ਭੀਖੀ/ਮਾਨਸਾ, 27 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) – ਦ’ ਹੈਰੀਟੇਜ਼ ਇੰਟਰਨੈਸ਼ਨਲ ਸਕੂਲ ਭੀਖੀ ਵਿਖੇ ਗਣਤੰਤਰ ਦਿਵਸ ਬੜੀ ਧੂਮ ਧਾਮ ਨਾਲ
ਮਨਾਇਆ ਗਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਅਗਰਵਾਲ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।ਗਣਤੰਤਰਾ ਦਿਵਸ ਨੂੰ ਮੁੱਖ ਰੱਖਦੇ ਹੋਏ, ਸਕੂਲ ਵਿਦਿਆਰਥੀਆ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਭਾਸ਼ਣ, ਨਾਟਕ, ਗੀਤ, ਕਵਿਤਾ, ਕੋਰੀਓਗ੍ਰਾਫੀ, ਡਾਂਸ ਪੇਸ਼ ਕੀਤੇ ਗਏ।ਸਕੂਲ ਪਿ੍ਰੰਸੀਪਲ ਮਨੀਸ਼ ਅਰੋੜਾ ਵੱਲੋਂ ਵਿਦਿਆਰਥੀਆ ਨੂੰ ਸੰਬੋਧਨ ਕਰਦੇ ਹੋਏ ਗਣਤੰਤਰਤਾ ਦਿਵਸ ਦੀ ਮਹਾਨਤਾ ਉਪਰ ਚਾਨਣਾ ਪਾਇਆ।ਸਕੂਲ ਦੇ ਅਗਰਵਾਲ ਨੇ ਵਿਦਿਆਰਥੀਆਂ ਨੂੰ ਸੰਵਿਧਾਨ ਅਧਿਕਾਰਾਂ ਅਤੇ ਕਰਤਵਾਂ ਬਾਰੇ ਜਾਣੂ ਕਰਵਾਇਆ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media