ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਸਥਾਨਕ ਅੰਤਰਰਾਜੀ ਬੱਸ ਸਟੈਂਡ ਦੇ ਨੇੜੇ
ਸਟਰੀਟ ਵੈਂਡਿੰਗ ਪ੍ਰੋਜੈਕਟ ਅਧੀਨ ਸਮਾਰਟ ਬਜਾਰ ਦਾ ਉਦਘਾਟਨ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਕੀਤਾ ਗਿਆ।ਇਸ ਸਮੇਂ ਕਮਿਸ਼ਨਰ ਸੋਨਾਲੀ ਗਿਰੀ, ਵਧੀਕ ਕਮਿਸ਼ਨਰ ਕੋਮਲ ਮਿੱਤਲ, ਅਸਟੇਟ ਅਫ਼ਸਰ ਸੁਸਾਂਤ ਭਾਟੀਆ, ਅਭੈ ਕੁਮਾਰ ਕਿਰਨ ਸਾਫਟਵੇਅਰ ਸੋਲੀੳਸ਼ਨ ਅਤੇ ਕਾਫੀ ਗਿਣਤੀ ਵਿਚ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।ਮਿਲੀ ਜਾਣਕਾਰੀ ਅਨੁਸਾਰ ਕਿਰਨ ਸੋਫਟਵੇਅਰ ਸੋਲੀਊਸ਼ਨ ਕੰਪਨੀ ਵਲੋਂ ਇਸ ਸਮਾਰਟ ਪ੍ਰੋਜੈਕਟ ਲਈ ਸਰਵੇ ਕੀਤਾ ਗਿਆ ਹੈ ਅਤੇ ਇਸ ਵਲੋਂ ਇਹ ਪ੍ਰੋਜੈਕਟ ਅਮਲ ਵਿਚ ਲਿਆਂਦਾ ਜਾਣਾ ਹੈ।ਇਸ ਕੰਪਨੀ ਨੇ ਗੁਰੂਗ੍ਰਾਮ ਵਿਖੇ ਵੀ ਪਹਿਲਾਂ ਕੰਮ ਕੀਤਾ ਹੋਇਆ ਹੈ।ਉਨਾਂ ਕਿਹਾ ਕਿ ਪੰਜਾਬ ਦਾ ਇਹ ਪਹਿਲਾ ਪਾਇਲਟ ਪ੍ਰੋਜੈਕਟ ਹੈ ਜਿਸ ਅਧੀਨ ਰੇਹੜੀ ਵਾਲਿਆਂ ਨੂੰ ਇਕ ਬੇਹਤਰ ਸੁਵਿਧਾ ਪ੍ਰਦਾਨ ਕਰਦੇ ਹੋਏ ਹਰ ਇਕ ਜੋਨ `ਚ ਵਿਸ਼ੇਸ ਜਗ੍ਹਾ ਤੇ ਰੇਹੜੀ ਮਾਰਕੀਟ ਬਣਾਈ ਜਾਣੀ ਹੈ, ਕਿੳਂਕਿ ਸਰਕਾਰ ਦਾ ਮੰਤਵ ਰੇਹੜੀ ਵਾਲਿਆਂ ਨੂੰ ਉਜਾੜਨਾ ਨਹੀ ਬਲਕਿ ਇਹਨਾਂ ਨੁੰ ਇਕ ਸਮਾਰਟ ਰੇਹੜੀਆਂ, ਜਿਨ੍ਹਾ ਵਿਚ ਸੋਲਰ ਸਿਸਟਮ ਨਾਲ ਲਾਈਟ, ਫਾਇਰ ਫਾਇਟਿੰਗ ਦਾ ਪ੍ਰਬੰਧ ਹੋਵੇਗਾ, ਦੀ ਸਹੂਲਤ ਦੇ ਕੇ ਵਸਾਉਣਾ ਹੈ।ਇਹਨਾਂ ਰੇਹੜੀ ਮਾਰਕੀਟਾਂ ਵਿਚ ਸਫਾਈ-ਟਾਇਲਟ, ਕੂੜਾ ਡਸਟਬਿੰਨ, ਲਾਈਟ, ਪੱਕਾ ਚੌਂਕੀਦਾਰ ਅਤੇ ਪੱਕੇ ਸਫਾਈ ਸੇਵਕ ਦਾ ਵੀ ਪ੍ਰਬੰਧ ਕੀਤਾ ਜਾਣਾ ਹੈ।ਕੰਪਨੀ ਵੱਲੋਂ ਸਾਲ 2016-17 ਵਿੱਚ ਕੀਤੇ ਸਰਵੇ ਦੇ ਮੁਤਾਬਿਕ ਕੁੱਲ 16257 ਰੇਹੜੀਆਂ ਨਾਮਜਦ ਕੀਤੀਆਂ ਗਈਆਂ ਹਨ, ਜਿਨ੍ਹਾਂ ਲਈ ਸਪੈਸ਼ਲ ਚਿੱਪ ਲਗਾ ਕੇ ਸਮਾਰਟ ਕਾਰਡ ਤਿਆਰ ਕੀਤੇ ਗਏ ਹਨ।ਕੰਪਨੀ ਵਲੋਂ ਰੇਹੜੀ ਦੀ ਕੀਮਤ 75000 ਰੁਪਏ ਪ੍ਰਤੀ ਰੇਹੜੀ ਜੀ.ਐਸ.ਟੀ ਵੱਖਰਾ ਮੁਕੱਰਰ ਕੀਤੀ ਗਈ ਹੈ।ਜਿਸ ਲਈ ਬੈਕ ਵਲੋਂ ਮਾਲੀ ਮਦਦ ਵੀ ਮਿਲੇਗੀ।ਹਰੇਕ ਰੇਹੜੀ ਵਾਲੇ ਨੂੰ ਇਕ ਸਮਾਰਟ ਕਾਰਡ ਅਤੇ ਇਕ ਵੈਂਡਰ ਸਰਟੀਫਿਕੇਟ ਪ੍ਰਤੀ ਵਿਅਕਤੀ 200/- ਰੁਪਏ ਦੀ ਕੀਮਤ ਨਾਲ ਪੰਜ ਸਾਲ ਵਾਸਤੇ ਜਾਰੀ ਕੀਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਹਰੇਕ ਰੇਹੜੀ ਵਾਲੇ ਨੂੰ ਇਸ ਸਮਾਰਟ ਬਜਾਰ ਵਿਚ ਸ਼ਾਮਿਲ ਹੋ ਕੇ ਸਰਕਾਰ ਦੀ ਇਸ ਪਹਿਲ ਦਾ ਫਾਇਦਾ ਉਠਾਉਣਾ ਚਾਹੀਦਾ ਹੈ।ਇਹ ਇਕ ਮਲਟੀਟਾਸਕ ਰੇਹੜੀ ਹੈ, ਜਿਸ ਵਿਚ ਖਾਣ-ਪੀਣ ਦੇ ਕੰਮ ਤੋਂ ਇਲਾਵਾ ਫਲ-ਫਰੂਟ, ਜੂਸ, ਪਾਨ ਅਤੇ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ।ਜਿੱਥੇ ਇਸ ਸਮਾਰਟ ਪ੍ਰੋਜੈਕਟ ਅਧੀਨ ਸ਼ਹਿਰ ਵਿਚ ਸੜ੍ਹਕਾਂ `ਤੇ ਟ੍ਰੈਫਿਕ ਦੇ ਜਾਮ ਦਾ ਹੱਲ ਹੋਵੇਗਾ, ਉਥੇ ਸ਼ਹਿਰ ਨੂੰ ਇਕ ਸਮਾਰਟ ਦਿੱਖ ਵੀ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਇੱਕੋ ਥਾਂ ਸਾਫ-ਸੁਥਰੀ ਜਗ੍ਹਾ `ਤੇ ਸਾਫ-ਸੁਥਰਾ ਸਮਾਨ ਵੀ ਮਿਲੇਗਾ।ਮੇਅਰ ਨੇ ਅਪੀਲ ਕੀਤੀ ਕਿ ਇਸ ਸਮਾਰਟ ਪ੍ਰੋਜੈਕਟ ਵਿਚ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਵੈਂਡਰ ਸ਼ਹਿਰ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media