ਕਿਹਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸੀਆਂ ਨੂੰ ਸਜ਼ਾ ਜਰੂਰ ਦਿੱਤੀ ਜਾਵੇਗੀ
ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਸੰਸਦ ਸੁਨੀਲ ਜਾਖੜ ਵੱਲੋਂ ਵਿਕਾਸ ਕਾਰਜਾਂ ਲਈ ਵਿਧਾਨ ਸਭਾ
ਹਲਕਾ ਪਠਾਨਕੋਟ ਲਈ ਐਮ.ਪੀ.ਲੈਂਡ ਫੰਡ ਵਿੱਚੋਂ 81 ਲੱਖ ਅਤੇ 14ਵੇਂ ਵਿੱਤ ਕਮਿਸ਼ਨ ਵਿੱਚੋਂ ਹਲਕੇ ਦੇ 36 ਪਿੰਡਾਂ ਦੇ ਵਿਕਾਸ ਕਾਰਜਾਂ ਲਈ 60 ਲੱਖ ਰੁਪਏ ਦੇ ਚੈਕ ਵੰਡੇ ਇਸ ਤੋਂ ਇਲਾਵਾ ਸੁਜਾਨਪੁਰ ਵਿਖੇ ਆਯੋਜਿਤ ਸਮਾਰੋਹ ਦੋਰਾਨ 4 ਪਿੰਡਾਂ ਵਿੱਚ ਖੇਡ ਸਟੇਡਿਅਮਾਂ ਦੇ ਲਈ 60 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਭੇਂਟ ਕੀਤੇ। ਜਿਕਰਯੋਗ ਹੈ ਕਿ ਪਹਿਲਾ ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ ਸੈਲੀ ਰੋਡ ਤੇ ਸਥਿਤ ਅਬੀ ਫਾਰਮ ਵਿਖੇ ਇਕ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇਸ ਸਮਾਰੋਹ ਤੋਂ ਬਾਅਦ ਸੁਜਾਨਪੁਰ ਵਿਖੇ ਨਜਦੀਕ ਬਿਜਲੀ ਗਰਾਉਂਡ ਰੋਸਨ ਫਾਰਮ ਵਿਖੇ ਸਮਾਰੋਹ ਆਯੋਜਿਤ ਕੀਤਾ ਗਿਆ।ਉਕਤ ਦੋਨੋ ਸਮਾਰੋਹਾਂ ਵਿੱਚ ਸਰਵਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਨਿਲ ਵਿੱਜ ਸਾਬਕਾ ਕਾਂਗਰਸ ਜਿਲ੍ਹਾ ਪ੍ਰਧਾਨ, ਅਨਿਲ ਦਾਰਾ, ਅਮਿਤ ਮੰਟੂ, ਵਿਨੈ ਮਹਾਜਨ, ਨਰੇਸ ਪੂਰੀ, ਕਪਿਲ ਸਰਮਾ, ਚੋਧਰੀ ਰਾਜਵੀਰ, ਰੋਹਿਤ ਸਿਆਲ, ਰੋਹਿਤ ਕੋਹਲੀ, ਵਿਜੈ ਕਟਾਰੂਚੱਕ ਅਤੇ ਹੋਰ ਕਾਰਜਕਰਤਾ ਹਾਜ਼ਰ ਸਨ।
ਸਮਾਰੋਹ ਵਿੱਚ ਸੰਬੋਧਨ ਦੇ ਦੋਰਾਨ ਸੰਸਦ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਜਨਤਾ ਨੇ ਚੁਣਿਆ ਸੀ ਅਤੇ ਇਹ ਉਨ੍ਹਾਂ ਉਪਰ ਜਨਤਾ ਦਾ ਬਹੁਤ ਵੱਡਾ ਅਹਿਸਾਨ ਹੈ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਾਮ ਪਿਆਰਾ ਨਹੀਂ ਲੋਕ ਕੰਮ ਨੂੰ ਵੋਟ ਪਾਉਂਦੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਉਪਰਾਲਿਆ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੋਰਾਨ ਪਹਿਲਾ ਕੰਮ ਪੈਨਸ਼ਨ ਵਿੱਚ ਵਾਧਾ ਕੀਤਾ ਸੀ ਜੋ ਕਿ ਪਿਛਲੀ ਸਰਕਾਰ ਆਪਣੇ 10 ਸਾਲ ਦੇ ਕਾਰਜਕਾਲ ਦੋਰਾਨ ਨਹੀ ਕਰ ਸਕੀ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਿਸਾਨਾਂ ਹੈ ਕਿ ਉਨ੍ਹਾਂ ਦਾ ਭਵਿੱਖ ਵਿੱਚ ਪਠਾਨਕੋਟ ਤੋਂ ਚੰਡੀਗੜ੍ਹ ਦੇ ਲਈ ਰੇਲ ਲਾਈਨ ਵਿਛਾਉਂਣ ਦੀ ਯੋਜਨਾ ਹੈ ਸਹਿਰ ਵਿੱਚੋਂ ਪ੍ਰੀਤਨਗਰ ਵਿੱਚੋਂ ਲੰਗ ਰਹੀ ਰੇਲਵੇ ਲਾਈਨ ਨੂੰ ਬਾਹਰ ਕੱਢ ਕੇ ਉੱਥੇ ਰੋਡ ਬਣਾਉਂਣ ਦੀ ਯੋਜਨਾਂ ਹੈ, ਤਾਂ ਜੋ ਆਮ ਲੋਕਾਂ ਅਤੇ ਵਪਾਰੀ ਵਰਗ ਨੂੰ ਇਸ ਦਾ ਲਾਭ ਪਹੁੰਚ ਸਕੇ। ਉਨ੍ਹਾ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਸ ਦੇ ਦੋਸੀਆਂ ਨੂੰ ਸਜ਼ਾ ਜਰੂਰ ਦਿੱਤੀ ਜਾਵੇਗੀ ਜੋ ਕਸੂਰਵਾਰ ਹੈ ਉਨ੍ਹਾਂ ਦੇ ਲਈ ਕਾੂਨੂੰਨ ਹੈ।
ਸੁਜਾਨਪੁਰ ਵਿਖੇ ਸੰਬੋਧਨ ਦੋਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਗੰਨੇ ਦੀ ਸਮੱਸਿਆ ਵੱਡੀ ਸਮੱਸਿਆ ਹੈ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਪਰਾਲਾ ਹੈ ਕਿ ਪਨਿਆੜ ਦੀ ਮਿੱਲ ਦੀ ਸਮਰੱਥਾ ਵਧਾਈ ਜਾਵੇ ਅਤੇ ਬਟਾਲਾ ਦੀ ਸੂਗਰ ਮਿੱਲ ਦੀ ਵੀ ਸਮਰੱਥਾਂ ਵਧਾਈ ਜਾਵੇ ਤਾਂ ਜੋ ਗੰਨੇ ਨੂੰ ਲੈ ਕੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾਂ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਿਆਂ ਨੂੰ ਪੂਰਾ ਵੀ ਕੀਤਾ ਹੈ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media