Saturday, June 27, 2026

ਵਿਦੇਸ਼ ਦੌੜ ਸਕਦੇ ਸਨ ਬਹਿਬਲ ਕਲਾਂ ਤੇ ਕੋਟਕਪਰਾ ਮਾਮਲੇ `ਚ ਗ੍ਰਿਫਤਾਰ ਕੀਤੇ ਚਰਨਜੀਤ ਸ਼ਰਮਾ -ਐਸ.ਆਈ.ਟੀ

ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਵਿੱਚ ਨਾਮਜ਼ਦ ਸਾਬਕਾ ਪੁਲਿਸ ਅਧਿਕਾਰੀ ਚਰਨਜੀਤ ਸਿੰਘ Charnjit Sharmaਸ਼ਰਮਾ ਨੂੰ ਹੁਸ਼ਿਆਰਪੁਰ ਤੋਂ ਅੱਜ ਸਵੇਰੇ 4.30 ਵਜੇਂ ਗ੍ਰਿਫਤਾਰ ਕਰ ਲਿਆ ਗਿਆ ਹੈ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ ਵੱਲੋਂ ਚਰਨਜੀਤ ਸ਼ਰਮਾ ਨੂੰ ਆਈ.ਪੀ.ਸੀ ਦੀ ਧਾਰਾ 302 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।ਐਸ.ਆਈ.ਟੀ ਦੇ ਮੈਂਬਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਈਕੋਰਟ ਤੋਂ ਪੁਲਿਸ ਅਫਸਰਾਂ ਦੀ ਗ੍ਰਿਫਤਾਰੀ `ਤੇ ਲੱਗਾ ਸਟੇਅ ਹਟਣ ਤੋਂ ਬਾਅਦ ਐਸ.ਆਈ.ਟੀ ਨੇ ਪੁਲਿਸ ਅਧਿਕਾਰੀ ਨੂੰ 29 ਜਨਵਰੀ ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤੇ ਸਨ।ਪਰ ਉਹਨਾਂ ਨੂੰ ਖਦਸ਼ਾ ਸੀ ਕਿ ਚਰਨਜੀਤ ਸ਼ਰਮਾ ਵਿਦੇਸ਼ ਦੌੜ ਸਕਦੇ ਹਨ, ਕਿਉਂਕਿ ਉਸ ਕੋਲ ਕਨੇਡਾ, ਯੂ.ਕੇ ਤੇ ਅਮਰੀਕਾ ਦਾ ਵੀਜ਼ਾ ਸੀ।ਉਨਾਂ ਕਿਹਾ ਕਿ ਅਗਰ ਇਹ ਗ੍ਰਿਫਤਾਰੀ ਨਾ ਹੁੰਦੀ ਤਾਂ ਸ਼ਾਮ ਤੱਕ ਚਰਨਜੀਤ ਸ਼ਰਮਾ ਨਾ ਮਿਲਦੇ।ਉਨਾਂ ਕਿਹਾ ਕਿ ਾਿਹ ਮਾਮਲਾ ਸੰਵੇਦਨਸ਼ੀਲ ਹੈ ਇਸ ਲਈ ਇਸ `ਤੇ ਰਾਜਨੀਤੀ ਨਾ ਕੀਤੀ ਜਾਵੇ।ਉਨਾਂ ਕਿਹਾ ਕਿ ਚਰਨਜੀਤ ਸ਼ਰਮਾ ਨੂੰ ਫਰੀਦਕੋਟ ਦੀ ਅਦਾਲਤ `ਚ ਪੇਸ਼ ਕੀਤਾ ਜਾ ਰਿਹਾ ਹੈ।ਜਿਥੇ ਐਸ.ਆਈ.ਟੀ ਵਲੋਂ ਉਸ ਕੋਲੋਂ ਪੁਛਗਿੱਛ ਕਰਨ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਕਾਨੂੰਨ ਮੁਤਾਬਿਕ ਸਬੂਤਾਂ ਦੇ ਅਧਾਰ `ਤੇ ਕਾਰਵਾਈ ਹੋਵੇਗੀ।ਸੂਚਨਾ ਅਨੁਸਾਰ ਐਸ.ਆਈ.ਟੀ ਵਲੋਂ ਐਸ.ਐਚ.ਓ ਅਮਰਜੀਤ ਸਿੰਘ ਕੁਲਾਰ ਦੇ ਘਰ ਵੀ ਛਾਪੇਮਾਰੀ ਕੀਤੀ ਗਈ।ੳੇੁਸ ਦੇ ਨਾ ਮਿਲਣ `ਤੇ ਪਰਿਵਾਰਕ ਮੈਂਬਰਾਂ ਤੋਂ ਪੁਛਗਿੱਛ ਕੀਤੀ ਗਈ ਹੈ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਸ ਕਾਰਵਾਈ `ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਐਸ.ਆਈ.ਟੀ ਪੁਲਿਸ ਅਫਸਰਾਂ ਤੱਕ ਸੀਮਤ ਰਹੇਗੀ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਗ੍ਰਿਫਤਾਰ ਹੋਣ।ਧਿਆਨ ਸਿੰਘ ਮੰਡ ਨੇ ਕਿਹਾ ਕਿ ਅਜੇ ਇਕ ਹੀ ਗ੍ਰਿਫਤਾਰੀ ਹੋਈ ਹੈ ਅਤੇ ਆਸ ਹੈ ਕਿ ਬਾਕੀ ਵੀ ਫੜ੍ਹੇ ਜਾਣ, ਸੁਮੇਧ ਸੈਣੀ ਤੇ ਸੁਖਬੀਰ ਬਾਦਲ ਖਿਲਾਫ ਮਾਮਲਾ ਦਰਜ ਹੋਵੇ।ਭਾਈ ਮੋਹਕਮ ਸਿੰਘ ਨੇ ਕਿਹਾ ਕਿ ਕੈਪਟਨ ਹੋਲੀ ਹੋਲੀ ਕਦਮ ਚੁੱਕ ਰਹੇ ਹਨ ਇੱਕ ਹੀ ਦੋਸ਼ੀ ਫੜਿਆ, ਜਲਦ ਕਾਰਵਾਈ ਹੋਵੇ।ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸਲੀ ਦੋਸ਼ੀ ਵੀ ਫੜੇ ਜਾਣ।ਅਕਾਲੀ ਦਲ ਬਾਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜ਼ਰਾ ਨੇ ਕਿਹਾ ਕਿ ਫੈਸਲਾ ਸਹੀਂ ਹੈ, ਪਰ ਪਹਿਲਾਂ ਹੋਣੀ ਚਾਹੀਦੀ ਸੀ ਗ੍ਰਿਫਤਾਰੀ।ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਜੇ ਵੱਡੇ ਦੋਸ਼ੀ ਫੜੇ ਜਾਣੇ ਬਾਕੀ ਹਨ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨਵੀਂ ਗੱਲ ਨਹੀਂ ਉਹਨਾਂ ਦੀ ਸਰਕਾਰ ਵਲੋਂ ਬਣਾਈ ਐਸ.ਆਈ.ਟੀ ਕੰਮ ਕਰ ਰਹੀ ਹੈ, ਮਾਮਲੇ ਦੀ ਤਹਿ ਤੱਕ ਜਾਣਾ ਪਵੇਗਾ।ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿਆਸਤ ਨਾ ਹੋਵੇ ਕਿਉਂਕਿ ਕਾਨੂੰਨ ਤੋਂ ਵੱਡਾ ਕੋਈ ਨਹੀਂ।ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੋਸ਼ੀ ਬਖਸ਼ੇ ਨਹੀਂ ਜਾਣਗੇ।ਕਾਂਗਰਸ ਪ੍ਰਦੇਸ਼ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਮਾਮਲੇ ਦਾ ਸੱਚ ਸਾਹਮਣੇ ਆਵੇਗਾ।
 

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply