Tuesday, March 3, 2026

ਭਗਤਾਂਵਾਲਾ ਡੰਪ ਦੀ ਥਾਂ ਬਣੇਗਾ ਸ਼ਾਨਦਾਰ ਪਾਰਕ – ਸਿੱਧੂ

ਕਿਹਾ 6 ਮਹੀਨਿਆਂ `ਚ ਕੂੜਾ ਚੁੱਕ ਕੇ ਲਗਾਏ ਜਾਣਗੇ ਰੁੱਖ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ਼ਹਿਰ ਦੇ ਦੱਖਣੀ ਹਿੱਸੇ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਨੂੰ

ACD Systems Digital Imaging

ਹਟਾਉਣ ਦਾ ਐਲਾਨ ਕਰਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਇਸ ਡੰਪ ਵਾਲੇ ਸਥਾਨ ’ਤੇ ਕਰੀਬ 20 ਏਕੜ ਰਕਬੇ ਵਿਚ ਸ਼ਾਨਦਾਰ ਪਾਰਕ ਬਣਾਇਆ ਜਾਵੇਗਾ ਅਤੇ ਇਹ ਕੰਮ ਅਗਲੇ 10 ਦਿਨਾਂ ਵਿਚ ਸ਼ੁਰੂ ਕਰਕੇ 6 ਮਹੀਨਿਆਂ ਵਿਚ ਖਤਮ ਕਰ ਲਿਆ ਜਾਵੇਗਾ।ਅੱਜ ਡੰਪ ’ਤੇ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜਰੀ ਵਿਚ ਇਹ ਐਲਾਨ ਸਿੱਧੂ ਨੇ ਦੱਸਿਆ ਕਿ ਡੰਪ ਨੂੰ ਹਟਾਉਣਾ ਮੁਸ਼ਿਕਲ ਨਹੀਂ ਸੀ, ਲਗਭਗ ਨਾਮੁਮਕਿਨ ਕੰਮ ਸੀ, ਪਰ ਇੰਦੌਰ (ਰਾਜਸਥਾਨ) ਦੇ ਆਈ.ਏ.ਐਸ ਅਧਿਕਾਰੀ ਵੱਲੋਂ ਉਥੋਂ ਦੇ ਡੰਪ ਹਟਾਉਣ ਦੀ ਖ਼ਬਰ ਨੇ ਸਾਡੇ ਵਿਚ ਜੋਸ਼ ਭਰ ਦਿੱਤਾ, ਜਿਸ ਨਾਲ ਸਾਨੂੰ ਇਸ ਸੰਕਟ ਤੋਂ ਮੁੱਕਤ ਹੋਣ ਦਾ ਰਾਹ ਮਿਲ ਗਿਆ।ਉਨਾਂ ਮੇਅਰ ਰਿੰਟੂ ਅਤੇ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਪ੍ਰਸੰਸਾ ਕਰਦੇ ਕਿਹਾ ਕਿ ਉਕਤ ਦੋਵਾਂ ਸਖਸ਼ੀਅਤਾਂ ਨੇ ਇਸ ਕੰਮ ਨੂੰ ਡੂੰਘਾਈ ਨਾਲ ਵਾਚਿਆ, ਸਮਝਿਆ ਤੇ ਸਾਨੂੰ ਸਮਝਾਇਆ, ਜਿਸ ਨਾਲ ਡੰਪ ਹਟਾਉਣ ਦਾ ਰਾਹ ਪੱਧਰਾ ਹੋ ਸਕਿਆ।
         ਸਿੱਧੂ ਨੇ ਦੱਸਿਆ ਕਿ ਹੁਣ ਲਗਭਗ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਜਾ ਰਹੀਆਂ ਮਸ਼ੀਨਾਂ ਨਾਲ ਇਸ ਡੰਪ ਦੇ ਕੂੜੇ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਇਥੋਂ ਚੁੱਕ ਦਿੱਤਾ ਜਾਵੇਗਾ ਅਤੇ ਖਾਲੀ ਕੀਤੇ ਸਥਾਨ ’ਤੇ ਸ਼ਾਨਦਾਰ ਬੂਟੇ ਲਗਾ ਕੇ ਹਰਾ-ਭਰਾ ਪਾਰਕ ਬਣਾ ਦਿੱਤਾ ਜਾਵੇਗਾ, ਜੋ ਕਿ ਇਲਾਕੇ ਦੀ ਸ਼ਾਹ-ਰਾਗ ਦਾ ਕੰਮ ਕਰੇਗਾ। ਉਨਾਂ ਪਾਰਕ ਨੂੰ ਛੇਤੀ ਨੇਪਰੇ ਚਾੜਨ ਲਈ ਵੱਡ ਅਕਾਰੀ ਬੂਟੇ ਲਗਾਉਣ ਦੀ ਹਦਾਇਤ ਵੀ ਕੀਤੀ।ਸਿੱਧੂ ਨੇ ਦੱਸਿਆ ਕਿ ਇਥੋਂ ਕੂੜੇ ਵਿਚੋਂ ਜੈਵਿਕ ਖਾਦ, ਪਲਾਸਟਿਕ ਤੇ ਮਿੱਟੀ ਨੂੰ ਵੱਖ ਕਰਕੇ ਚੁੱਕਿਆ ਜਾਵੇਗਾ, ਜਿਸ ਨਾਲ ਇਸ ਤੋਂ ਕੋਈ ਹਵਾ ਜਾਂ ਅਵਾਜ਼ ਪ੍ਰਦੂਸ਼ਣ ਵੀ ਨਹੀਂ ਪੈਦਾ ਹੋਵੇਗਾ।
         ਸਿੱਧੂ ਨੇ ਕੂੜਾ ਡੰਪ ਦਾ ਮੁਆਇਨਾ ਕਰਦੇ ਕਿਹਾ ਕਿ ਕੂੜੇ ਦੇ ਇਸ ਢੇਰ ਨੇ ਜਿਥੇ ਇਸ ਇਲਾਕੇ ਵਿਚ ਜੀਵਨ ਦੁੱਭਰ ਕੀਤਾ ਸੀ, ਉਹ ਸਥਾਨ ਹੁਣ ਸ਼ਾਨਦਾਰ ਪਾਰਕ ਵਜੋਂ ਵਿਕਸਤ ਕਰਕੇ ਇਸ ਇਲਾਕੇ ਨੂੰ ਤੋਹਫਾ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਜੁਇੰਟ ਕਮਿਸ਼ਨਰ ਨਿਤਿਸ਼ ਸਿੰਗਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply