਆਂ, ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ, ਹੋਟਲਾਂ ਆਦਿ ਵਿੱਚ ਤੰਬਾਕੂ ਦਾ ਇਸਤੇਮਾਲ ਨਹੀ ਕੀਤਾ ਜਾ ਸਕਦਾ ਹੈ।ਧਾਰਾ 6(ਏ) ਅਤੇ ਧਾਰਾ 6(ਬੀ) ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਨਹੀਂ ਵੇਚੇ ਜਾ ਸਕਦੇ ਅਤੇ ਸਕੂਲਾਂ ਤੇ ਹੋਰ ਵਿਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਦੀ ਵਿੱਕਰੀ ਨਹੀਂ ਕੀਤੀ ਜਾ ਸਕਦੀ।ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਦਾ ਸਬੰਧਿਤ ਸੰਸਥਾ ਦੇ ਨੋਡਲ ਅਫਸਰ ਵਲੋ ਜੁਰਮਾਨਾ ਕੀਤਾ ਜਾ ਸਕਦਾ ਹੈ।ਧਾਰਾ 5 ਤਹਿਤ ਤੰਬਾਕੂ ਉਤਪਾਦਾਂ ਦੀ ਕਿਸੇ ਵੀ ਤਰੀਕੇ ਨਾਲ ਮਸ਼ਹੂਰੀ (ਐਡਵਰਟਾਈਜ਼ਮੈਂਟ) `ਤੇ ਪਾਬੰਦੀ ਹੈ।ਇਨਾਂ ਦੀ ਬੋਰਡ ਟੀ.ਵੀ, ਫਿਲਮ, ਇਅਤਿਹਾਰ, ਹੋਰਡਿੰਗ ਰਾਹੀਂ ਮਸ਼ਹੂਰੀ ਕਰਨੀ ਦੀ ਵੀ ਮਨਾਹੀ ਹੈ।ਧਾਰਾ 7 ਤਹਿਤ ਬਿਨਾਂ ਸਿਹਤ ਚਿਤਾਵਨੀਆਂ ਦੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦਾਂ ਦੀ ਵਿਕਰੀ ਨਹੀਂ ਕਰ ਸਕਦੇ।ਉਨਾਂ ਹਾਜ਼ਰ ਵਿਭਾਗਾਂ ਦੇ ਮੁਖੀਆਂ/ ਨੁਮਾਇੰਦਆਂ ਨੂੰ ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕਰਕੇ ਇਸ ਦੀ ਰਿਪੋਰਟ ਸਿਹਤ ਵਿਭਾਗ ਨੰੁੂ ਭੇਜਣ ਲਈ ਕਿਹਾ।ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਾਰੇ ਵਿਭਾਗਾਂ ਨੂੰ ਚਲਾਨ ਬੁੱਕਾਂ ਵੀ ਦਿਤੀਆਂ ਗਈਆਂ ਹਨ ਅਤੇ ਵਿਭਾਗ ਵਲੋਂ ਖੁਦ ਵੀ ਤੰਬਾਕੂ ਕੰਟਰੋਲ ਪ੍ਰੋਗਰਾਮ ਸੰਬਧੀ ਸਮੇਂ ਸਮੇਂ ਲੋਕਾਂ ਨੂੰ ਤੰਬਾਕੂ ਦੇ ਬੂਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
     ਆਖੀਰ ਵਿਚ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥਿਆ ਨੇ ਤੰਬਾਕੂ ਰੋਕਥਾਮ ਕਰਨ ਸਬੰਧੀ ਵਧੀਆ ਕਾਰਗੁਜਾਰੀ ਕਰਨ ਵਾਲੇ ਵੱਖ-ਵੱਖ ਵਿਭਾਗਾ  ਦੇ ਨੁਮਾਇੰਦੇਆ ਨੂੰ ਸਨਮਾਨਿਤ ਕੀਤਾ।ਉਨਾਂ ਕਿਹਾ ਕਿ ਤੰਬਾਕੂ ਸਾਡੇ ਪਰਿਵਾਰ, ਸਮਾਜ ਨੂੰ ਅਤੇ ਸਾਡੀ ਵਿਤੀ ਹਾਲਾਤ ਨੂੰ ਪ੍ਰਭਾਵਿਤ ਕਰ ਰਿਹਾ ਹੈ।ਇਸ ਕਰਕੇ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੇ ਸੇਵਨ ਤੋਂ ਹੋਣ ਵਾਲੇ ਨੁਕਸਾਨ ਤੋਂ ਲੋਕਾਂ ਨੂੰ, ਯੂਥ ਨੂੰ ਜਾਣਕਾਰੀ ਦੇਣਾ ਅਤੇ ਬਚਾਉਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਅਸੀਂ ਸਭ ਮਿਲ ਕੇ ਆਪਣੇ ਪੰਜਾਬ ਨੂੰ ਤੰਬਾਕੂ ਮੁਕਤ ਬਣਾ ਸਕੀਏ ਅਤੇ ਇੱਕ ਤੰਦਰੁਸਤ ਪੰਜਾਬ ਦੀ ਸਿਰਜਣਾ ਕਰ ਕਰੀਏ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply