ਭੀਖੀ/ਮਾਨਸਾ, 27 ਜਨਵਰੀ (ਪੰਜਾਬ ਪੋਸਟ- ਕਮਲ ਜ਼ਿੰਦਲ) -ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਰਾਸ਼ਰਟੀ ਸਿੱਖ ਸੰਗਤ
550ਵਾਂ ਪ੍ਰਕਾਸ਼ ਪੁਰਬ ਵਰ੍ਹੇ ਨੂੰ ਵੱਡੇ ਪੱਧਰ `ਤੇ ਮਨਾਏਗੀ।ਰਾਸ਼ਟਰੀ ਸਿੱਖ ਸੰਗਤ ਦੇ ਕੋਮੀ ਸਕੱਤਰ ਜਰਨਲ ਅਬਿਨਾਸ਼ ਜੈਸਵਾਲ ਨੇ ਪੰਜਾਬ ਤੋਂ ਬਲਕਾਰ ਸਿੰਘ ਸਹੋਤਾ ਦੀ ਅਗਵਾਈ ਵਿੱਚ ਮਿਲੇ ਨੋਜਵਾਨਾਂ ਦਾ ਮਾਰਗ ਦਰਸ਼ਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸ਼ਫੇ ਅਤੇ ਵਿਚਾਰ ਸਰਵਉੱਚ ਸਥਾਨ ਰੱਖਦੇ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਮਾਨਵਤਾ ਦੀ ਭਲਾਈ ਲਈ ਅਧਿਆਤਮਕ ਤੌਰ `ਤੇ ਰਹਿਨੁਮਾਈ ਕੀਤੀ, ਉਥੇ ਸਮੇਂ ਦੇ ਜਾਬਰ ਹਾਕਮਾਂ ਦਾ ਵਿਰੋਧ ਡੱਟ ਕੇ ਕੀਤਾ।ਗੁਰੂ ਜੀ ਨੇ ਸਮਾਜਿਕ ਬਰਾਬਰਤਾ ਦਾ ਸੰਦੇਸ਼ ਦਿੰਦਿਆ ਛੁਆ-ਛਾਤ ਅਤੇ ਪਾਖੰਡਵਾਦ ਦਾ ਵਿਰੋਧ ਹੀ ਨਹੀ ਕੀਤਾ ਬਲਕਿ ਸਮੁੱਚੀ ਮਨੁੱਖਤਾ ਨੂੰ ਪ੍ਰਮਾਤਮਾ ਦੀ ਇਲਾਹੀ ਜੋਤ ਦੱਸਦਿਆਂ ਮੂਤਰੀ ਪੂਜਨ ਦਾ ਵੀ ਆਖੰਡਨ ਕੀਤਾ।ਗੁਰੂ ਜੀ ਤੱਤਕਾਲ ਧਾਰਮਿਕ ਆਡੰਬਰਾ ਦੇ ਕੱਟੜ੍ਹ ਵਿਰੋਧੀ ਸਨ।ਜੈਸਵਾਲ ਨੇ ਕਿਹਾ ਕਿ ਇਸ ਪੂਰੇ ਵਰ੍ਹੇ ਵਿੱਚ ਸੰਗਤ ਦੇਸ਼ ਦੇ ਹਰ ਮੁਹੱਲੇ ਵਿੱਚ ਨੁੱਕੜ ਮੀਟਿੰਗਾਂ ਕਰੇਗੀ ਅਤੇ ਸਕੂਲਾ ਕਾਲਜਾਂ ਵਿੱਚ ਗੁਰੂ ਜੀ ਦੇ ਜੀਵਨ ਨਾਲ ਸੰਬੰਧਤ ਲਿਟਰੇਚਰ ਵੰਡਣ ਦੇ ਨਾਲ-ਨਾਲ ਭਾਸ਼ਣ, ਲੇਖ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏਗੀ।ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਭਾਰਤ ਨੂੰ ਹੀ ਨਹੀ ਬਲਕਿ ਸਮੁੱਚੇ ਵਿਸ਼ਵ ਨੂੰ ਨਵਾ ਜੀਵਨ ਦਰਸ਼ਨ ਪ੍ਰਦਾਨ ਕੀਤਾ ਹੈ।ਜੈਸਵਾਲ ਨੇ ਕਿਹਾ ਕਿ ਗੁਰੂ ਜੀ ਦੇ ਸੰਦੇਸ਼ਾਂ ਤੋਂ ਸਿੱਖਿਆ ਲੈਂਦੇ ਨੌਜਵਾਨ ਵਰਗ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਕਾਰਜ਼ ਕਰਨਾ ਚਾਹੀਦਾ ਹੈ।ਪ੍ਰਤੀਨਿੱਧ ਮੰਡਲ ਵਿੱਚ ਰੇਨੂਕਾ ਅਟਵਾਲ, ਰਾਮਜੀ ਦਾਸ ਸਰਪੰਚ, ਬਲਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਸ਼ਾਮਲ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …
Punjab Post Daily Online Newspaper & Print Media