Thursday, November 12, 2026

ਕਿਸ਼ਤਾਂ ’ਤੇ ਮੋਬਾਇਲ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ਼ ਮੁਕੱਦਮਾ ਦਰਜ- ਐਸ.ਐਚ.ਓ

ਧੂਰੀ, 27 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਐਚ.ਓ ਸਿਟੀ ਮੇਜਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ PUNJ2701201912ਪੁੱਤਰ ਜੀਤ ਸਿੰਘ ਵਾਸੀ ਪੁੰਨਾਂਵਾਲ ਦੀ ਸ਼ਿਕਾਇਤ ’ਤੇ ਧੂਰੀ ਅਤੇ ਸੰਗਰੂਰ ਦੇ ਦੋ ਮੋਬਾਇਲ ਵਿਕਰੇਤਾ ਖਿਲਾਫ਼ ਪੁਲਿਸ ਵਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ ਉਕਤ ਨੇ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਦੋਸ਼ ਲਾਇਆ ਕਿ ਉਸ ਨੇ ਸ਼ਕਤੀ ਟੈਲੀਕਾਮ ਧੂਰੀ ਤੋਂ ਅਸਾਨ ਕਿਸ਼ਤਾਂ ’ਤੇ ਮੋਬਾਇਲ ਖਰੀਦਿਆ ਸੀ, ਜਿਸ ਦੀ ਕੀਮਤ 10 ਹਜਾਰ ਰੁਪੈ ਸੀ।ਉਸ ਨੇ ਸਾਰੀ ਰਕਮ ਅਦਾ ਕਰ ਦਿੱਤੀ ਸੀ, ਪਰ ਸਾਰੀਆਂ ਕਿਸ਼ਤਾਂ ਭਰਨ ਦੇ ਬਾਵਜੂਦ ਵੀ ਮੋਬਾਇਲ ਵਿਕਰੇਤਾ ਨੇ ਉਸ ਵੱਲ 9880 ਰੁਪੈ ਦਾ ਬਕਾਇਆ ਕੱਢ ਦਿੱਤਾ ਅਤੇ ਤੈਅਸ਼ੁਦਾ ਕੀਤੀ ਰਕਮ ਨਾਲੋਂ ਵੀ ਜਿਆਦਾ ਰਕਮ ਬਟੋਰੀ ਅਤੇ ਖਾਲੀ ਚੈਕ ਵੀ ਵਾਪਸ ਨਾ ਕੀਤੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕੀਤੀ ਗਈ ਪੜਤਾਲ ਦੇ ਅਧਾਰ `ਤੇ ਸ਼ਕਤੀ ਟੈਲੀਕਾਮ ਧੂਰੀ ਦੇ ਅੰਕੁਸ਼ ਮਿੱਤਲ ਅਤੇ ਬਜਾਜ ਮਹਾਂਲਕਸ਼ਮੀ ਕੰਪਨੀ ਸੰਗਰੂਰ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਹੋਰ ਪੀੜਤ ਵੀ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪੁਲਿਸ ਦੇ ਧਿਆਨ ਵਿੱਚ ਲਿਆਉਣ।
 

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ (ਸਬ ਕਮੇਟੀ) ਦੀ ਇਕੱਤਰਤਾ

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ) – ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਦੀ …

Leave a Reply