ਖੇਤੀਬਾੜੀ ਉਤਪਾਦਨ ਕਮੇਟੀ ਦੀ ਮੀਟਿੰਗ ਵਿੱਚ ਕੰਮਾਂ ਦੀ ਕੀਤੀ ਸਮੀਖਿਆ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਵੱਲੋਂ ਜਿਲ੍ਹਾ ਪ੍ਰੀਸ਼ਦ ਹਾਲ ਵਿਖੇ
ਖੇਤੀਬਾੜੀ ਉਤਪਾਦਨ ਕਮੇਟੀ ਦੇ ਕੰਮਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਤੰਦਰੁਸਤ ਪੰਜਾਬ ਅਤੇ ਕੁਆਲਟੀ ਕੰਟਰੋਲ ਅਧੀਨ ਕਿਸਾਨਾਂ ਨੂੰ ਮਿਆਰੀ ਖਾਦਾਂ, ਕੀੜੇਮਾਰ ਦਵਾਈਆਂ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ 199 ਖਾਦਾਂ, 188 ਕੀੜੇਮਾਰ ਦਵਾਈਆਂ, 197 ਬੀਜ ਐਕਟ, 252 ਬੀਜ ਸਰਵਿਸ ਅਤੇ ਮਿੱਟੀ ਦੇ 28040 ਸੈਂਪਲ ਲੈ ਕੇ ਲੈਬਾਰਟਰੀ ਨੂੰ ਭੇਜੇ ਜਿੰਨਾਂ ਵਿੱਚੋਂ 6 ਖਾਦਾਂ, 4 ਕੀੜੇਮਾਰ ਦਵਾਈਆਂ, 5 ਬੀਜ ਐਕਟ, 29 ਬੀਜ ਸਰਵਿਸ ਦੇ ਸੈਂਪਲ ਗੈਰ ਮਿਆਰੀ ਪਾਏ ਗਏ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।ਮੀਟਿੰਗ ਦੌਰਾਨ ਵਧੇਰੇ ਜਾਣਕਾਰੀ ਦਿੰਦਿਆਂ ਦਲਬੀਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ 53244 ਸੋਆਇਲ ਹੈਲਥ ਕਾਰਡ ਕਿਸਾਨਾਂ ਨੂੰ ਵੰਡੇ ਜਾ ਚੁੱਕੇ ਹਨ ਅਤੇ ਜਮੀਨ ਦੀ ਸੁਧਾਰ ਕਰਨ ਲਈ ਕਿਸਾਨਾਂ ਨੂੰ 700 ਕੁਇੰਟਲ ਜਿਪਸਮ ਉਪਰ 50 ਫੀਸਦੀ ਉਪਦਾਨ ਵੀ ਦਿੱਤਾ ਗਿਆ ਹੈ।ਛੀਨਾ ਨੇ ਦੱਸਿਆ ਕਿ ਕਿਸਾਨਾਂ ਨੂੰ 189 ਹੈਪੀਸੀਡਰ, 34 ਪੈਡੀ ਚੋਪਰ, 43 ਮਲਚਰ, 38 ਜੀਰੋ ਟਿਲ ਡਰਿਲ, 40 ਰੋਟਾਵੇਟਰ ਵੀ ਸਬਸਿਡੀ ਤੇ ਮੁਹੱਈਆ ਕਰਵਾਏ ਗਏ ਹਨ।ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਸਾਲ 2017-18 ਦੌਰਾਨ ਜਿਲੇ੍ਹ ਵਿੱਚ ਕਣਕ ਦਾ ਰਕਬਾ 188000, ਤੇਲ ਬੀਜ ਦਾ 1500 ਅਤੇ ਦਾਲਾਂ ਦਾ 4500 ਰਕਬਾ ਖੇਤੀ ਅਧੀਨ ਲਿਆਂਦਾ ਹੈ।
ਭੂਪਿੰਦਰ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਦੱਸਿਆ ਕਿ ਜਿਲੇ੍ਹ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ 11 ਪ੍ਰਦਰਸ਼ਨੀਆਂ, 6 ਲੈਕਚਰ ਅਤੇ ਇਕ ਵੋਕੇਸ਼ਨਲ ਟ੍ਰੇਨਿੰਗ ਵੀ ਲਗਾਈ ਗਈ ਹੈ। ਮੀਟਿੰਗ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਦੱਸਿਆ ਕਿ ਮਹੀਨਾ ਦਸੰਬਰ ਦੌਰਾਨ 9 ਟਿਊਬਵੈਲਾਂ ਦੇ ਨਵੇਂ ਕੁਨੈਕਸ਼ਨ ਕਿਸਾਨਾਂ ਨੂੰ ਦਿੱਤੇ ਗਏ ਹਨ। ਵਣ ਵਿਭਾਗ ਦੀ ਰਿਪੋਰਟ ਅਨੁਸਾਰ ਅੰਮ੍ਰਿਤਸਰ ਜਿਲੇ੍ਹ ਵਿੱਚ ਪਲਾਂਟੇਸ਼ਨ ਕਰਨ ਲਈ 202275 ਪੌਦੇ ਮੁਫਤ ਵੰਡੇ ਗਏ ਹਨ।
ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ ਭੂਮੀ ਰੱਖਿਆ ਅਫਸਰ, ਅਜੈਬੀਰ ਸਿੰਘ ਐਸ.ਡੀ.ਓ, ਰਵਿੰਦਰਪਾਲ ਸਿੰਘ ਬੀ.ਡੀ.ਓ, ਰਾਜ ਕੁਮਾਰ ਡਿਪਟੀ ਡਾਇਰੈਕਟਰ ਮੱਛੀ ਪਾਲਣ, ਸਰਬਜੀਤ ਸਿੰਘ ਮੱਲੀ ਲੀਡ ਬੈਂਕ ਮੈਨੇਜਰ, ਸੁਖਚੈਨ ਸਿੰਘ ਗੰਡੀਵਿੰਡ ਏ.ਡੀ.ਓ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media