ਗਣਤੰਤਰਤਾ ਤੇ ਆਜ਼ਾਦੀ ਦਿਵਸ ਮੌਕੇ ਲਾਇਬ੍ਰੇਰੀਆਂ ਨੂੰ ਪੁਸਤਕਾਂ ਭੇਟ ਕਰਨ ਦਾ ਕਰ ਰਹੇ ਹਨ ਉਪਰਾਲਾ
ਬਠਿੰਡਾ, 27 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 70ਵੇਂ ਗਣਤੰਤਰਤਾ ਦਿਵਸ `ਤੇ ਸਰਕਾਰੀ ਹਾਈ ਸਕੂਲ ਗੋਨਿਆਣਾ ਖੁਰਦ ਬਠਿੰਡਾ ਦੇ ਸਕੂਲ ਦੀ
ਲਾਇਬਰੇਰੀ ਨੂੰ ਪਰਮਜੀਤ ਰਾਮਗੜ੍ਹੀਆ ਵਲੋਂ ਆਪਣੀ ਪਲੇਠੀ ਸਾਹਿਤਕ ਕਿਰਤ “ਮਘਦੇ ਹਰਫ਼ ਅਤੇ “ਅਧੂਰੀ ਕਵਿਤਾ” ਤੋਂ ਇਲਾਵਾ ਹੋਰ ਸਾਹਿਤਕ ਕਿਤਾਬਾਂ ਦਾ ਇੱਕ ਸੈਟ ਭੇਂਟ ਕੀਤਾ ਗਿਆ।ਪਿਛਲੇ ਲਗਭਗ 8-10 ਸਾਲਾਂ ਤੋਂ ਹਰ ਵਾਰ ਗਣਤੰਤਰਤਾ ਦਿਵਸ ਅਤੇ ਆਜ਼ਾਦੀ ਦਿਵਸ ਮੌਕੇ ਸਕੂਲਾਂ, ਪਿੰਡਾਂ ਅਤੇ ਸ਼ਹਿਰਾਂ ਦੀਆਂ ਲਾਇਬਰੇਰੀਆਂ ਨੂੰ ਮੁਫ਼ਤ ਸਾਹਿਤਕ ਕਿਤਾਬਾਂ ਵੰਡਣ ਦਾ ਉਪਰਾਲਾ ਕਰਨ ਵਾਲੇ ਪਰਮਜੀਤ ਰਾਮਗੜ੍ਹੀਆ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ਼ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ।
ਸਕੂਲ ਦੇ ਮੁੱਖ ਅਧਿਆਪਕ ਬਲਜਿੰਦਰ ਸਿੰਘ ਨੇ ਇਸ ਭਾਵਨਾ ਨੂੰ ਬਹੁਮੁੱਲਾ ਕਾਰਜ਼ ਦੱਸਦਿਆਂ ਕਿਹਾ ਕਿ ਇਹ ਕਿਤਾਬਾਂ ਹੀ ਹਨ ਜਿਸ ਤੋਂ ਬਾਲ ਉਮਰ ਤੇ ਪੋ੍ੜ ਉਮਰ ਦਾ ਹਰੇਕ ਵਿਅਕਤੀ ਆਪਣੇ ਗਿਆਨ ਵਿਚ ਵਾਧਾ ਕਰ ਸਕਦਾ ਹੈ।ਪੰਜਾਬੀ ਅਧਿਆਪਕ ਸ਼ਮਸ਼ੇਰ ਨੇ ਜੀਵਨ ਵਿੱਚ ਪੁਸਤਕਾਂ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਕਲਾ ਅਤੇ ਸ਼ਿਲਪਕਲਾ ਅਧਿਆਪਕ ਤੇ ਲੇਖਕ ਸਟੇੇਟ ਐਵਾਰਡੀ ਪਰਮਜੀਤ ਰਾਮਗੜ੍ਹੀਆ ਦੇ ਉਪਰਾਲੇ ਦੀ ਸਰਾਹਣਾ ਕੀਤੀ।ਉਨਾਂ ਕਿਹਾ ਕਿ ਪੁਸਤਕਾਂ ਹੀ ਹਨ ਜਿਸ ਨਾਲ਼ ਕਿਸੇ ਦੇਸ਼ ਦੀ ਸੱਭਿਅਤਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ।ਇਸ ਮੌਕੇ ਸੇਵਕ ਸਿੰਘ, ਮੈਡਮ ਨੀਰੂ, ਗੁਰਤੇਜ ਕੌਰ, ਨੈਨਸੀ, ਸੀਮਾ, ਪਰਮਜੀਤ ਕੌਰ, ਨੀਲਮ ਰਾਣੀ, ਗੁਰਦੀਪ ਸਿੰਘ ਆਦਿ ਵੀ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media